''ਵੰਦੇ ਭਾਰਤ ਮਿਸ਼ਨ'': ਵਿਦੇਸ਼ਾਂ ਤੋਂ ਪਰਤੇ ਭਾਰਤੀਆਂ ਲਈ ਹੋਟਲਾਂ ਦਾ ਪ੍ਰਬੰਧ

Saturday, May 09, 2020 - 01:16 PM (IST)

''ਵੰਦੇ ਭਾਰਤ ਮਿਸ਼ਨ'': ਵਿਦੇਸ਼ਾਂ ਤੋਂ ਪਰਤੇ ਭਾਰਤੀਆਂ ਲਈ ਹੋਟਲਾਂ ਦਾ ਪ੍ਰਬੰਧ

ਨਵੀਂ ਦਿੱਲੀ-ਭਾਰਤ ਸਰਕਾਰ ਨੇ ਵਿਦੇਸ਼ਾਂ 'ਚ ਫਸੇ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ 'ਵੰਦੇ ਮਾਤਰਮ ਮਿਸ਼ਨ' ਸ਼ੁਰੂ ਕੀਤਾ ਹੈ। ਇਸ ਦੇ ਤਹਿਤ ਭਾਰਤ ਸਰਕਾਰ ਵਿਸ਼ੇਸ਼ ਜਹਾਜ਼ਾਂ ਰਾਹੀਂ ਦੇਸ਼ ਦੇ ਨਾਗਰਿਕਾਂ ਨੂੰ ਭਾਰਤ ਲੈ ਕੇ ਆਵੇਗੀ ਪਰ ਕੋਰੋਨਾਵਾਇਰਸ ਦੇ ਇਨਫੈਕਸ਼ਨ ਦੇ ਖਤਰੇ  ਨੂੰ ਦੇਖਦੇ ਹੋਏ ਉਨ੍ਹਾਂ ਲਈ ਆਈਸੋਲੇਸ਼ਨ ਵਾਰਡ ਅਤੇ ਕੁਆਰੰਟੀਨ ਕੀਤੇ ਜਾਣ ਲਈ ਜਰੂਰੀ ਕਦਮ ਚੁੱਕੇ ਜਾ ਰਹੇ ਹਨ। ਇਸ ਦੇ ਲਈ ਬੀ.ਐੱਮ.ਸੀ ਨੇ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਨੂੰ ਕੁਆਰੰਟੀਨ ਕੀਤੇ ਜਾਣ ਦੇ ਲਈ ਕੁੱਲ 88 ਹੋਟਲਾਂ 'ਚ 3343 ਕਮਰੇ ਬੁੱਕ ਕੀਤੇ ਹਨ, ਜਿਸ 'ਚ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਨੂੰ ਸੁਰੱਖਿਆ ਮੁਤਾਬਕ ਵੱਖਰਾ ਰੱਖਿਆ ਜਾਵੇਗਾ। 

ਇਸ ਮਿਸ਼ਨ ਤਹਿਤ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ (ਆਈ.ਜੀ.ਆਈ) ਹਵਾਈ ਅੱਡੇ 'ਤੇ ਉਤਰਨ ਵਾਲੇ ਸਾਰੇ ਲੋਕਾਂ ਦੇ ਲਈ ਕਰੋਲ ਬਾਗ ਦੇ 60 ਹੋਟਲਾਂ ਦੇ ਲਗਭਗ 1200 ਕਮਰਿਆਂ ਨੂੰ ਕੁਆਰੰਟੀਨ ਸਹੂਲਤ ਲਈ ਵੱਖਰਾ ਰੱਖਣ ਨੂੰ ਕਿਹਾ ਗਿਆ ਹੈ। ਇਹ ਕਮਰੇ ਭੁਗਤਾਨ 'ਤੇ ਰੱਖੇ ਗਏ ਹਨ।  ਇਨ੍ਹਾਂ 'ਚ ਲਗਜ਼ਰੀ ਹੋਟਲ- ਲੀ ਮੈਰੀਡੀਅਨ, ਸ਼ੇਰੇਟਨ, ਵਿਵਾਂਤਾ, ਰੈਡ ਫਾਕਸ ਅਤੇ ਆਈ.ਬੀ.ਆਈ.ਐੱਸ ਦੇ ਕਮਰੇ ਸ਼ਾਮਲ ਹਨ। 

ਦੱਸਣਯੋਗ ਹੈ ਕਿ ਕੋਰੋਨਾਵਾਇਰਸ ਦੀ ਖਤਰੇ ਨੂੰ ਰੋਕਣ ਲਈ ਲਗਭਗ ਪੂਰੇ ਵਿਸ਼ਵ ਭਰ 'ਚ ਸਾਰੇ ਦੇਸ਼ਾਂ 'ਚ ਲਾਕਡਾਊਨ ਲਾਗੂ ਕੀਤਾ ਗਿਆ ਹੈ। ਇਸ ਕਾਰਨ ਕਈ ਦੇਸ਼ਾਂ 'ਚ ਭਾਰਤੀ ਨਾਗਰਿਕ ਫਸੇ ਹੋਏ ਹਨ। ਇਨ੍ਹਾਂ ਸਾਰਿਆਂ ਨਾਗਰਿਕਾਂ ਨੂੰ ਹਵਾਈ ਅਤੇ ਜਲਮਾਰਗ ਰਾਹੀਂ ਭਾਰਤ ਵਾਪਸ ਲਿਆਉਣ ਦੇ ਲਈ ਵੰਦੇਭਾਰਤ ਆਪਰੇਸ਼ਨ ਸ਼ੁਰੂ ਕੀਤਾ ਗਿਆ ਹੈ।

ਇਸ ਆਪਰੇਸ਼ਨ ਦੇ ਪਹਿਲੇ ਪੜਾਅ ਮੁਤਾਬਕ ਲਗਭਗ 12 ਦੇਸ਼ਾਂ ਤੋਂ 64 ਜਹਾਜ਼ ਕੁੱਲ 14800 ਭਾਰਤੀ ਨਾਗਰਿਕਾਂ ਨੂੰ ਲੈ ਕੇ ਵਤਨ ਵਾਪਸੀ ਲਈ ਉਡਾਣ ਭਰਨਗੇ। ਇਸ 'ਚ ਮੁੰਬਈ ਦੇ ਕੁੱਲ 7 ਜਹਾਜ਼ਾ ਰਾਹੀਂ ਲਗਭਗ 1900 ਨਾਗਰਿਕਾਂ ਨੂੰ ਲੈ ਕੇ ਉਡਾਣ ਭਰਨਗੇ। ਇਹ ਨਾਗਰਿਕ ਬੰਗਲਾਦੇਸ਼, ਫਿਲੀਪਾਈਨ, ਸਿੰਗਾਪੁਰ, ਮਲੇਸ਼ੀਆ, ਇੰਗਲੈਂਡ ਅਤੇ ਅਮਰੀਕਾ ਤੋਂ ਮੁੰਬਈ ਵਾਪਸ ਪਰਤਣਗੇ।

ਵਿਦੇਸ਼ਾਂ ਤੋਂ ਵਾਪਸ ਲਿਆਂਦੇ ਗਏ ਨਾਗਰਿਕਾਂ ਨੂੰ ਸਾਵਧਾਨੀ ਵਜੋਂ ਸ਼ੁਰੂਆਤ 'ਚ ਹੀ ਕੁਆਰੰਟੀਨ ਕੀਤਾ ਜਾਵੇਗਾ। ਹੋਟਲਾਂ 'ਚ ਕੁਆਰੰਟੀਨ ਮਿਆਦ 'ਚ ਰੱਖੇ ਗਏ ਨਾਗਰਿਕਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਜੋ ਨਾਗਰਿਕ ਕੋਰੋਨਾ ਪਾਜ਼ੇਟਿਵ ਪਾਏ ਜਾਣਗੇ। ਉਨ੍ਹਾਂ ਦੇ ਇਲਾਜ ਲਈ ਹਸਪਤਾਲ 'ਚ ਭਰਤੀ ਕੀਤਾ ਜਾਵੇਗਾ। ਇਨ੍ਹਾਂ ਨੂੰ ਕੁਆਰੰਟੀਨ ਕੀਤੇ ਜਾਣ ਦੇ ਲਈ ਮੁੰਬਈ ਦੇ ਵੱਖ-ਵੱਖ 88 ਹੋਟਲਾਂ 'ਚ ਕੁੱਲ 3343 ਕਮਰੇ ਬੁੱਕ ਕੀਤੇ ਗਏ ਹਨ। ਇਸ 'ਚ ਟੂ, ਥ੍ਰੀ, ਫੋਰ ਅਤੇ ਫਾਈਵ ਸਟਾਰ ਹੋਟਲਾਂ ਦੇ ਨਾਲ ਨਾਲ ਅਪਾਰਟਮੈਂਟ ਹੋਟਲ, ਓਯੋ ਬਜਟ ਹੋਟਲ ਵੀ ਸ਼ਾਮਲ ਕੀਤੇ ਗਏ ਹਨ।


author

Iqbalkaur

Content Editor

Related News