ਆਫ਼ ਦਿ ਰਿਕਾਰਡ : ਵੈਸ਼ਣਵ ਨੇ ਚੁਕਾਇਆ ਓਡਿਸ਼ਾ ਦਾ ਕਰਜ਼ਾ

Thursday, Dec 01, 2022 - 12:18 PM (IST)

ਆਫ਼ ਦਿ ਰਿਕਾਰਡ : ਵੈਸ਼ਣਵ ਨੇ ਚੁਕਾਇਆ ਓਡਿਸ਼ਾ ਦਾ ਕਰਜ਼ਾ

ਨਵੀਂ ਦਿੱਲੀ– ਕੇਂਦਰੀ ਰੇਲ, ਸੰਚਾਰ, ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨੀਕ ਮੰਤਰੀ ਅਸ਼ਵਨੀ ਵੈਸ਼ਣਵ ਨੂੰ ਉਨ੍ਹਾਂ ਦੀ ਸਾਦਗੀ ਲਈ ਜਾਣਿਆ ਜਾਂਦਾ ਹੈ। 3 ਵਿਭਾਗਾਂ ਦੇ ਉੱਚ ਅਹੁਦੇ ਲਈ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚੁਣਿਆ ਗਿਆ ਸੀ। ਰਾਜ ਸਭਾ ’ਚ ਉਨ੍ਹਾਂ ਦਾ ਦਾਖਲਾ ਯਕੀਨੀ ਕਰਨ ਲਈ ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਨਵੀਨ ਪਟਨਾਇਕ ਨੂੰ ਵੈਸ਼ਣਵ ਲਈ ਇਕ ਰਾਜ ਸਭਾ ਸੀਟ ਛੱਡਣ ਲਈ ਫੋਨ ਕੀਤਾ ਕਿਉਂਕਿ ਭਾਜਪਾ ਕੋਲ ਰਾਜ ਸਭਾ ਸੀਟ ਜਿੱਤਣ ਲਈ ਓਡਿਸ਼ਾ ਵਿਧਾਨ ਸਭਾ ’ਚ ਲੋੜੀਂਦੀ ਗਿਣਤੀ ਨਹੀਂ ਸੀ। ਹੁਣ ਆਪਣੇ ਜੱਦੀ ਸੂਬੇ ਓਡਿਸ਼ਾ ਦਾ ਕਰਜ਼ਾ ਚੁਕਾਉਣ ਦੀ ਵਾਰੀ ਵੈਸ਼ਣਵ ਦੀ ਸੀ। ਇਥੇ ਇਹ ਜ਼ਿਕਰ ਕਰਨਾ ਗਲਤ ਨਹੀਂ ਹੋਵੇਗਾ ਕਿ ਪ੍ਰਧਾਨ ਮੰਤਰੀ ਦੇ ਮੁੱਖ ਸਕੱਤਰ ਪੀ. ਕੇ. ਮਿਸ਼ਰਾ ਓਡਿਸ਼ਾ ਤੋਂ ਹਨ, ਹਾਲਾਂਕਿ ਉਹ ਆਈ. ਏ. ਐੱਸ. ਦੇ ਗੁਜਰਾਤ ਕੈਡਰ ਤੋਂ ਹਨ।

ਵੈਸ਼ਣਵ ਨੇ ਹੁਣ ਰੇਲਵੇ ਦੇ ਵਾਧੇ ਤੋਂ ਲੈ ਕੇ ਸੂਬੇ ’ਚ 5-ਜੀ ਸੇਵਾਵਾਂ ਦੀ ਸ਼ੁਰੂਆਤ ਤੱਕ ਕਈ ਵਿਕਾਸ ਪ੍ਰੋਜੈਕਟਾਂ ਦਾ ਐਲਾਨ ਕਰ ਕੇ ਸੂਬੇ ਪ੍ਰਤੀ ਆਪਣਾ ਕਰਜ਼ਾ ਚੁਕਾ ਦਿੱਤਾ ਹੈ। ਓਡਿਸ਼ਾ ਦੀ ਆਪਣੀ ਹਾਲੀਆ ਯਾਤਰਾ ਦੌਰਾਨ ਵੈਸ਼ਣਵ ਨੇ ਭੁਵਨੇਸ਼ਵਰ ਰੇਲਵੇ ਸਟੇਸ਼ਨ ਦੇ ਆਧੁਨਿਕੀਕਰਨ ਦਾ ਐਲਾਨ ਕੀਤਾ, ਜਿਥੇ ਵਿਸ਼ਵ ਪੱਧਰੀ ਅਨੁਭਵ ਹੋਵੇਗਾ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ 27 ਸਾਲਾਂ ਤੋਂ ਵੱਧ ਸਮੇਂ ਤੋਂ ਚੱਲ ਰਹੇ ਖੁਰਦਾ-ਬੋਲਨਗੀਰ ਰੇਲ ਲਾਈਨ ਦੇ ਕੰਮ ’ਚ ਤੇਜੀ ਆਈ ਹੈ।

ਉਨ੍ਹਾਂ ਨੇ ਭੁਵਨੇਸ਼ਵਰ ’ਚ ਭਾਰਤ ਦੇ ਪਹਿਲੇ ਐਲੂਮਿਨੀਅਮ ਫ੍ਰੀਟ ਰੈਕ ਦਾ ਵੀ ਉਦਘਾਟਨ ਕੀਤਾ। ਵੈਸ਼ਣਵ ਨੇ ਕਿਹਾ ਹੈ ਕਿ ਮਾਰਚ 2023 ਤੱਕ ਓਡਿਸ਼ਾ ਦੇ ਘੱਟੋ-ਘੱਟ 4 ਸ਼ਹਿਰਾਂ ’ਚ 5-ਜੀ ਸੇਵਾ ਮੁੱਹਈਆ ਹੋ ਜਾਵੇਗੀ।


author

Rakesh

Content Editor

Related News