ਘੱਟ ਗੰਭੀਰ ਹੋ ਸਕਦੀ ਹੈ ਕੋਰੋਨਾ ਦੀ ਤੀਜੀ ਲਹਿਰ! ਮਾਹਰ ਬੋਲੇ- ਇਸ ਵਾਰ ਨਾ ਦੁਹਰਾਉਣਾ ਗਲਤੀਆਂ

Sunday, May 09, 2021 - 04:05 PM (IST)

ਘੱਟ ਗੰਭੀਰ ਹੋ ਸਕਦੀ ਹੈ ਕੋਰੋਨਾ ਦੀ ਤੀਜੀ ਲਹਿਰ! ਮਾਹਰ ਬੋਲੇ- ਇਸ ਵਾਰ ਨਾ ਦੁਹਰਾਉਣਾ ਗਲਤੀਆਂ

ਨਵੀਂ ਦਿੱਲੀ (ਭਾਸ਼ਾ)— ਦੇਸ਼ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਵਿਨਾਸ਼ਕਾਰੀ ਪ੍ਰਭਾਵਾਂ ਦਰਮਿਆਨ ਮਾਹਰਾਂ ਨੇ ਮਹਾਮਾਰੀ ਦੀ ਤੀਜੀ ਲਹਿਰ ਦਾ ਖ਼ਦਸ਼ਾ ਜਤਾਉਂਦੇ ਹੋਏ ਚੌਕਸ ਕੀਤਾ ਹੈ। ਮਾਹਰਾਂ ਮੁਤਾਬਕ ਜੇਕਰ ਲੋਕ ਕੋਵਿਡ ਉੱਚਿਤ ਵਿਵਹਾਰ ਦਾ ਪਾਲਣ ਕਰਨ ਅਤੇ ਆਬਾਦੀ ਦੇ ਵੱਡੇ ਹਿੱਸੇ ਨੂੰ ਕੋਵਿਡ-19 ਰੋਕੂ ਟੀਕਾ ਲਾ ਦਿੱਤਾ ਜਾਵੇ ਤਾਂ ਅਗਲੀ ਲਹਿਰ ਘੱਟ ਗੰਭੀਰ ਹੋ ਸਕਦੀ ਹੈ। ਬੀਤੇ ਕੁਝ ਮਹੀਨਿਆਂ ਵਿਚ ਲਾਗ (ਵਾਇਰਸ) ਦੇ ਮਾਮਲਿਆਂ ਵਿਚ ਤੇਜ਼ੀ ਨਾਲ ਇਜ਼ਾਫਾ ਹੋਇਆ ਹੈ, ਜਿਸ ਦੀ ਵਜ੍ਹਾ ਕਰ ਕੇ ਦੂਜੀ ਲਹਿਰ, 2020 ’ਚ ਆਈ ਪਹਿਲੀ ਲਹਿਰ ਤੋਂ ਵੀ ਭਿਆਨਕ ਹੋ ਗਈ ਹੈ। ਕਈ ਮਾਹਰਾਂ ਦਾ ਮੰਨਣਾ ਹੈ ਕਿ ਪਹਿਲੀ ਲਹਿਰ ਵਿਚ ਮਾਮਲੇ ਘੱਟ ਹੋਣ ਕਾਰਨ ਲੋਕ ਲਾਪਰਵਾਹ ਹੋ ਗਏ, ਜੋ ਲਾਗ ਦੇ ਮੁੜ ਵੱਧਣ ਦਾ ਕਾਰਨ ਬਣੀ। 

ਇਹ ਵੀ ਪੜ੍ਹੋ–  ਕੋਰੋਨਾ ਦੇ ਨਵੇਂ ਰੂਪਾਂ ਨੇ ਭਾਰਤ ’ਚ ਵੰਡਿਆ ਆਪਣਾ-ਆਪਣਾ ਇਲਾਕਾ, ਸਭ ਤੋਂ ਭਿਆਨਕ ਹੈ ਇਹ 'ਵੇਰੀਐਂਟ'

ਤੀਜੀ ਲਹਿਰ ਲਈ ਚੌਕਸ ਕਰ ਚੁੱਕੇ ਵਿਜਯ ਰਾਘਵਨ—
ਕੇਂਦਰ ਸਰਕਾਰ ਦੇ ਪ੍ਰਧਾਨ ਵਿਗਿਆਨਕ ਸਲਾਹਕਾਰ ਕੇ. ਵਿਜਯ ਰਾਘਵਨ ਨੇ ਪਿਛਲੇ ਬੁੱਧਵਾਰ ਨੂੰ ਕਿਹਾ ਸੀ ਕਿ ਤੀਜੀ ਲਹਿਰ ਜ਼ਰੂਰ ਆਵੇਗੀ ਅਤੇ ਨਵੀਂ ਲਹਿਰ ਲਈ ਤਿਆਰ ਰਹਿਣਾ ਜ਼ਰੂਰੀ ਹੈ ਪਰ ਦੋ ਦਿਨ ਬਾਅਦ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਨਿਗਰਾਨੀ, ਕੰਟਰੋਲ, ਇਲਾਜ ਅਤੇ ਜਾਂਚ ਸਬੰਧੀ ਦੱਸੇ ਗਏ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਨਾਲ ਬੀਮਾਰੀ ਦੇ ਬਿਨਾਂ ਲੱਛਣ ਵਾਲੇ ਸੰਚਾਰ ਨੂੰ ਰੋਕਿਆ ਜਾ ਸਕਦਾ ਹੈ। 

PunjabKesari

ਇਹ ਵੀ ਪੜ੍ਹੋ–  ਦੇਸ਼ 'ਚ ਕੋਰੋਨਾ ਦੀ ਤੀਜੀ ਲਹਿਰ ਦੇ ਬਿਆਨ 'ਤੇ ਸਰਕਾਰ ਦੇ ਮੁੱਖ ਸਲਾਹਕਾਰ ਦਾ ਯੂ-ਟਰਨ, ਦਿੱਤਾ ਇਹ ਮਸ਼ਵਰਾ

ਤੀਜੀ ਲਹਿਰ ਕਿੰਨੀ ਗੰਭੀਰ ਇਹ ਕਹਿਣਾ ਮੁਸ਼ਕਲ—
ਦਿੱਲੀ ਦੇ ਜਿਨੋਮਿਕੀ ਅਤੇ ਸਮਵੇਤ ਜੀਵ ਵਿਗਿਆਨ ਸੰਸਥਾ ਦੇ ਡਾਇਰੈਕਟਰ ਡਾ. ਅਨੁਰਾਗ ਅਗਰਵਾਲ ਨੇ ਦੱਸਿਆ ਕਿ ਸ਼ੁਰੂ ਵਿਚ ਜਦੋਂ ਨਵੇਂ ਮਾਮਲੇ ਘੱਟ ਹੋਣੇ ਸ਼ੁਰੂ ਹੋ ਗਏ ਤਾਂ ਲੋਕ ਅਜਿਹਾ ਵਿਵਹਾਰ ਕਰਨ ਲੱਗੇ ਕਿ ਮੰਨੋ ਕੋਈ ਵਾਇਰਸ ਹੈ ਹੀ ਨਹੀਂ। ਲੋਕਾਂ ਨੇ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ, ਜਿਸ ਵਿਚ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ, ਉਨ੍ਹਾਂ ਨੇ ਮਾਸਕ ਲਾਉਣਾ ਬੰਦ ਕਰ ਦਿੱਤਾ। ਜਿਸ ਨਾਲ ਵਾਇਰਸ ਨੂੰ ਮੁੜ ਹਮਲਾ ਕਰਨਾ ਦਾ ਮੌਕਾ ਮਿਲਿਆ। ਉਨ੍ਹਾਂ ਨੇ ਕਿਹਾ ਕਿ ਅਸੀਂ ਤੀਜੀ ਲਹਿਰ ਦਾ ਖ਼ਦਸ਼ਾ ਜਤਾਇਆ ਹੈ ਪਰ ਅਸੀਂ ਇਹ ਸਟੀਕ ਰੂਪ ਨਾਲ ਨਹੀਂ ਕਹਿ ਸਕਦੇ ਕਿ ਇਹ ਕਦੋਂ ਆਵੇਗੀ ਅਤੇ ਕਿੰਨੀ ਗੰਭੀਰ ਹੋਵੇਗੀ। ਇਸ ਲਈ ਇਸ ਵਾਰ ਇਨ੍ਹਾਂ ਗਲਤੀਆਂ ਨੂੰ ਨਾ ਦੁਹਰਾਉਣਾ।

PunjabKesari

ਇਹ ਵੀ ਪੜ੍ਹੋ– ਕੋਰੋਨਾ ਦੇ ਇਲਾਜ ਲਈ ਹੁਣ ਇਸ ਦਵਾਈ ਨੂੰ ਮਿਲੀ ਮਨਜ਼ੂਰੀ, ਆਕਸੀਜਨ ਲਈ ਜੂਝਦੇ ਮਰੀਜ਼ਾਂ ਨੂੰ ਮਿਲੇਗੀ ਰਾਹਤ

ਵਾਇਰਸ ਦਾ ਹਰ ਬਦਲਾਅ ਚਿੰਤਾਜਨਕ ਨਹੀਂ—
ਮਾਹਰਾਂ ਮੁਤਾਬਕ ਕੁਝ ਮਹੀਨਿਆਂ ਵਿਚ ਜਦੋਂ ਕੁਦਰਤੀ ਰੂਪ ਜਾਂ ਟੀਕਾਕਰਨ ਦੀ ਮਦਦ ਨਾਲ ਵਿਕਸਿਤ ਕੀਤੀ ਗਈ ਰੋਗ ਪ੍ਰਤੀਰੋਧਕ ਸਮਰੱਥਾ ਕਮਜ਼ੋਰ ਹੋ ਜਾਵੇਗੀ ਤਾਂ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰ ਕੇ ਹੀ ਲੋਕ ਖ਼ੁਦ ਨੂੰ ਲਾਗ ਤੋਂ ਬਚਾਅ ਸਕਣਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਤੀਜੀ ਲਹਿਰ ਦਾ ਖ਼ਦਸ਼ਾ ਜਤਾਇਆ ਹੈ ਪਰ ਅਸੀਂ ਵੱਡੀ ਗਿਣਤੀ ਵਿਚ ਲੋਕਾਂ ਨੂੰ ਟੀਕਾ ਲਗਾ ਸਕੇ ਤਾਂ ਤੀਜੀ ਲਹਿਰ ਘੱਟ ਗੰਭੀਰ ਹੋਵੇਗੀ। ਦੂਜੇ ਪਾਸੇ ਕੁਝ ਮਾਹਰਾਂ ਦਾ ਮੰਨਣਾ ਹੈ ਕਿ ਲਾਗ ਵਿਚ ਬਦਲਾਅ ਆਉਣਾ ਆਮ ਘਟਨਾਕ੍ਰਮ ਹੈ ਅਤੇ ਇਹ ਤਬਦੀਲੀ ਆਮ ਤੌਰ ’ਤੇ ਰੋਕਥਾਮ, ਇਲਾਜ ਜਾਂ ਟੀਕਾਕਰਨ ਨੂੰ ਪ੍ਰਭਾਵਿਤ ਨਹੀਂ ਕਰਦੇ ਹਨ। ਮਾਹਰਾਂ ਨੇ ਇਹ ਵੀ ਕਿਹਾ ਕਿ ਲਾਗ ਦਾ ਹਰ ਬਦਲਾਅ ਚਿੰਤਾਜਨਕ ਨਹੀਂ ਹੁੰਦਾ ਹੈ। 

PunjabKesari

ਇਹ ਵੀ ਪੜ੍ਹੋ– ਸੰਭਲ ਜਾਓ; ਨਹੀਂ ਤਾਂ ਬਸਤੇ ਦੀ ਥਾਂ ਬੱਚਿਆਂ ਦੇ ਮੋਢਿਆਂ ’ਤੇ ਹੋਣਗੇ ‘ਆਕਸੀਜਨ ਦੇ ਯੰਤਰ’

 


author

Tanu

Content Editor

Related News