ਉਤਰਾਖੰਡ : ਜ਼ਮੀਨ ਖਿੱਸਕਣ ਕਾਰਨ ਰਿਸ਼ੀਕੇਸ਼-ਬਦਰੀਨਾਥ ਹਾਈਵੇਅ ਬੰਦ, ਲੱਗਾ ਲੰਬਾ ਜਾਮ

Tuesday, Jul 16, 2019 - 10:40 AM (IST)

ਉਤਰਾਖੰਡ : ਜ਼ਮੀਨ ਖਿੱਸਕਣ ਕਾਰਨ ਰਿਸ਼ੀਕੇਸ਼-ਬਦਰੀਨਾਥ ਹਾਈਵੇਅ ਬੰਦ, ਲੱਗਾ ਲੰਬਾ ਜਾਮ

ਦੇਹਰਾਦੂਨ— ਉਤਰਾਖੰਡ 'ਚ ਮੰਗਲਵਾਰ ਨੂੰ ਰਿਸ਼ੀਕੇਸ਼-ਬਦਰੀਨਾਥ ਰਾਜਮਾਰਗ (ਹਾਈਵੇਅ) 'ਤੇ ਨੀਰ ਗੱਡੂ ਕੋਲ ਜ਼ਮੀਨ ਖਿੱਸਕਣ ਕਾਰਨ ਰਸਤਾ ਬੰਦ ਹੋ ਗਿਆ। ਮੌਕੇ 'ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਰਸਤਾ ਬੰਦ ਹੋਣ ਕਾਰਨ ਲੰਬਾ ਜਾਮ ਲੱਗ ਗਿਆ ਹੈ। ਉਤਰਾਖੰਡ 'ਚ ਭਾਰੀ ਬਾਰਸ਼ ਕਾਰਨ ਕਈ ਜ਼ਿਲਿਆਂ 'ਚ ਲੋਕਾਂ ਦਾ ਜੀਵਨ ਪ੍ਰਭਾਵਿਤ ਹੋ ਗਿਆ ਹੈ। ਇਸ ਨੂੰ ਦੇਖਦੇ ਹੋਏ ਪ੍ਰਦੇਸ਼ 'ਚ ਓਰੇਂਜ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜ਼ਮੀਨ ਖਿੱਸਕਣ ਕਾਰਨ ਗੰਗੋਤਰੀ ਹਾਈਵੇਅ ਬੰਦ ਰਿਹਾ। ਚਮੋਲੀ ਜ਼ਿਲੇ 'ਚ 2 ਘਰ ਅਤੇ 2 ਗਊਸ਼ਾਲਾਵਾਂ ਬਾਰਸ਼ ਕਾਰਨ ਢਹਿ ਗਈਆਂ। ਮੌਸਮ ਵਿਭਾਗ ਨੇ ਲੋਕਾਂ ਨੂੰ ਉੱਪਰੀ ਇਲਾਕੇ 'ਚ ਜਾਣ ਤੋਂ ਮਨ੍ਹਾ ਕੀਤਾ ਹੈ। ਚਾਰਧਾਮ ਯਾਤਰਾ ਦੇ ਸੰਵੇਦਨਸ਼ੀਲ ਸਥਾਨਾਂ 'ਤੇ ਐੱਸ.ਡੀ.ਆਰ.ਐੱਫ. 24 ਘੰਟੇ ਅਲਰਟ 'ਤੇ ਰਹੇਗੀ। ਇਸ ਲਈ 30 ਟੀਮਾਂ ਨੂੰ 63 ਥਾਂਵਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਟੀਮ ਸਥਾਨਕ ਪ੍ਰਸ਼ਾਸਨ, ਪੁਲਸ ਅਤੇ ਆਫਤ ਕੰਟਰੋਲ ਰੂਮ ਨਾਲ ਤਾਲਮੇਲ ਬਣਾਏ ਹੋਏ ਹੈ। ਸੂਚਨਾ ਮਿਲਣ 'ਤੇ ਟੀਮ ਆਫ਼ਤ 'ਚ ਫਸੇ ਲੋਕਾਂ ਦੀ ਮਦਦ ਨੂੰ ਤਿਆਰ ਰਹੇਗੀ।PunjabKesariਰਾਜ ਆਫ਼ਤ ਪ੍ਰਬੰਧਨ ਫੋਰਸ (ਐੱਸ.ਡੀ.ਆਰ.ਐੱਫ.) ਦੇ ਆਈ.ਜੀ. ਸੰਜੇ ਗੁੰਜਯਾਲ ਨੇ ਕਿਹਾ ਕਿ ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਟੀਮਾਂ ਅਲਰਟ 'ਤੇ ਰੱਖੀਆਂ ਜਾ ਰਹੀਆਂ ਹਨ। ਲੋੜ ਪੈਣ 'ਤੇ ਸੰਵੇਦਨਸ਼ੀਲ ਇਲਾਕਿਆਂ ਕੋਲ ਸੁਰੱਖਿਅਤ ਥਾਂਵਾਂ 'ਤੇ ਕੈਂਪ ਲਗਾਏ ਜਾ ਰਹੇ ਹਨ। ਕਰੀਬ 30 ਟੀਮਾਂ ਰਾਜ ਭਰ 'ਚ ਤਾਇਨਾਤ ਕੀਤੀਆਂ ਗਈਆਂ ਹਨ। ਚੌਕਸੀ ਦੇ ਤੌਰ 'ਤੇ ਐਡੀਸ਼ਨਲ ਟੀਮਾਂ ਨੂੰ ਵੀ ਮਦਦ ਨੂੰ ਰਿਜ਼ਰਵ ਰੱਖੀਆਂ ਗਈਆਂ ਹਨ। ਮੌਸਮ ਵਿਭਾਗ ਦੀ ਚਿਤਾਵਨੀ ਤੋਂ ਬਾਅਦ ਆਫ਼ਤ ਪ੍ਰਬੰਧਨ ਵਿਭਾਗ ਨੇ ਸਾਰੇ ਜ਼ਿਲਿਆਂ ਲਈ ਗਾਈਡਲਾਈਨਜ਼ ਜਾਰੀ ਕਰ ਦਿੱਤੀਆਂ ਹਨ ਤਾਂ ਕਿ ਸਥਾਨਕ ਲੋਕਾਂ ਅਤੇ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।


author

DIsha

Content Editor

Related News