ਦੱਖਣ ਭਾਰਤ ਲਈ 10 ਨਵੰਬਰ ਨੂੰ ਸ਼ੁਰੂ ਹੋ ਸਕਦੀ ਹੈ 5ਵੀਂ ਵੰਦੇ ਭਾਰਤ ਐਕਸਪ੍ਰੈੱਸ

Friday, Oct 14, 2022 - 02:52 PM (IST)

ਦੱਖਣ ਭਾਰਤ ਲਈ 10 ਨਵੰਬਰ ਨੂੰ ਸ਼ੁਰੂ ਹੋ ਸਕਦੀ ਹੈ 5ਵੀਂ ਵੰਦੇ ਭਾਰਤ ਐਕਸਪ੍ਰੈੱਸ

ਨਵੀਂ ਦਿੱਲੀ (ਭਾਸ਼ਾ)- ਚੇਨਈ-ਬੈਂਗਲੁਰੂ ਅਤੇ ਮੈਸੂਰ ਦਰਮਿਆਨ ਦੇਸ਼ ਦੀ 5ਵੀਂ ਵੰਦੇ ਭਾਰਤ ਰੇਲਗੱਡੀ ਨੂੰ 10 ਨਵੰਬਰ ਨੂੰ ਹਰੀ ਝੰਡੀ ਦਿਖਾਏ ਜਾਣ ਦੀ ਉਮੀਦ ਹੈ ਅਤੇ ਇਸ ਦੇ ਨਾਲ ਹੀ ਦੱਖਣ ਭਾਰਤ 'ਚ ਵੀ ਇਸ ਰੇਲ ਗੱਡੀਆਂ ਦੀਆਂ ਸੇਵਾਵਾਂ ਸ਼ੁਰੂ ਜਾਣਗੀਆਂ। ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਰੇਲ ਗੱਡੀ ਕਰੀਬ 483 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਰੇਲਵੇ ਨੇ ਹਾਲ ਹੀ 'ਚ ਦੇਸ਼ ਦੀ ਤੀਜੀ ਅਤੇ ਚੌਥੀ ਵੰਦੇ ਭਾਰਤ ਰੇਲ ਗੱਡੀ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਲਈ ਸ਼ੁਰੂ ਕੀਤੀ ਹੈ।

ਇਹ ਵੀ ਪੜ੍ਹੋ : ਹਿਮਾਚਲ ਨੂੰ PM ਮੋਦੀ ਦੀ ਸੌਗਾਤ, ਚੌਥੀ ‘ਵੰਦੇ ਭਾਰਤ ਐਕਸਪ੍ਰੈੱਸ ਟਰੇਨ’ ਨੂੰ ਵਿਖਾਈ ਹਰੀ ਝੰਡੀ

ਉਨ੍ਹਾਂ ਦੋਹਾਂ ਸੂਬਿਆਂ 'ਚ ਜਲਦ ਹੀ ਚੋਣਾਂ ਹੋਣ ਵਾਲੀਆਂ ਹਨ। ਕਰਨਾਟਕ 'ਚ ਅਗਲੇ ਸਾਲ ਚੋਣਾਂ ਹੋਣੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲੇ 'ਚ ਅੰਬ ਅੰਦੌਰਾ ਰੇਲਵੇ ਸਟੇਸ਼ਨ ਤੋਂ ਦੇਸ਼ ਦੀ ਚੌਥੀ ਵੰਦੇ ਭਾਰਤ ਐਕਸਪ੍ਰੈੱਸ ਰੇਲ ਗੱਡੀ ਨੂੰ ਵੀਰਵਾਰ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਸੀ। ਇਹ ਰੇਲ ਗੱਡੀ ਊਨਾ, ਚੰਡੀਗੜ੍ਹ ਅਤੇ ਨਵੀਂ ਦਿੱਲੀ ਦਰਮਿਆਨ ਯਾਤਰਾ ਦਾ ਸਮਾਂ ਘੱਟ ਕਰ ਦੇਵੇਗੀ ਅਤੇ ਇਹ ਸੁਰੱਖਿਆ ਦੀਆਂ ਉੱਨਤ ਸਹੂਲਤਾਂ ਨਾਲ ਲੈੱਸ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News