ਉਤਰਾਖੰਡ ਤ੍ਰਾਸਦੀ 'ਤੇ ਬੋਲੇ ਰਾਕੇਸ਼ ਟਿਕੈਤ- ਪ੍ਰਸ਼ਾਸਨ ਨਾਲ ਮਿਲ ਹਰ ਸੰਭਵ ਮਦਦ ਕਰਾਂਗੇ
Sunday, Feb 07, 2021 - 04:12 PM (IST)
ਹਰਿਆਣਾ- ਉਤਰਾਖੰਡ ਦੇ ਚਮੋਲੀ 'ਚ ਗਲੇਸ਼ੀਅਰ ਟੁੱਟਣ ਨਾਲ ਭਾਰੀ ਤਬਾਹੀ ਮਚੀ ਹੋਈ ਹੈ। ਇਸ ਆਫ਼ਤ ਨੂੰ ਲੈ ਕੇ ਉਤਰਾਖੰਡ ਸਰਕਾਰ ਨੇ ਹੈਲਪਲਾਈਨ ਨੰਬਰ ਜਾਰੀ ਕਰ ਦਿੱਤੇ ਹਨ। ਇਸ ਤ੍ਰਾਸਦੀ ਨਾਲ ਕਈ ਲੋਕਾਂ ਦੇ ਮਰਨ ਦੀ ਖ਼ਬਰ ਵੀ ਸਾਹਮਣੇ ਆ ਰਹੀ ਹੈ। ਇਸ ਵਿਚ ਹਰਿਆਣਾ ਦੇ ਚਰਖੀ ਦਾਦਰੀ 'ਚ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਉਤਰਾਖੰਡ ਦੇ ਚਮੋਲੀ 'ਚ ਗਲੇਸ਼ੀਅਰ ਟੁੱਟਿਆ ਹੈ। ਰਿਪੋਰਟ ਅਨੁਸਾਰ ਉੱਥੇ 50-60 ਲੋਕ ਮਾਰੇ ਜਾ ਚੁਕੇ ਹਨ। ਪਾਣੀ ਬਹੁਤ ਤਬਾਹੀ ਮਚਾਉਂਦੇ ਹੋਏ ਆ ਰਿਹਾ ਹੈ। ਉੱਤਰ ਪ੍ਰਦੇਸ਼ ਉਤਰਾਖੰਡ 'ਚ ਸਭ ਜਗ੍ਹਾ ਅਲਰਟ ਕਰ ਦਿੱਤਾ ਗਿਆ ਹੈ। ਅਸੀਂ ਪ੍ਰਸ਼ਾਸਨ ਨਾਲ ਮਿਲ ਕੇ ਹਰ ਸੰਭਵ ਮਦਦ ਕਰਾਂਗੇ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਮੋਲੀ 'ਚ ਗਲੇਸ਼ੀਅਰ ਟੁੱਟਣ ਦੀ ਘਟਨਾ 'ਤੇ ਦੁਖ ਜਤਾਇਆ ਹੈ। ਉੱਥੇ ਹੀ ਉਨ੍ਹਾਂ ਕਿਹਾ ਕਿ ਮੈਂ ਉਤਰਾਖੰਡ ਦੀ ਮੰਦਭਾਗੀ ਸਥਿਤੀ 'ਤੇ ਲਗਾਤਾਰ ਨਿਗਰਾਨੀ ਰੱਖ ਰਿਹਾ ਹੈ। ਭਾਰਤ ਉਤਰਾਖੰਡ ਨਾਲ ਖੜ੍ਹਾ ਹੈ ਅਤੇ ਰਾਸ਼ਟਰ ਸਾਰਿਆਂ ਦੀ ਸੁਰੱਖਿਆ ਲਈ ਪ੍ਰਾਰਥਨਾ ਕਰਦਾ ਹੈ। ਉੱਥੇ ਹੀ ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਗੱਲ ਕੀਤੀ। ਉਨ੍ਹਾਂ ਨੇ ਬਚਾਅ ਅਤੇ ਰਾਹਤ ਕੰਮ ਦਾ ਜਾਇਜ਼ਾ ਲਿਆ।