ਮਾਤਾ ਵੈਸ਼ਨੋ ਦੇਵੀ, ਅਮਰਨਾਥ ਨੂੰ ਵੀ ਵਾਤਾਵਰਣੀ ਆਫ਼ਤ ਦਾ ਖ਼ਤਰਾ: ਮਹਿਬੂਬਾ
Monday, Jan 16, 2023 - 05:24 PM (IST)
ਸ਼੍ਰੀਨਗਰ- ਪੀਪੁਲਜ਼ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਅਮਰਨਾਥ ਅਤੇ ਮਾਤਾ ਵੈਸ਼ਨੋ ਦੇਵੀ ਵਿਚ ਵੀ ਜੋਸ਼ੀਮੱਠ ਵਰਗੇ ਹਾਲਾਤ ਪੈਦਾ ਹੋਣ ਦੀ ਚਿਤਾਵਨੀ ਦਿੱਤੀ। ਉਨ੍ਹਾਂ ਨੇ ਤੀਰਥ ਯਾਤਰੀਆਂ ਦੀ ਗਿਣਤੀ ਕੰਟੋਰਲ ਨਾ ਕਰਨ ਅਤੇ ਜੰਮੂ-ਕਸ਼ਮੀਰ ਵਿਚ ਸੜਕਾਂ ਦਾ ਜਾਲ ਵਿਛਾਉਣ ਲਈ ਸਰਕਾਰ ਦੀ ਆਲੋਚਨਾ ਕੀਤੀ।
ਇਹ ਵੀ ਪੜ੍ਹੋ- ਜੋਸ਼ੀਮੱਠ ਸੰਕਟ: SC ਨੇ ਸੁਣਵਾਈ ਤੋਂ ਕੀਤਾ ਇਨਕਾਰ, ਕਿਹਾ- ਉੱਤਰਾਖੰਡ ਹਾਈ ਕੋਰਟ ਜਾਓ
ਮਹਿਬੂਬਾ ਨੇ ਸਿਲਸਿਲੇਵਾਰ ਟਵੀਟ ਵਿਚ ਕਿਹਾ ਕਿ ਜੋਸ਼ੀਮੱਠ ਤਾਂ ਬਸ ਸ਼ੁਰੂਆਤ ਹੈ। ਅਜਿਹੇ ਹੀ ਈਕੋਸਿਸਟਮ ਦੇ ਨਜ਼ਰੀਏ ਨਾਲ ਸੰਵੇਦਨਸ਼ੀਲ ਸੂਬਿਆਂ ਜਿਵੇਂ ਜੰਮੂ-ਕਸ਼ਮੀਰ ਦੇ ਅਮਰਨਾਥ ਅਤੇ ਮਾਤਾ ਵੈਸ਼ਨੋ ਦੇਵੀ ਵਿਚ ਵੀ ਵਾਤਾਵਰਣੀ ਆਫ਼ਤ ਕਦੇ ਵੀ ਆ ਸਕਦੀ ਹੈ। ਭਾਰਤ ਸਰਕਾਰ ਦੀ ਤੀਰਥ ਯਾਤਰੀਆਂ ਦੀ ਗਿਣਤੀ 'ਤੇ ਲਗਾਮ ਨਾ ਲਾਉਣ ਅਤੇ ਇਨ੍ਹਾਂ ਥਾਵਾਂ 'ਤੇ ਸੜਕਾਂ ਦਾ ਜਾਲ ਵਿਛਾਉਣ ਦੀ ਲਾਪ੍ਰਵਾਹੀ ਭਵਿੱਖ ਵਿਚ ਆਫ਼ਤ ਦਾ ਕਾਰਨ ਬਣੇਗੀ।
ਇਹ ਵੀ ਪੜ੍ਹੋ- ਜੋਸ਼ੀਮੱਠ ਦੇ ਲੋਕਾਂ ਦੀ ਪੁਕਾਰ-'ਅਸੀਂ ਬਰਫ਼ 'ਚ ਰਹਿਣ ਵਾਲੇ ਲੋਕ ਹਾਂ, ਸਾਨੂੰ ਮੈਦਾਨੀ ਇਲਾਕਿਆਂ 'ਤੇ ਨਾ ਭੇਜੋ'
ਸਾਬਕਾ ਮੁੱਖ ਮੰਤਰੀ ਮਹਿਬੂਬਾ ਨੇ ਕਿਹਾ ਕਿ ਜੋਸ਼ੀਮੱਠ ਵਿਚ ਜ਼ਮੀਨ ਧੱਸਣ ਕਾਰਨ ਆਈ ਆਫ਼ਤ ਤੋਂ ਸਰਕਾਰ ਅਜੇ ਤੱਕ ਨਹੀਂ ਜਾਗੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਦੁੱਖ ਦੀ ਗੱਲ ਹੈ ਕਿ ਜੋਸ਼ੀਮੱਠ ਨੂੰ ਨਿਗਲਣ ਵਾਲੀ ਆਫ਼ਤ ਤੋਂ ਵੀ ਭਾਰਤ ਸਰਕਾਰ ਦੀ ਨੀਂਦ ਨਹੀਂ ਖੁੱਲ੍ਹੀ ਹੈ। ਜ਼ਿਕਰਯੋਗ ਹੈ ਕਿ ਜੋਸ਼ੀਮੱਠ ਜੋ ਕਿ ਬਦਰੀਨਾਥ, ਹੇਮਕੁੰਟ ਸਾਹਿਬ ਅਤੇ ਕੌਮਾਂਤਰੀ ਸਕੀ ਰਿਜ਼ੋਰਟ ਔਲੀ ਦੇ ਗੇਟਵੇ ਵਜੋਂ ਜਾਣਿਆ ਜਾਂਦਾ ਹੈ, ਉਹ ਜ਼ਮੀਨ ਖਿਸਕਣ ਦੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ।