ਵੈਸ਼ਨੋ ਦੇਵੀ ਦੇ ਤ੍ਰਿਕੁਟਾ ਪਰਬਤ ਸਮੇਤ ਉਚਾਈ ਵਾਲੇ ਇਲਾਕਿਆਂ ''ਚ ਹੋਈ ਬਰਫਬਾਰੀ

12/10/2018 10:22:22 PM

ਸ਼੍ਰੀਨਗਰ/ਕਟੜਾ–ਕਸ਼ਮੀਰ ਦੇ ਉਚਾਈ ਵਾਲੇ ਇਲਾਕਿਆਂ ਅਤੇ ਮਾਤਾ ਵੈਸ਼ਨੋ ਦੇਵੀ ਭਵਨ ਦੇ ਤ੍ਰਿਕੁਟਾ ਪਰਬਤ 'ਤੇ ਬਰਫਬਾਰੀ ਹੋਈ, ਜਦਕਿ ਮੈਦਾਨੀ ਇਲਾਕਿਆਂ ਵਿਚ ਰੁਕ-ਰੁਕ ਕੇ ਮੀਂਹ ਪਿਆ,ਜਿਸ ਨਾਲ ਸ਼੍ਰੀਨਗਰ-ਲੇਹ ਰਾਸ਼ਟਰੀ ਰਾਜਮਾਰਗ ਸਮੇਤ ਕਈ ਅਹਿਮ ਮਾਰਗਾਂ ਨੂੰ ਬੰਦ ਕਰਨਾ ਪਿਆ।ਓਧਰ ਵੈਸ਼ਨੋ ਦੇਵੀ ਵਿਚ ਖਰਾਬ ਮੌਸਮ ਦੇ ਕਾਰਨ ਹੈਲੀਕਾਪਟਰ ਸੇਵਾ ਪ੍ਰਭਾਵਿਤ ਰਹੀ। ਜਦਕਿ ਬਰਫਬਾਰੀ ਨੂੰ ਵੇਖ ਕੇ ਸ਼ਰਧਾਲੂਆਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ।
ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਗੁਲਮਰਗ ਵਿਚ 3 ਇੰਚ ਤੱਕ ਬਰਫਬਾਰੀ ਹੋਈ ਹੈ। ਜ਼ੋਜਿਲਾ ਦਰਾ ਅਤੇ ਸ਼੍ਰੀਨਗਰ-ਲੇਹ ਰਾਜਮਾਰਗ 'ਤੇ ਮੀਨੀਮਰਗ, ਗੁਰੇਜ ਅਤੇ ਮੁਗਲ ਰੋਡ ਸਮੇਤ ਹੋਰ ਉੱਚੇ ਇਲਾਕਿਆਂ ਵਿਚ ਤਾਜ਼ਾ ਬਰਫਬਾਰੀ ਨਾਲ ਠੰਡ ਵਧ ਗਈ ਹੈ।ਆਵਾਜਾਈ ਕੰਟਰੋਲ ਰੂਮ ਦੇ ਅਧਿਕਾਰੀ ਨੇ ਕਿਹਾ ਕਿ ਬਰਫਬਾਰੀ ਅਤੇ ਮੀਂਹ ਦੇ ਕਾਰਨ 434 ਕਿਲੋਮੀਟਰ ਲੰਬੇ ਸ਼੍ਰੀਨਗਰ-ਲੇਹ ਰਾਸ਼ਟਰੀ ਮਾਰਗ ਜੰਮੂ ਨੂੰ ਕਸ਼ਮੀਰ ਨਾਲ ਜੋੜਨ ਵਾਲੇ ਬਦਲਵੇ ਮਾਰਗ ਮੁਗਲ ਰੋਡ ਅਤੇ ਉੱਤਰ ਕਸ਼ਮੀਰ ਵਿਚ ਬਾਂਦੀਪੋਰਾ-ਗੁਰੇਜ ਮਾਰਗ ਨੂੰ ਬੰਦ ਕਰਨਾ ਪਿਆ। ਉਨ੍ਹਾਂ ਕਿਹਾ ਕਿ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ 'ਤੇ ਆਵਾਜਾਈ ਜਾਰੀ ਹੈ। ਮੌਸਮ ਵਿਭਾਗ ਨੇ ਜੰਮੂ ਕਸ਼ਮੀਰ ਦੇ ਉਚਾਈ ਵਾਲੇ ਇਲਾਕਿਆਂ ਵਿਚ ਅਗਲੇ 2 ਦਿਨਾ ਵਿਚ ਦਰਮਿਆਨੀ ਤੋਂ ਤੇਜ਼ ਬਾਰਿਸ਼ ਜਾਂ ਬਰਫਬਾਰੀ ਹੋਣ ਦੀ ਸੰਭਾਵਨਾ ਜਤਾਈ ਹੈ।


Hardeep kumar

Content Editor

Related News