ਉਤਰਾਖੰਡ ’ਚ UCC ਅਧੀਨ ਫੌਜੀ ਕਰ ਸਕਣਗੇ ‘ਵਿਸ਼ੇਸ਼ ਅਧਿਕਾਰਤ ਵਸੀਅਤ’
Saturday, Jan 25, 2025 - 06:35 PM (IST)
ਦੇਹਰਾਦੂਨ : ਯੂਨੀਫਾਰਮ ਸਿਵਲ ਕੋਡ (ਯੂ. ਸੀ. ਸੀ.) ਐਕਟ ਜੋ ਜਲਦੀ ਹੀ ਉੱਤਰਾਖੰਡ ’ਚ ਲਾਗੂ ਹੋ ਰਿਹਾ ਹੈ, ’ਚ ਫੌਜੀਆਂ ਲਈ ‘ਵਿਸ਼ੇਸ਼ ਅਧਿਕਾਰਤ ਵਸੀਅਤ’ ਦੀ ਵਿਵਸਥਾ ਕੀਤੀ ਗਈ ਹੈ। ਹਥਿਆਰਬੰਦ ਫੌਜਾਂ ’ਚ ਸ਼ਾਨਦਾਰ ਯੋਗਦਾਨ ਪਾਉਣ ਵਾਲਿਆਂ ਦਾ ਸਨਮਾਨ ਕਰਨ ਦੀ ਸੂਬੇ ਦੀ ਪਰੰਪਰਾ ਅਨੁਸਾਰ ਵਿਸ਼ੇਸ਼ ਅਧਿਕਾਰ ਪ੍ਰਾਪਤ ਵਸੀਅਤ ਦੇ ਬਣਾਏ ਗਏ ਉਪਬੰਧ ਅਨੁਸਾਰ ਸਰਗਰਮ ਸੇਵਾ ਜਾਂ ਤਾਇਨਾਤੀ ’ਤੇ ਰਹਿਣ ਵਾਲੇ ਸਿਪਾਹੀ, ਹਵਾਈ ਫੌਜ ਜਾਂ ਸਮੁੰਦਰੀ ਫੌਜ ਦੇ ਜਵਾਨ ਵੀ ਸੌਖੇ ਤੇ ਲਚਕਦਾਰ ਨਿਯਮਾਂ ਅਧੀਨ ਆਪਣੀ ਵਸੀਅਤ ਬਣਾ ਸਕਦੇ ਹਨ ਭਾਵੇਂ ਉਹ ਹੱਥ ਲਿਖਤ ਹੋਵੇ, ਜ਼ੁਬਾਨੀ ਕਹੀ ਗਈ ਹੋਵੇ ਜਾਂ ਗਵਾਹਾਂ ਦੇ ਸਾਹਮਣੇ ਜ਼ੁਬਾਨੀ ਪੇਸ਼ ਕੀਤੀ ਗਈ ਹੋਵੇ।
ਇਹ ਵੀ ਪੜ੍ਹੋ - 2025 ਦੇ ਨਵੇਂ ਟ੍ਰੈਫਿਕ ਨਿਯਮ : ਹੈਲਮੇਟ ਪਾਉਣ 'ਤੇ ਵੀ ਲੱਗੇਗਾ ਜੁਰਮਾਨਾ, ਜਾਣੋ ਵਜ੍ਹਾ
ਵਿਸ਼ੇਸ਼ ਅਧਿਕਾਰ ਪ੍ਰਾਪਤ ਵਸੀਅਤ ਜੋ ਜ਼ੁਬਾਨੀ ਜਾਂ ਹੱਥ ਲਿਖਤ ਹੋ ਸਕਦੀ ਹੈ, ਇਕ ਸਿਪਾਹੀ ਦੀ ਆਪਣੀ ਜਾਇਦਾਦ ਸੰਬੰਧੀ ਇੱਛਾ ਨੂੰ ਇਕ ਮਹੀਨੇ ਲਈ ਜਾਇਜ਼ ਬਣਾਉਂਦੀ ਹੈ। ਇਸ ਵਿਵਸਥਾ ਦਾ ਮੂਲ ਮੰਤਵ ਮੁਸ਼ਕਲ ਤੇ ਉੱਚ ਖ਼ਤਰੇ ਵਾਲੇ ਹਾਲਾਤ ’ਚ ਤਾਇਨਾਤ ਜਵਾਨਾਂ ਨੂੰ ਆਪਣੀਆਂ ਜਾਇਦਾਦ ਨਾਲ ਸਬੰਧਤ ਇੱਛਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰਜਿਸਟਰ ਕਰਨ ਦੇ ਯੋਗ ਬਣਾਉਣਾ ਹੈ। ਉਦਾਹਰਣ ਵਜੋਂ ਜੇ ਕੋਈ ਸਿਪਾਹੀ ਆਪਣੇ ਹੱਥੀਂ ਵਸੀਅਤ ਲਿਖਦਾ ਹੈ ਤਾਂ ਦਸਤਖਤ ਜਾਂ ਤਸਦੀਕ ਦੀ ਰਸਮ ਜ਼ਰੂਰੀ ਨਹੀਂ ਹੋਵੇਗੀ, ਬਸ਼ਰਤੇ ਇਹ ਸਪੱਸ਼ਟ ਹੋਵੇ ਕਿ ਦਸਤਾਵੇਜ਼ ਉਸ ਦੇ ਆਪਣੇ ਹਿੱਤ ’ਚ ਤਿਆਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ - ਹਾਏ ਓ ਰੱਬਾ! ਜਾਇਦਾਦ ਖ਼ਾਤਰ ਹੈਵਾਨ ਬਣੀ ਭਰਜਾਈ, ਸਕੇ ਦਿਓਰ ਨੂੰ ਖੰਭੇ ਨਾਲ ਬੰਨ੍ਹ ਜਿਊਂਦਾ ਸਾੜਿਆ
ਇਸੇ ਤਰ੍ਹਾਂ ਜੇ ਕੋਈ ਸਿਪਾਹੀ 2 ਗਵਾਹਾਂ ਦੇ ਸਾਹਮਣੇ ਆਪਣੀ ਵਸੀਅਤ ਦਾ ਜ਼ੁਬਾਨੀ ਐਲਾਨ ਕਰਦਾ ਹੈ ਤਾਂ ਇਸ ਨੂੰ ਵੀ 'ਵਿਸ਼ੇਸ਼ ਅਧਿਕਾਰ ਪ੍ਰਾਪਤ ਵਸੀਅਤ' ਮੰਨਿਆ ਜਾਵੇਗਾ। ਹਾਲਾਂਕਿ ਜੇ ਵਿਅਕਤੀ ਅਜੇ ਜ਼ਿੰਦਾ ਹੈ ਤੇ ਉਸ ਦੀਆਂ ਵਿਸ਼ੇਸ਼ ਸੇਵਾ ਸ਼ਰਤਾਂ ਜਿਵੇਂ ਕਿ ਸਰਗਰਮ ਸੇਵਾ ਦੀ ਮਿਆਦ ਖ਼ਤਮ ਹੋ ਗਈ ਹੈ, ਤਾਂ ਇਹ ਇਕ ਮਹੀਨੇ ਬਾਅਦ ਆਪਣੇ ਆਪ ਹੀ ਗੈਰ-ਕਾਨੂੰਨੀ ਹੋ ਜਾਵੇਗੀ। ਇਸ ਤੋਂ ਇਲਾਵਾ ਜੇ ਕੋਈ ਹੋਰ ਵਿਅਕਤੀ ਸਿਪਾਹੀ ਦੇ ਨਿਰਦੇਸ਼ਾਂ ਅਨੁਸਾਰ ਵਸੀਅਤ ਤਿਆਰ ਕਰਦਾ ਹੈ, ਜਿਸ ਨੂੰ ਸਿਪਾਹੀ ਜ਼ੁਬਾਨੀ ਸਵੀਕਾਰ ਕਰਦਾ ਹੈ ਤਾਂ ਅਜਿਹੀ ਸਥਿਤੀ ’ਚ ਵੀ ਉਸ ਨੂੰ ਇਕ ਜਾਇਜ਼ ਵਿਸ਼ੇਸ਼ ਅਧਿਕਾਰ ਪ੍ਰਾਪਤ ਵਸੀਅਤ ਦਾ ਦਰਜਾ ਪ੍ਰਾਪਤ ਹੋਵੇਗਾ।
ਇਹ ਵੀ ਪੜ੍ਹੋ - 26 ਜਨਵਰੀ ਨੂੰ ਬੰਦ ਰਹਿਣਗੀਆਂ ਇਹ ਸੜਕਾਂ, ਬਾਹਰ ਜਾਣ ਤੋਂ ਪਹਿਲਾਂ ਚੈੱਕ ਕਰੋ ਟ੍ਰੈਫਿਕ ਐਡਵਾਈਜ਼ਰੀ
ਇਸ ਤੋਂ ਇਲਾਵਾ ਜੇ ਕਿਸੇ ਸਿਪਾਹੀ ਨੇ ਵਸੀਅਤ ਲਈ ਲਿਖਤੀ ਹਦਾਇਤਾਂ ਛੱਡੀਆਂ ਹਨ ਪਰ ਉਸ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਵੀ ਉਨ੍ਹਾਂ ਹਦਾਇਤਾਂ ਨੂੰ ਵਸੀਅਤ ਮੰਨਿਆ ਜਾਵੇਗਾ, ਬਸ਼ਰਤੇ ਇਹ ਸਾਬਤ ਕੀਤਾ ਜਾ ਸਕੇ ਕਿ ਉਹ ਇੱਛਾਵਾਂ ਉਸ ਦੀਆਂ ਹੀ ਸਨ। ਇਸੇ ਤਰ੍ਹਾਂ ਜੇ 2 ਗਵਾਹਾਂ ਦੀ ਮੌਜੂਦਗੀ ’ਚ ਜ਼ੁਬਾਨੀ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ ਤੇ ਗਵਾਹ ਸਿਪਾਹੀ ਦੇ ਜੀਵਨ ਕਾਲ ਦੌਰਾਨ ਉਨ੍ਹਾਂ ਨੂੰ ਲਿਖਤੀ ਰੂਪ ’ਚ ਦਰਜ ਕਰਦੇ ਹਨ ਪਰ ਦਸਤਾਵੇਜ਼ ਨੂੰ ਰਸਮੀ ਤੌਰ 'ਤੇ ਅੰਤਿਮ ਰੂਪ ਨਹੀਂ ਦਿੱਤਾ ਜਾਂਦਾ ਤਾਂ ਅਜਿਹੀਆਂ ਹਦਾਇਤਾਂ ਨੂੰ ਵੀ ਵਸੀਅਤ ਵਜੋਂ ਮੰਨਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ - ਵੱਡੀ ਵਾਰਦਾਤ : ਬਸਪਾ ਆਗੂ ਦਾ ਤਾਬੜ-ਤੋੜ ਗੋਲੀਆਂ ਮਾਰ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8