ਉਤਰਾਖੰਡ 'ਚ ਗੜੇਮਾਰ ਬਾਰਿਸ਼ ਤੇ ਬਰਫਬਾਰੀ ਨਾਲ ਠੰਡ ਹੋਰ ਵਧੀ

Thursday, Jan 02, 2020 - 12:28 PM (IST)

ਉਤਰਾਖੰਡ 'ਚ ਗੜੇਮਾਰ ਬਾਰਿਸ਼ ਤੇ ਬਰਫਬਾਰੀ ਨਾਲ ਠੰਡ ਹੋਰ ਵਧੀ

ਦੇਹਰਾਦੂਨ—ਉਤਰਾਂਖੰਡ 'ਚ ਅਗਲੇ ਦੋ ਦਿਨਾਂ ਤੱਕ ਸੂਬੇ 'ਚ ਮੌਸਮ ਖਰਾਬ ਰਹੇਗਾ। ਇਨ੍ਹਾਂ 2 ਦਿਨਾਂ 'ਚ ਕੜਾਕੇ ਦੀ ਠੰਡ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਅੱਜ ਭਾਵ ਵੀਰਵਾਰ ਨੂੰ ਸੂਬੇ 'ਚ ਬਾਰਿਸ਼ ਅਤੇ ਬਰਫਬਾਰੀ ਦੀ ਸੰਭਾਵਨਾ ਜਤਾਈ ਹੈ। 3 ਜਨਵਰੀ ਤੱਕ ਸੂਬੇ 'ਚ ਅਜਿਹੀ ਸਥਿਤੀ ਬਣੀ ਰਹੇਗੀ। ਮਿਲੀ ਜਾਣਕਾਰੀ ਅਨੁਸਾਰ ਅੱਜ ਭਾਵ ਵੀਰਵਾਰ ਨੂੰ ਰਾਜਧਾਨੀ ਦੇਹਰਾਦੂਨ 'ਚ ਬੱਦਲ ਛਾਏ ਰਹੇ। ਮਸੂਰੀ 'ਚ ਬਾਰਿਸ਼ ਅਤੇ ਗੜ੍ਹੇ ਪੈਣ ਨਾਲ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ। ਪਿਥੌਰਗੜ੍ਹ ਦੇ ਮੁਨਸਿਯਾਰੀ 'ਚ ਬੁੱਧਵਾਰ ਦੇਰ ਰਾਤ ਇਸ ਸਾਲ ਦੀ ਪਹਿਲੀ ਬਰਫਬਾਰੀ ਹੋਈ, ਜਿਸ ਕਾਰਨ ਇੱਥੇ ਵੀ ਤਾਪਮਾਨ 'ਚ ਕਾਫੀ ਗਿਰਾਵਟ ਆਈ ਹੈ। ਯਮੁਨੋਤਰੀਧਾਮ ਸਮੇਤ ਯੁਮਨਾ ਘਾਟੀ 'ਚ ਬੱਦਲ ਛਾਏ ਹੋਏ ਹਨ। ਇੱਥੇ ਉਚਾਈ ਵਾਲੀਆਂ ਪਹਾੜੀਆਂ 'ਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ।

ਨਵੀਂ ਟਿਹਰੀ ਅਤੇ ਨੇੜੇ ਦੇ ਖੇਤਰਾਂ 'ਚ ਹਲਕੀ ਧੁੱਪ ਨਿਕਲੀ ਹੋਈ ਹੈ। ਚਮੋਲੀ ਜ਼ਿਲੇ 'ਚ ਨੇੜੇ ਸੰਘਣੇ ਬੱਦਲ ਛਾਏ ਹੋਏ ਹਨ। ਇੱਥੇ ਦੁਪਹਿਰ ਬਾਅਦ ਬਾਰਿਸ਼ ਅਤੇ ਬਰਫਬਾਰੀ ਦੀ ਸੰਭਾਵਨਾ ਜਤਾਈ ਗਈ ਹੈ। ਰੁਦਪ੍ਰਯਾਗ ਤੋਂ ਕੇਦਾਰਨਾਥ ਅਤੇ ਤੁੰਗਨਾਥ ਖੇਤਰ 'ਚ ਸਵੇਰੇ ਤੋਂ ਹੀ ਬੱਦਲ ਛਾਏ ਹੋਏ ਹਨ। ਸ਼੍ਰੀਨਗਰ ਅਤੇ ਨੇੜੇ ਦੇ ਖੇਤਰਾਂ 'ਚ ਵੀ ਬੱਦਲ ਛਾਏ ਰਹਿਣ ਦੀ ਸੰਭਾਵਨਾ ਦੱਸੀ ਗਈ ਹੈ। ਇੱਥੇ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਰਿਸ਼ੀਕੇਸ਼, ਹਰਿਦੁਆਰ ਅਤੇ ਰੁੜਕੀ 'ਚ ਮੌਸਮ ਸਾਫ ਹੈ। ਇੱਥੇ ਸਵੇਰ ਤੋਂ ਹੀ ਧੁੱਪ ਨਿਕਲੀ ਹੋਈ ਹੈ।

ਮੌਸਮ ਵਿਭਾਗ ਵੱਲੋਂ 2-3 ਜਨਵਰੀ ਤੋਂ ਗੜਵਾਲ ਖੇਤਰ 'ਚ ਗੜ੍ਹੇ ਪੈਣ, ਬਾਰਿਸ਼ ਅਤੇ ਬਰਫਬਾਰੀ ਲਈ ਅਲਰਟ 'ਤੇ ਆਫਤ ਪ੍ਰਬੰਧਨ ਸਿਸਟਮ ਨਾਲ ਜੁੜੇ ਸਾਰੇ ਅਧਿਕਾਰੀਆਂ ਨੂੰ ਤਾਇਨਾਤੀ ਸਥਾਨ 'ਤੇ ਬਣੇ ਰਹਿਣ ਦੇ ਆਦੇਸ਼ ਦਿੱਤੇ ਹਨ। ਅਧਿਕਾਰੀਆਂ ਨੂੰ 24 ਘੰਟੇ ਆਪਣੇ ਮੋਬਾਇਲ ਫੋਨ ਆਨ ਰੱਖਣ ਨੂੰ ਕਿਹਾ ਗਿਆ ਹੈ।

PunjabKesari

ਕੁਮਾਊ ਦੀ ਗੱਲ ਕਰੀਏ ਤਾਂ ਇੱਥੇ ਭੀਮਤਾਲ 'ਚ ਬੱਦਲ ਛਾਏ ਹੋਏ ਹਨ। ਡੀ.ਡੀ.ਹਾਟ 'ਚ ਦੇਰ ਰਾਤ ਤੋਂ ਬਾਰਿਸ਼ ਹੋ ਰਹੀ ਹੈ। ਇੱਥੇ ਘਨਧੁਰਾ ਦੇ ਜੰਗਲਾਂ 'ਚ ਭਾਰੀ ਬਰਫਬਾਰੀ ਹੋਈ ਹੈ। ਤਾਪਮਾਨ ਜ਼ੀਰੋ ਤੋਂ ਹੇਠਾ ਪਹੁੰਚ ਗਿਆ ਹੈ। ਭਵਾਲੀ 'ਚ ਵੀ ਬੱਦਲ ਛਾਏ ਰਹਿਣ ਨਾਲ ਠੰਡ ਵਧੀ ਹੈ। ਅਲਮੋੜਾ ਅਤੇ ਦੁਵਾਰਾਹਟ 'ਚ ਵੀ ਬੱਦਲ ਛਾਏ ਹੋਏ ਹਨ।

PunjabKesari

ਜਸਪੁਰ 'ਚ ਬੱਦਲ ਛਾਏ ਹੋਏ ਹਨ। ਇੱਥੇ ਕੜਾਕੇ ਦੀ ਠੰਡ ਜਾਰੀ ਹੈ। ਚੌਖੁਟੀਆ ਅਤੇ ਰਾਨੀਖੇਤ 'ਚ ਬੱਦਲ ਛਾਏ ਹੋਏ ਹਨ। ਰੁਦਰਪੁਰ 'ਚ ਹਲਕੀ ਧੁੱਪ ਨਿਕਲੀ ਹੋਈ ਹੈ। ਚੰਪਾਵਤ ਜ਼ਿਲੇ ਦੇ ਪਹਾੜੀ ਹਿੱਸਿਆਂ 'ਚ ਛਿਟਪੁੱਟ ਬਾਰਿਸ਼ ਹੋਈ ਹੈ। ਇੱਥੇ ਵੀ ਕੜਾਕੇ ਦੀ ਠੰਡ ਪੈ ਰਹੀ ਹੈ।


author

Iqbalkaur

Content Editor

Related News