ਉੱਤਰਾਖੰਡ 'ਚ ਲੋਕ ਸਭਾ ਚੋਣਾਂ ਲਈ ਵੋਟਿੰਗ ਦੀ ਤਾਰੀਖ਼ ਦਾ ਹੋਇਆ ਐਲਾਨ, ਜਾਣੋ ਕਦੋਂ ਆਉਣਗੇ ਨਤੀਜੇ

03/16/2024 5:21:48 PM

ਨਵੀਂ ਦਿੱਲੀ - ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ 2024 ਦਾ ਬਿਗਲ ਵਜਾ ਦਿੱਤਾ ਗਿਆ ਹੈ। ਉੱਤਰਾਖੰਡ ਵਿੱਚ ਵੀ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਚੋਣ ਕਮਿਸ਼ਨ ਨੇ ਅੱਜ ਉੱਤਰਾਖੰਡ ਦੀਆਂ ਪੰਜ ਲੋਕ ਸਭਾ ਸੀਟਾਂ ਲਈ ਤਰੀਖ਼ ਦਾ ਐਲਾਨ ਕਰ ਦਿੱਤਾ ਹੈ। ਸੂਬੇ ਵਿੱਚ ਇੱਕੋ ਪੜਾਅ ਵਿੱਚ ਚੋਣਾਂ ਹੋਣਗੀਆਂ। ਇੱਥੇ ਪਹਿਲੇ ਪੜਾਅ ਲਈ 19 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।

ਇਹ ਵੀ ਪੜ੍ਹੋ :    ਲੋਕ ਸਭਾ ਚੋਣਾਂ 2024: AI ਕਿਵੇਂ ਬਣ ਰਿਹੈ ਵੱਡੀ ਚੁਣੌਤੀ?  ਕੁਝ ਸਕਿੰਟਾਂ ਵਿੱਚ ਬਦਲ ਸਕਦੈ ਜਿੱਤ-ਹਾਰ ਦਾ

ਚੋਣ ਕਮਿਸ਼ਨ ਨੇ ਕਿਹਾ ਕਿ ਦੇਸ਼ ਵਿੱਚ ਸੱਤ ਪੜਾਵਾਂ ਵਿੱਚ ਚੋਣਾਂ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ ਅਤੇ ਇਸੇ ਦਿਨ ਨਤੀਜੇ ਆਉਣਗੇ। ਪਹਿਲੇ ਪੜਾਅ ਦੀ ਵੋਟਿੰਗ 19 ਅਪ੍ਰੈਲ ਨੂੰ, ਦੂਜੇ ਪੜਾਅ ਦੀ 26 ਅਪ੍ਰੈਲ ਨੂੰ, ਤੀਜੇ ਪੜਾਅ ਲਈ 7 ਮਈ ਨੂੰ, ਚੌਥੇ ਪੜਾਅ ਲਈ 13 ਮਈ ਨੂੰ, ਪੰਜਵੇਂ ਪੜਾਅ ਲਈ 20 ਮਈ ਨੂੰ, ਛੇਵੇਂ ਪੜਾਅ ਲਈ 25 ਮਈ ਨੂੰ ਅਤੇ ਸੱਤਵੇਂ ਪੜਾਅ ਲਈ 25 ਮਈ ਨੂੰ ਵੋਟਾਂ ਪੈਣਗੀਆਂ ਅਤੇ ਆਖਰੀ ਪੜਾਅ ਲਈ ਵੋਟਾਂ 1 ਜੂਨ ਨੂੰ ਪੈਣਗੀਆਂ।

ਉੱਤਰਾਖੰਡ ਵਿੱਚ ਕੁੱਲ ਪੰਜ ਲੋਕ ਸਭਾ ਸੀਟਾਂ ਹਨ- ਹਰਿਦੁਆਰ, ਨੈਨੀਤਾਲ, ਪੌੜੀ, ਗੜ੍ਹਵਾਲ, ਅਲਮੋੜਾ। ਭਾਜਪਾ ਨੇ ਪੌੜੀ ਤੋਂ ਅਨਿਲ ਬਲੂਨੀ ਨੂੰ ਮੈਦਾਨ ਵਿੱਚ ਉਤਾਰਿਆ ਹੈ। ਜਦਕਿ ਸਾਬਕਾ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੂੰ ਨੈਨੀਤਾਲ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਟੀਹਰੀ ਸੀਟ ਤੋਂ ਵਿਜੇਲਕਸ਼ਮੀ ਸ਼ਾਹ ਫਿਰ ਤੋਂ ਉਮੀਦਵਾਰ ਹਨ। ਜਦੋਂਕਿ ਅਲਮੋੜਾ ਸੀਟ ਤੋਂ ਅਜੇ ਤਮਟਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ।

ਇਹ ਵੀ ਪੜ੍ਹੋ :    ਇਨ੍ਹਾਂ ਵੱਡੀਆਂ ਕੰਪਨੀਆਂ ਨੇ ਖ਼ਰੀਦੇ ਸਭ ਤੋਂ ਜ਼ਿਆਦਾ ਇਲੈਕਟੋਰਲ ਬਾਂਡ, ਅੰਕੜੇ ਆਏ ਸਾਹਮਣੇ

ਪਿਛਲੀਆਂ ਲੋਕ ਸਭਾ ਚੋਣਾਂ ਦੀ ਸਥਿਤੀ

2019 ਦੀਆਂ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਭਾਜਪਾ ਨੇ ਸਾਰੀਆਂ ਪੰਜ ਸੀਟਾਂ ਜਿੱਤੀਆਂ ਸਨ। ਮੋਦੀ ਲਹਿਰ 'ਚ ਭਾਜਪਾ ਨੂੰ 60.7 ਫੀਸਦੀ ਵੋਟਾਂ ਮਿਲੀਆਂ, ਜੋ 2014 ਦੇ ਮੁਕਾਬਲੇ ਪੰਜ ਫੀਸਦੀ ਵੱਧ ਸਨ।

ਨੈਨੀਤਾਲ ਸੀਟ ਤੋਂ ਭਾਜਪਾ ਦੇ ਅਜੈ ਭੱਟ ਨੇ ਕਾਂਗਰਸ ਉਮੀਦਵਾਰ ਹਰੀਸ਼ ਰਾਵਤ ਨੂੰ 339096 ਵੋਟਾਂ ਨਾਲ ਹਰਾਇਆ। ਜਦਕਿ ਹਰਿਦੁਆਰ ਸੀਟ ਤੋਂ ਭਾਜਪਾ ਉਮੀਦਵਾਰ ਰਮੇਸ਼ ਪੋਖਰਿਆਲ ਨਿਸ਼ੰਕ 258729 ਵੋਟਾਂ ਨਾਲ ਜਿੱਤੇ ਸਨ।

ਪੌੜੀ ਗੜ੍ਹਵਾਲ ਸੀਟ ਤੋਂ ਭਾਜਪਾ ਦੇ ਤੀਰਥ ਸਿੰਘ ਰਾਵਤ ਨੇ ਕਾਂਗਰਸ ਉਮੀਦਵਾਰ ਨੂੰ 302669 ਵੋਟਾਂ ਨਾਲ ਹਰਾਇਆ। ਜਦੋਂ ਕਿ ਟਿਹਰੀ ਸੀਟ ਤੋਂ ਭਾਜਪਾ ਉਮੀਦਵਾਰ ਰਾਜ ਲਕਸ਼ਮੀ ਸ਼ਾਹ ਨੇ ਕਾਂਗਰਸ ਉਮੀਦਵਾਰ ਪ੍ਰੀਤਮ ਸਿੰਘ ਨੂੰ 300586 ਵੋਟਾਂ ਨਾਲ ਹਰਾਇਆ। ਉਥੇ ਹੀ ਅਲਮੋੜਾ ਸੀਟ 'ਤੇ ਭਾਜਪਾ ਉਮੀਦਵਾਰ ਅਜੇ ਟਮਟਾ ਨੇ ਕਾਂਗਰਸ ਉਮੀਦਵਾਰ ਪ੍ਰਦੀਪ ਟਮਟਾ ਨੂੰ 232986 ਵੋਟਾਂ ਨਾਲ ਹਰਾਇਆ।

ਤੁਹਾਨੂੰ ਦੱਸ ਦੇਈਏ ਕਿ ਸਾਲ 2019 ਵਿੱਚ ਹੋਈਆਂ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ 10 ਮਾਰਚ 2019 ਨੂੰ ਕੀਤਾ ਗਿਆ ਸੀ। ਇਸ ਤੋਂ ਬਾਅਦ ਉੱਤਰਾਖੰਡ 'ਚ 11 ਅਪ੍ਰੈਲ ਨੂੰ ਪਹਿਲੇ ਪੜਾਅ 'ਚ ਵੋਟਿੰਗ ਹੋਈ। ਉਸ ਦੌਰਾਨ 57.09 ਫੀਸਦੀ ਮਤਦਾਤਾਵਾਂ ਨੇ ਵੋਟਾਂ ਪਾਈਆਂ ਸਨ।

ਇਹ ਵੀ ਪੜ੍ਹੋ :     ਚੋਣ ਬਾਂਡ: ਸੁਪਰੀਮ ਕੋਰਟ ਦਾ SBI ਨੂੰ ਨੋਟਿਸ, ਚੋਣ ਬਾਂਡ ਦੀ ਗਿਣਤੀ ਦਾ ਕਰੋ ਖੁਲਾਸਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


Harinder Kaur

Content Editor

Related News