ਉੱਤਰਾਖੰਡ ’ਚ ਫੁੱਲਾਂ ਦੀ ਵਾਦੀ ਸੈਲਾਨੀਆਂ ਲਈ ਬੰਦ
Saturday, Nov 01, 2025 - 12:04 AM (IST)
ਗੋਪੇਸ਼ਵਰ (ਉੱਤਰਾਖੰਡ), (ਭਾਸ਼ਾ)– ਉੱਤਰਾਖੰਡ ਦੇ ਚਮੋਲੀ ਜ਼ਿਲੇ ਵਿਚ ਸਥਿਤ ਵਿਸ਼ਵ ਵਿਰਾਸਤ ਵਿਚ ਸ਼ਾਮਲ ‘ਫੁੱਲਾਂ ਦੀ ਵਾਦੀ’ ਰਾਸ਼ਟਰੀ ਪਾਰਕ ਸ਼ੁੱਕਰਵਾਰ ਨੂੰ ਸੈਲਾਨੀਆਂ ਲਈ ਬੰਦ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਬਦਰੀਨਾਥ ਦੇ ਨੇੜੇ ਸਥਿਤ ਇਹ ਰਾਸ਼ਟਰੀ ਪਾਰਕ ਹੁਣ ਅਗਲੇ ਸਾਲ ਇਕ ਜੂਨ ਨੂੰ ਖੁੱਲ੍ਹੇਗਾ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਾਲ ਮੌਸਮ ਠੀਕ ਨਾ ਰਹਿਣ ਦੇ ਬਾਅਦ ਵੀ 15,924 ਸੈਲਾਨੀ ਫੁੱਲਾਂ ਦੀ ਵਾਦੀ ਵਿਚ ਘੁੰਮਣ ਅਾਏ, ਜਿਨ੍ਹਾਂ ਵਿਚ 416 ਵਿਦੇਸ਼ੀ ਸੈਲਾਨੀ ਸਨ।
