SEBI ਨੇ ਨਿਪਟਾਰਾ ਸਮਝੌਤੇ ਦੀ ਰਾਸ਼ੀ ਗਣਨਾ ਦਾ ਨਵਾਂ ਫਾਰਮੂਲਾ ਕੀਤਾ ਨੋਟੀਫਾਈ

Saturday, Oct 10, 2026 - 03:02 PM (IST)

SEBI ਨੇ ਨਿਪਟਾਰਾ ਸਮਝੌਤੇ ਦੀ ਰਾਸ਼ੀ ਗਣਨਾ ਦਾ ਨਵਾਂ ਫਾਰਮੂਲਾ ਕੀਤਾ ਨੋਟੀਫਾਈ

ਬਿਜ਼ਨੈੱਸ ਡੈਸਕ - ਬਾਜ਼ਾਰ ਰੈਗੂਲੇਟਰ ਸੇਬੀ ਨੇ ਨਿਪਟਾਰਾ ਸਮਝੌਤੇ ਦੀ ਰਾਸ਼ੀ ਦੀ ਗਣਨਾ ਲਈ ਨਵਾਂ ਫਾਰਮੂਲਾ ਨੋਟੀਫਾਈ ਕੀਤਾ ਹੈ। ਇਸ ਦੇ ਤਹਿਤ 10 ਲੱਖ ਰੁਪਏ ਤੱਕ ਦੀ ਰਾਸ਼ੀ ਵਾਲੇ ਮਾਮਲਿਆਂ ਦੇ ਨਿਪਟਾਰੇ ਲਈ ਤੇਜ਼ ਪ੍ਰਕਿਰਿਆ ਵੀ ਸ਼ੁਰੂ ਕੀਤੀ ਗਈ ਹੈ। ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਨੇ 6 ਅਕਤੂਬਰ ਨੂੰ ਜਾਰੀ ਨੋਟੀਫਿਕੇਸ਼ਨ ’ਚ ਕਿਹਾ ਹੈ ਕਿ ਗਲਤ ਤਰੀਕੇ ਨਾਲ ਕਮਾਏ ਲਾਭ, ਬਚਾਏ ਗਏ ਨੁਕਸਾਨ ਜਾਂ ਨਿਵੇਸ਼ਕਾਂ ਨੂੰ ਹੋਏ ਨੁਕਸਾਨ ਦੀ ਰਾਸ਼ੀ ਨੂੰ ਸਮਝੌਤਾ ਰਾਸ਼ੀ ਦੀ ਗਣਨਾ ਤੋਂ ਵੱਖ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ : Tiktok 'ਤੇ NY 'ਚ ਲੱਗੇ ਗੰਭੀਰ ਦੋਸ਼, ਬੱਚਿਆਂ ਦੀ ਸੁਰੱਖਿਆ ਨਾਲ ਕੀਤਾ ਖਿਲਵਾੜ
ਇਹ ਵੀ ਪੜ੍ਹੋ :  ਇਨ੍ਹਾਂ ਕੈਟੇਗਰੀ 'ਤੇ ਲਾਗੂ ਨਹੀਂ ਹੋਵੇਗਾ 0.4% MDR, 2,000 ਤੋਂ ਵੱਧ ਦੀ ਟ੍ਰਾਂਜੈਕਸ਼ਨ 'ਤੇ ਲੱਗੇਗਾ ਇੰਨਾ ਚਾਰਜ

ਇਨ੍ਹਾਂ ਰਾਸ਼ੀਆਂ ਦਾ ਅੰਦਾਜ਼ਾ ਲੱਗ ਜਾਣ ’ਤੇ ਉਨ੍ਹਾਂ ਦੀ ਵੱਖਰੇ ਤੌਰ ’ਤੇ ਵਸੂਲੀ ਕੀਤੀ ਜਾਵੇਗੀ। ਇਸ ਨਾਲ ਸਮਝੌਤੇ ਦੀਆਂ ਸ਼ਰਤਾਂ ਤੈਅ ਕਰਦੇ ਸਮੇਂ ਇਕ ਹੀ ਰਾਸ਼ੀ ਦੀ ਦੋਹਰੀ ਗਣਨਾ ਨਹੀਂ ਹੋਵੇਗੀ। ਨਵੇਂ ਨਿਯਮਾਂ ਤਹਿਤ ਸਮਝੌਤੇ ਦੀਆਂ ਸ਼ਰਤਾਂ ’ਚ ਸਮਝੌਤਾ ਰਾਸ਼ੀ, ਜਿੱਥੇ ਲਾਗੂ ਹੋਵੇ ਉੱਥੇ ਗਲਤ ਤਰੀਕੇ ਨਾਲ ਕਮਾਏ ਲਾਭ ਦੀ ਵਾਪਸੀ ਅਤੇ ਸੁਧਾਰਾਤਮਕ ਅਤੇ ਰੈਗੂਲੇਟਰੀ ਸ਼ਰਤਾਂ ਸ਼ਾਮਲ ਹੋਣਗੀਆਂ। ਪਹਿਲਾਂ ਇਨ੍ਹਾਂ ਸ਼ਰਤਾਂ ਨੂੰ ਨਾਨ-ਮਾਨੇਟਰੀ ਸ਼ਰਤਾਂ ਕਿਹਾ ਜਾਂਦਾ ਸੀ।

ਇਹ ਵੀ ਪੜ੍ਹੋ :  ਸਰਕਾਰ ਦਾ ਵੱਡਾ ਫ਼ੈਸਲਾ , 70% ਸਸਤੀ ਹੋਵੇਗੀ ਕੈਂਸਰ ਦੀ ਦਵਾਈ
ਇਹ ਵੀ ਪੜ੍ਹੋ : GST Council ਦੇ ਵੱਡੇ ਫ਼ੈਸਲੇ : ਜੁਰਮਾਨੇ ਦੀ ਰਕਮ ਘਟਾਈ, ਨੋਟਿਸ ਤੇ ਗ਼੍ਰਿਫਤਾਰੀ ਸਮੇਤ ਬਦਲੇ ਇਹ ਨਿਯਮ

ਸਮਝੌਤਾ ਰਾਸ਼ੀ ਦੀ ਗਣਨਾ ਦਾ ਨਵਾਂ ਫਾਰਮੂਲਾ ਜ਼ਮਾਨਤ ਕਾਨੂੰਨਾਂ ਤਹਿਤ ਸਬੰਧਤ ਉਲੰਘਣਾ ਲਈ ਨਿਰਧਾਰਿਤ ਘੱਟੋ-ਘੱਟ ਜੁਰਮਾਨੇ ਨਾਲ ਜੁੜੀ ਆਧਾਰ ਰਾਸ਼ੀ ’ਤੇ ਆਧਾਰਿਤ ਹੋਵੇਗਾ।

ਇਹ ਵੀ ਪੜ੍ਹੋ : ਝਟਕਾ! ਹੁਣ WhatsApp ਮੈਸੇਜ ਭੇਜਣ 'ਤੇ ਲੱਗੇਗਾ ਚਾਰਜ, 1 Oct ਤੋਂ ਲਾਗੂ ਹੋਣ ਜਾ ਰਹੇ ਨਿਯਮ
ਇਹ ਵੀ ਪੜ੍ਹੋ : Aadhaar Card 'ਤੇ ਨਾਮ ਬਦਲਣ ਦੇ ਨਿਯਮ ਹੋਏ ਹੋਰ ਸਖ਼ਤ, UIDAI ਨੇ ਤੈਅ ਕੀਤੇ ਨਵੇਂ ਦਸਤਾਵੇਜ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News