ਜ਼ਖਮੀ ਜਨਾਨੀ ਨੂੰ ਹਸਪਤਾਲ ਲਿਜਾਉਣ ਲਈ 15 ਘੰਟੇ ਪੈਦਲ ਚੱਲੇ ITBP ਦੇ ਜਵਾਨ (ਵੀਡੀਓ)

08/24/2020 11:59:45 AM

ਉਤਰਾਖੰਡ-  ਉਤਰਾਖੰਡ 'ਚ ਲਗਾਤਾਰ ਬਾਰਸ਼ ਕਾਰਨ ਸਥਿਤੀ ਆਮ ਹੋ ਗਈ ਹੈ। ਹੜ੍ਹ ਅਤੇ ਜ਼ਮੀਨ ਖਿੱਸਕਣ ਕਾਰਨ ਲੋਕਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸ ਕਰ ਕੇ ਕਿਸੇ ਦੀ ਸਿਹਤ ਖਰਾਬ ਹੋਣ ਦੀ ਸਥਿਤੀ 'ਚ ਉਸ ਦੇ ਇਲਾਜ ਲਈ ਹਸਪਤਾਲ ਤੱਕ ਜਾਣ 'ਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਆ ਰਹੀਆਂ ਹਨ। ਦੂਰ ਦੇ ਪਿੰਡਾਂ 'ਚ ਸਥਿਤੀ ਜ਼ਿਆਦਾ ਖਰਾਬ ਹੈ। ਇਸ ਵਿਚ ਇਕ ਨਿਊਜ਼ ਏਜੰਸੀ ਨੇ ਵੀਡੀਓ ਜਾਰੀ ਕੀਤਾ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਕਠਿਨ ਰਸਤਿਆਂ ਨੂੰ ਪਾਰ ਕਰਦੇ ਹੋਏ ਆਈ.ਟੀ.ਬੀ.ਪੀ. ਦੇ ਜਵਾਨ ਇਕ ਜ਼ਖਮੀ ਜਨਾਨੀ ਨੂੰ ਇਲਾਜ ਲਈ ਲਿਜਾ ਰਹੇ ਹਨ।

ਇਹ ਵੀਡੀਓ ਉਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ 'ਚ ਦੂਰ ਦੇ ਪਿੰਡ ਲਾਪਸਾ ਦਾ ਹੈ। ਇੱਥੇ ਇਕ ਜਨਾਨੀ ਜ਼ਖਮੀ ਹੋ ਗਈ ਸੀ, ਜਿਸ ਦੇ ਇਲਾਜ ਲਈ ਆਈ.ਟੀ.ਬੀ.ਪੀ. ਦੇ ਜਵਾਨਾਂ ਨੇ ਮੁਨਸਿਆਰੀ ਤੱਕ ਦਾ ਸਫ਼ਰ ਪੈਦਲ ਤੁਰ ਕੇ ਪੂਰਾ ਕੀਤਾ। ਰਸਤੇ 'ਚ ਪਹਾੜ, ਨਦੀ ਅਤੇ ਨਾਲੇ ਤੋਂ ਇਲਾਵਾ ਜ਼ਮੀਨ ਖਿੱਸਕਣ ਵਾਲੇ ਖੇਤਰ ਵੀ ਪਏ। ਆਈ.ਟੀ.ਬੀ.ਪੀ. ਜਵਾਨਾਂ ਦੀ ਟੀਮ ਨੇ ਜਨਾਨੀ ਨੇ ਸਟ੍ਰੈਚਰ 'ਤੇ ਲੈ ਕੇ 40 ਕਿਲੋਮੀਟਰ ਦਾ ਸਫ਼ਰ 15 ਘੰਟਿਆਂ ਦਾ ਪੈਦਲ ਤੁਰ ਕੇ ਪੂਰਾ ਕੀਤਾ। ਕਠਿਨਾਈਆਂ ਨੂੰ ਪਾਰ ਕਰਦੇ ਹੋਏ ਜਵਾਨ ਜਨਾਨੀ ਨੇ ਹਸਪਤਾਲ ਲੈ ਕੇ ਪਹੁੰਚੇ।

ਉਤਰਾਖੰਡ 'ਚ ਹੋ ਰਹੀ ਬਾਰਸ਼ ਨਾਲ ਸੜਕਾਂ ਨੂੰ ਖੋਲ੍ਹਣ 'ਚ ਬਹੁਤ ਪਰੇਸ਼ਾਨੀਆਂ ਆ ਰਹੀਆਂ ਹਨ। ਸੂਬੇ ਭਰ 'ਚ 210 ਸੜਕਾਂ ਹਾਲੇ ਵੀ ਬੰਦ ਚੱਲ ਰਹੀਆਂ ਹਨ। ਲੋਕ ਨਿਰਮਾਣ ਵਿਭਾਗ ਦੇ ਮੁਖੀ ਇੰਜੀਨੀਅਰ ਹਰੀਓਮ ਸ਼ਰਮਾ ਨੇ ਦੱਸਿਆ ਕਿ ਸੂਬੇ 'ਚ 4 ਰਾਸ਼ਟਰੀ ਰਾਜਮਾਰਗ, 7 ਰਾਜ ਮਾਰਗ, ਜਦੋਂ ਕਿ 8 ਜ਼ਿਲ੍ਹਾ ਮਾਰਗ ਬੰਦ ਚੱਲ ਰਹੇ ਹਨ। ਸੜਕਾਂ ਨੂੰ ਖੋਲ੍ਹਣ ਲਈ 305 ਜੇ.ਸੀ.ਬੀ. ਅਤੇ ਪੋਕਲੈਂਡ ਮਸ਼ੀਨਾਂ ਨੂੰ ਲਗਾਇਆ ਗਿਆ ਹੈ।


DIsha

Content Editor

Related News