ਬਿਹਾਰ ’ਚ ਵੱਡੀ ਵਾਰਦਾਤ : ਸੱਤੂ ਵਿਕ੍ਰੇਤਾ ਨੇ ਧੜ ਨਾਲੋਂ ਵੱਖ ਕੀਤਾ ਵੈਨ ਚਾਲਕ ਦਾ ਸਿਰ, ਫਿਰ ਭੀੜ ਨੇ ਕੁੱਟ-ਕੁੱਟ...
Friday, Apr 10, 2026 - 07:51 AM (IST)
ਪਟਨਾ (ਅਨਸ) - ਬਿਹਾਰ ਦੇ ਅਰਰੀਆ ਜ਼ਿਲ੍ਹੇ ’ਚ ਵੀਰਵਾਰ ਨੂੰ ਮਾਮੂਲੀ ਬਹਿਸ ਨੇ ਉਸ ਸਮੇਂ ਭਿਆਨਕ ਰੂਪ ਧਾਰ ਲਿਆ, ਜਦੋਂ ਇਕ ਸੱਤੂ ਵਿਕ੍ਰੇਤਾ ਨੇ ਕਥਿਤ ਤੌਰ ’ਤੇ ਚਾਕੂ ਨਾਲ ਹਮਲਾ ਕਰ ਕੇ ਪਿਕਅੱਪ ਵੈਨ ਚਾਲਕ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ। ਇਸ ਤੋਂ ਬਾਅਦ ਗੁੱਸੇ ਵਿਚ ਆਈ ਭੀੜ ਨੇ ਮੁਲਜ਼ਮ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਘਟਨਾ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ।
ਇਹ ਵੀ ਪੜ੍ਹੋ - ਪਹਿਲੀ ਜਮਾਤ 'ਚ ਦਾਖ਼ਲਾ ਲੈਣ ਦੇ ਬਦਲੇ ਨਿਯਮ, ਨਾਇਬ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਪੁਲਸ ਅਨੁਸਾਰ, ਸੁਲਤਾਨ ਪੋਖਰ ਖੇਤਰ ਨਿਵਾਸੀ ਸੱਤੂ ਵਿਕ੍ਰੇਤਾ ਰਵੀ ਚੌਹਾਨ (30) ਅਤੇ ਜੋਗਬਨੀ ਥਾਣਾ ਖੇਤਰ ਦੇ ਅਮੋਨਾ ਪਿੰਡ ਨਿਵਾਸੀ ਪਿਕਅੱਪ ਚਾਲਕ ਅਲੀ ਹੁਸੈਨ (42) ਵਿਚਾਲੇ ਝਗੜਾ ਹੋ ਗਿਆ ਸੀ। ਉਸ ਨੇ ਦੱਸਿਆ ਕਿ ਹੁਸੈਨ ਨੇ ਆਪਣਾ ਵਾਹਨ ਚੌਹਾਨ ਦੇ ਰੇਹੜੇ ਦੇ ਸਾਹਮਣੇ ਖੜ੍ਹਾ ਕਰ ਦਿੱਤਾ ਸੀ, ਇਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਹੋਈ, ਜੋ ਛੇਤੀ ਹੀ ਹਿੰਸਕ ਝੜਪ ’ਚ ਬਦਲ ਗਈ। ਫਾਰਬਿਸਗੰਜ ਦੇ ਉਪਮੰਡਲ ਪੁਲਸ ਅਧਿਕਾਰੀ (ਐੱਸ. ਡੀ. ਪੀ. ਓ.) ਮੁਕੇਸ਼ ਸਾਹ ਨੇ ਦੱਸਿਆ, ‘‘ਚੌਹਾਨ ਨੇ ਪਹਿਲਾਂ ਹੁਸੈਨ ਦੇ ਢਿੱਡ ’ਚ ਚਾਕੂ ਨਾਲ ਵਾਰ ਕੀਤਾ ਅਤੇ ਫਿਰ ਉਸ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ। ਘਟਨਾ ਤੋਂ ਬਾਅਦ ਉਹ ਕੁਝ ਦੇਰ ਤੱਕ ਮੌਕੇ ’ਤੇ ਹੀ ਖੜ੍ਹਾ ਰਿਹਾ।''
ਇਹ ਵੀ ਪੜ੍ਹੋ - ਹਾਸੇ-ਮਜ਼ਾਕ 'ਚ ਦੋਸਤ ਨੇ ਕੰਪਰੈਸ਼ਰ ਨਾਲ ਸਰੀਰ 'ਚ ਭਰ 'ਤੀ ਹਵਾ, ਮੁੰਡੇ ਦੀ ਦਰਦਨਾਕ ਮੌਤ
ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੇ ਡੰਡਿਆਂ ਅਤੇ ਇੱਟ-ਪੱਥਰਾਂ ਨਾਲ ਉਸ ’ਤੇ ਹਮਲਾ ਕਰ ਦਿੱਤਾ ਅਤੇ ਕੁੱਟ-ਕੁੱਟ ਕੇ ਉਸ ਨੂੰ ਮਾਰ ਦਿੱਤਾ।’’ ਇਸ ਘਟਨਾ ਅਤੇ 2 ਲੋਕਾਂ ਦੀ ਮੌਤ ਦੀ ਖ਼ਬਰ ਫੈਲਦਿਆਂ ਹੀ ਇਲਾਕੇ ’ਚ ਤਣਾਅ ਫੈਲ ਗਿਆ। ਸਥਿਤੀ ਦੇ ਫਿਰਕੂ ਰੂਪ ਧਾਰ ਲੈਣ ਦੇ ਖ਼ਦਸ਼ੇ ਦਰਮਿਆਨ ਪੁਲਸ ਫੋਰਸ ਮੌਕੇ ’ਤੇ ਪਹੁੰਚ ਗਈ। ਪੁਲਸ ਨੇ ਇਸ ਦੌਰਾਨ ਤਣਾਅਪੂਰਨ ਸਥਿਤੀ ’ਤੇ ਕਾਬੂ ਪਾਉਣ ਦਾ ਯਤਨ ਕੀਤਾ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ।
ਇਹ ਵੀ ਪੜ੍ਹੋ - Rain Alert : ਅਗਲੇ 24 ਘੰਟੇ ਖ਼ਤਰਨਾਕ! ਇਨ੍ਹਾਂ 11 ਸੂਬਿਆਂ 'ਚ ਭਾਰੀ ਮੀਂਹ, ਹਨ੍ਹੇਰੀ-ਤੂਫ਼ਾਨ ਦਾ ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
