ਗੁਜਰਾਤ : ਪੁਲਸ ਨੇ ਗੈਂਗਰੇਪ ਮਾਮਲੇ ''ਚ ਦੋਹਾਂ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

12/08/2019 5:58:59 PM

ਵੜੋਦਰਾ (ਵਾਰਤਾ)— ਗੁਜਰਾਤ ਦੇ ਵੜੋਦਰਾ ਦੇ ਨਵਲਖੀ ਗੈਂਗਰੇਪ ਮਾਮਲੇ 'ਚ ਅਹਿਮਦਾਬਾਦ ਦੀ ਅਪਰਾਧ ਸ਼ਾਖਾ ਟੀਮ ਨੇ ਐਤਵਾਰ ਨੂੰ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਅਹਿਮਦਾਬਾਦ ਕ੍ਰਾਈਮ ਬਰਾਂਚ ਦੇ ਵਿਸ਼ੇਸ਼ ਪੁਲਸ ਕਮਿਸ਼ਨਰ ਅਜੇ ਕੁਮਾਰ ਤੋਮਰ ਨੇ ਦੱਸਿਆ ਕਿ ਅਹਿਮਦਾਬਾਦ ਅਪਰਾਧ ਸ਼ਾਖਾ ਅਤੇ ਵੜੋਦਰਾ ਪੁਲਸ ਦੀਆਂ ਵੱਖ-ਵੱਖ ਟੀਮਾਂ ਨੇ ਮਿਲ ਕੇ ਨਵਲਖੀ ਗੈਂਗਰੇਪ ਮਾਮਲੇ ਵਿਚ ਸੀ. ਸੀ. ਟੀ. ਵੀ. ਫੁਟੇਜ ਅਤੇ ਆਲੇ-ਦੁਆਲੇ ਦੇ ਲੋਕਾਂ ਤੋਂ ਪੁੱਛ-ਗਿੱਛ ਦੇ ਆਧਾਰ 'ਤੇ ਵੜੋਦਰਾ ਦੇ ਤਰਸਾਲੀ ਇਲਾਕੇ ਤੋਂ ਗੰਗਾ ਸਾਗਰ ਰੋਡ 'ਤੇ ਗੁਰਦੁਆਰੇ ਨੇੜੇ ਕਿਸ਼ਨਭਾਈ ਕੇ. ਮਾਥਾਸੁਰੀਆ ਅਤੇ ਜੋਸ਼ੀ ਵੀ. ਸੋਲੰਕੀ ਨੂੰ ਅੱਜ ਗ੍ਰਿਫਤਾਰ ਕਰ ਲਿਆ। ਦੋਹਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ 28 ਨਵੰਬਰ ਦੀ ਰਾਤ ਰਾਵਪੁਰਾ ਖੇਤਰ ਦੇ ਨਵਲਖੀ ਮੈਦਾਨ 'ਚ ਸਾਢੇ 16 ਸਾਲ ਦੀ ਨਾਬਾਲਗ ਕੁੜੀ ਨਾਲ ਦੋ ਅਣਪਛਾਤੇ ਦੋਸ਼ੀ ਰੇਪ ਮਗਰੋਂ ਫਰਾਰ ਹੋ ਗਏ ਸਨ। ਮੁੱਖ ਮੰਤਰੀ ਵਿਜੇ ਰੂਪਾਨੀ ਅਤੇ ਗ੍ਰਹਿ ਮੰਤਰੀ ਪ੍ਰਦੀਪ ਸਿੰਘ ਜਡੇਜਾ ਨੇ ਇਸ ਮਾਮਲੇ ਨੂੰ ਸੰਵੇਦਨਸ਼ੀਲ ਅਤੇ ਗੰਭੀਰਤਾ ਨਾਲ ਲੈਂਦੇ ਹੋਏ ਦੋਸ਼ੀਆਂ ਨੂੰओ ਫੜਨ ਦੇ ਹੁਕਮ ਦਿੱਤੇ ਸਨ।


Tanu

Content Editor

Related News