ਰੇਲ ਮੰਤਰੀ ਵੈਸ਼ਨਵ ਨੇ ਤਿੰਨ ਨਵੀਆਂ ਰੇਲ ਗੱਡੀਆਂ ਨੂੰ ਵਿਖਾਈ ਹਰੀ ਝੰਡੀ
Friday, Jan 03, 2025 - 05:41 PM (IST)
ਗੁਹਾਟੀ- ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਸ਼ੁੱਕਰਵਾਰ ਨੂੰ ਆਸਾਮ ਦੇ ਆਪਣੇ ਇਕ ਦਿਨ ਦੇ ਦੌਰੇ ਦੌਰਾਨ ਤਿੰਨ ਨਵੀਆਂ ਰੇਲ ਗੱਡੀਆਂ ਨੂੰ ਹਰੀ ਝੰਡੀ ਦਿਖਾਈ। ਵੈਸ਼ਨਵ ਵਲੋਂ ਗੁਹਾਟੀ ਰੇਲਵੇ ਸਟੇਸ਼ਨ ਤੋਂ ਜਿਨ੍ਹਾਂ ਰੇਲ ਗੱਡੀਆਂ ਨੂੰ ਹਰੀ ਝੰਡੀ ਵਿਖਾਈ, ਉਨ੍ਹਾਂ 'ਚ ਗੁਹਾਟੀ-ਨਿਊ ਲਖੀਮਪੁਰ ਜਨਸ਼ਤਾਬਦੀ ਐਕਸਪ੍ਰੈਸ, ਨਿਊ ਬੋਂਗਾਈਗਾਂਵ-ਗੁਹਾਟੀ ਪੈਸੇਂਜਰ ਟਰੇਨ ਅਤੇ ਤਿਨਸੁਕੀਆ-ਨਾਹਰਲਾਗੁਨ ਐਕਸਪ੍ਰੈਸ ਸ਼ਾਮਲ ਹਨ।
ਇਸ ਮੌਕੇ 'ਤੇ ਰਾਜਪਾਲ ਲਕਸ਼ਮਣ ਪ੍ਰਸਾਦ ਅਚਾਰੀਆ ਅਤੇ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਵੀ ਮੌਜੂਦ ਸਨ। ਉਨ੍ਹਾਂ ਨੇ ਡਿਜੀਟਲ ਮਾਧਿਅਮ ਰਾਹੀਂ ਦਿਸਪੁਰ ਵਿਚ ਤੇਤੇਲੀਆ ਰੋਡ ਓਵਰਬ੍ਰਿਜ ਦਾ ਉਦਘਾਟਨ ਵੀ ਕੀਤਾ। ਆਸਾਮ ਦੀ ਆਪਣੀ ਫੇਰੀ ਦੌਰਾਨ ਰੇਲ ਮੰਤਰੀ ਵੈਸ਼ਨਵ ਜਗੀਰੋਡ ਵਿਖੇ ਟਾਟਾ ਸੈਮੀਕੰਡਕਟਰ ਫੈਕਟਰੀ ਦਾ ਦੌਰਾ ਕਰਨਗੇ ਅਤੇ ਉੱਤਰ-ਪੂਰਬ ਫਰੰਟੀਅਰ ਰੇਲਵੇ ਦੇ ਚੱਲ ਰਹੇ ਪ੍ਰਾਜੈਕਟਾਂ ਦੀ ਸਮੀਖਿਆ ਕਰਨਗੇ।