ਮਰੀਜ਼ ਦੀ ਪਰਚੀ ''ਤੇ ਦਵਾਈ ਤੇ ਬਿਮਾਰੀ ਦਾ ਨਾਂ ਲਿੱਖਣਾ ਲਾਜ਼ਮੀ : ਹਾਈ ਕੋਰਟ

Saturday, Sep 15, 2018 - 03:26 AM (IST)

ਨੈਨੀਤਾਲ— ਉੱਤਰਾਖੰਡ ਹਾਈ ਕੋਰਟ ਨੇ ਸੂਬੇ ਦੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਨੂੰ ਮਰੀਜ਼ ਦੀ ਪਰਚੀ 'ਤੇ ਕੰਪਿਊਟਰ ਨਾਲ ਇਲਾਜ ਲਈ ਦਿੱਤੀ ਗਈ ਦਵਾਈ ਤੇ ਉਸ ਬਿਮਾਰੀ ਦਾ ਨਾਂ ਦਰਜ ਕਰਵਾਉਣ ਦਾ ਆਦੇਸ਼ ਪਾਸ ਕੀਤਾ ਹੈ। ਜਿਸ ਦਾ ਡਾਕਟਰ ਇਲਾਜ ਕਰ ਰਹੇ ਹੋਣ। ਇਸ ਨਾਲ ਆਮ ਮਰੀਜ਼ ਨੂੰ ਵੀ ਆਪਣੀ ਬਿਮਾਰੀ ਤੇ ਦਵਾਈ ਬਾਰੇ ਆਸਾਨੀ ਨਾਲ ਜਾਣਕਾਰੀ ਮਿਲ ਸਕੇਗੀ। ਕੋਰਟ ਨੇ ਹਰੇਕ ਡਾਕਟਰ ਨੂੰ ਕੰਪਿਊਟਰ ਤੇ ਪ੍ਰਿੰਟਰ ਮੁਹੱਈਆ ਹੋਣ ਤਕ ਦਵਾਈ ਦਾ ਨਾਂ ਅੰਗ੍ਰੇਜੀ ਦੇ ਵੱਡੇ ਅੱਖਰਾਂ 'ਚ ਲਿੱਖ ਦੇ ਦੇਣ ਨੂੰ ਕਿਹਾ ਹੈ। ਨਾਲ ਹੀ ਹਸਪਤਾਲਾਂ 'ਚ ਜਾਂਚ ਦੀਆਂ ਦਰਾਂ ਨੂੰ ਸਮਾਨ ਕਰਕੇ ਹਸਪਤਾਲਾਂ ਤੋਂ ਜੈਨੇਰਿਕ ਦਵਾਈਆਂ ਦਿੱਤੇ ਜਾਣ ਸਬੰਧੀ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਹੈ।

ਹਿਮਾਲਿਅਨ ਮੈਡੀਕਲ ਕਾਲਜ ਜੌਲੀਗ੍ਰਾਂਟ, ਸਿਨਰਜੀ ਹਸਪਤਾਲ ਵੱਲੋਂ ਇਹ ਪਟੀਸ਼ਨ ਦਰਜ ਕਰਵਾਈ ਗਈ ਸੀ, ਜਿਸ 'ਚ 14 ਅਗਸਤ ਨੂੰ ਪਾਸ ਆਦੇਸ਼ 'ਤੇ ਮੁੜ ਵਿਚਾਰ ਕਰਨ ਦੀ ਬੇਨਤੀ ਕੀਤੀ ਗਈ ਸੀ। ਇਸ ਆਦੇਸ਼ 'ਚ ਕਲੀਨਿਕਲ ਅਸਟੈਬਲਿਸ਼ਮੈਂਟ ਐਕਟ ਦੇ ਉਲਟ ਚੱਲਣ ਵਾਲੇ ਹਸਪਤਾਲਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਸਨ। ਸ਼ੁੱਕਰਵਾਰ ਨੂੰ ਕਾਰਜਕਾਰੀ ਮੁੱਖ ਜੱਜ ਰਾਜੀਵ ਸ਼ਰਮਾ ਤੇ ਜੱਜ ਮਨੋਜ ਕੁਮਾਰ ਤਿਵਾਰੀ ਦੀ ਬੈਂਚ ਸਾਹਮਣੇ ਮੁੜ ਵਿਚਾਰ ਪਟੀਸ਼ਨ 'ਤੇ ਸੁਣਵਾਈ ਹੋਈ। ਕੋਰਟ ਨੇ ਪਟੀਸ਼ਨ ਨੂੰ ਖਾਰਿਜ ਕਰਦੇ ਹੋਏ ਸਰਕਾਰੀ ਤੇ ਪ੍ਰਾਈਵੇਟ ਡਾਕਟਰਾਂ ਨੂੰ ਨਿਰਦੇਸ਼ ਦਿੱਤੇ ਕਿ ਮਰੀਜ਼ਾਂ ਦੀ ਪਰਚੀ 'ਚ ਬਿਮਾਰੀ ਦਾ ਨਾਂ ਤੇ ਦਵਾਈ ਕੰਪਿਊਟਰ ਨਾਲ ਪ੍ਰਿੰਟਡ ਹੋਣ।


Related News