ਉਤਰਾਖੰਡ ''ਚ ਹੁਣ ਸਮਾਰਟ ਫੋਨ ਜ਼ਰੀਏ ਵੰਡੀ ਜਾਵੇਗੀ ਡਾਕ

06/28/2017 6:36:59 PM

ਹਲਦਵਾਨੀ— ਡਿਜ਼ਿਟਲ ਕ੍ਰਾਂਤੀ ਦੇ ਯੁੱਗ 'ਚ ਹੁਣ ਡਾਕ ਵਿਭਾਗ ਵੀ ਡਿਜ਼ੀਟਲ ਹੋਣ ਦੀ ਦਿਸ਼ਾ 'ਚ ਕਦਮ ਵਧਾ ਰਿਹਾ ਹੈ, ਜਿਸ ਦੇ ਲਈ ਡਾਕ ਵਿਭਾਗ ਨੇ ਆਪਣੇ ਡਾਕੀਏ ਨੂੰ ਸਮਾਰਟ ਫੋਨ ਵੰਡੇ ਹਨ। ਹੁਣ ਡਾਕ ਡਿਲਿਵਰ ਕਰਨ ਦੇ ਬਾਅਦ ਪੋਸਟਮੈਨ ਡਿਲਿਵਰੀ ਸਲਿੱਪ 'ਚ ਦਸਤਖ਼ਤ ਜਾਂ ਅੰਗੂਠਾ ਲਗਾਉਣ ਦੀ ਜਗ੍ਹਾ ਸਮਾਰਟ ਫੋਨ 'ਚ ਦਸਤਖ਼ਤ ਜਾਂ ਅੰਗੂਠਾ ਲਗਵਾਏਗਾ। ਹੁਣ ਉਤਰਾਖੰਡ ਦੇ ਦੋ ਮੰਡਲਾਂ ਦੇਹਰਾਦੂਨ ਅਤੇ ਨੈਨੀਤਾਲ 'ਚ ਇਸ ਦੀ ਸ਼ੁਰੂਆਤ ਕੀਤੀ ਗਈ ਹੈ।

PunjabKesari
ਹਲਦਵਾਨੀ ਸ਼ਹਿਰ 'ਚ ਹੁਣ ਡਾਕ ਸਮਾਰਟਫੋਨ ਦੇ ਜ਼ਰੀਏ ਵੰਡੇਗੀ, ਡਾਕ ਪਰਿਮੰਡਲ ਹਲਦਵਾਨੀ ਪੋਸਟ ਆਫਿਸ 'ਚ 18 ਡਾਕੀਏ ਨੂੰ ਸਮਾਰਟ ਫੋਨ ਦਿੱਤੇ ਗਏ ਹਨ ਅਤੇ ਹੁਣ ਡਾਕੀਏ ਨੇ ਸਮਾਰਟਫੋਨ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਗ੍ਰਾਹਕਾਂ ਨੂੰ ਤੇਜ਼ ਅਤੇ ਪਾਰਦਰਸ਼ੀ ਸਰਵਿਸ ਦੇਣ ਲਈ ਪੋਸਟਮੈਨ ਨੇ ਮੋਬਾਇਲ ਐਪ ਦੀ ਸ਼ੁਰੂਆਤ ਕੀਤੀ ਹੈ। ਇਸ ਨਾਲ ਸਪੀਡ ਪੋਸਟ, ਰਜਿਸਟਰਡ ਡਾਕ, ਮਨੀ ਆਰਡਰ, ਸੀ.ਓ.ਡੀ ਪਾਰਸਲ ਅਤੇ ਡਿਲਿਵਰੀ ਦੇ ਬਾਅਦ ਪੋਸਟਮੈਨ ਗ੍ਰਾਹਕ ਤੋਂ ਮੋਬਾਇਲ ਫੋਨ 'ਤੇ ਦਸਤਖ਼ਤ ਕਰਵਾ ਰਹੇ ਹਨ, ਹੱਥਾਂ 'ਚ ਸਮਾਰਟ ਫੋਨ ਆਉਣ ਨਾਲ ਪੋਸਟਮੈਨ ਬਹੁਤ ਹੀ ਉਤਸ਼ਾਹਿਤ ਨਜ਼ਰ ਆ ਰਹੇ ਹਨ। 
ਡਾਕ ਵਿਭਾਗ ਵੱਲੋਂ ਸਿਸਟਮ ਮੈਨੇਜਰ ਪੰਕਜ ਲੋਹਨੀ ਪਿਛਲੇ ਕੁਝ ਦਿਨਾਂ ਤੋਂ ਪੋਸਟਮੈਨਾਂ ਨੂੰ ਸਿਖਲਾਈ ਦੇ ਰਹੇ ਹਨ, ਉਨ੍ਹਾਂ ਨੇ ਪੇਪਰਲੈਸ ਅਤੇ ਸਮਾਰਟ ਵਰਕਿੰਗ ਵੱਲੋਂ ਚੁੱਕਿਆ ਕਦਮ ਦੱਸਿਆ ਹੈ। ਉਨ੍ਹਾਂ ਦੇ ਮੁਤਾਬਕ ਇਸ ਕਦਮ ਨਾਲ ਸਮੇਂ ਦੀ ਬਚਤ ਹੋਵੇਗੀ ਅਤੇ ਨਾਲ ਹੀ ਡਾਕ ਦੀ ਤੁਰੰਤ ਮਾਨਿਟਰਿੰਗ ਵੀ ਹੋਵੇਗੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜੀ.ਪੀ.ਐਸ ਸਿਸਟਮ 'ਤੇ ਆਧਾਰਿਤ ਹੋਣ ਕਾਰਨ ਪੋਸਟਮੈਨ ਨੇ ਕਦੋਂ ਅਤੇ ਕਿੱਥੇ ਡਾਕ ਦਿੱਤੀ ਇਹ ਵੀ ਤੁਰੰਤ ਪਤਾ ਚੱਲ ਸਕੇਗਾ।


Related News