ਉੱਤਰਾਖੰਡ ਚੋਣਾਂ : ਕਾਂਗਰਸ ਨੇ ਜਾਰੀ ਕੀਤੀ 10 ਉਮੀਦਵਾਰਾਂ ਦੀ ਸੂਚੀ

Thursday, Jan 27, 2022 - 01:28 AM (IST)

ਨਵੀਂ ਦਿੱਲੀ- ਕਾਂਗਰਸ ਨੇ ਉੱਤਰਾਖੰਡ ਵਿਧਾਨ ਸਭਾ ਦੇ ਲਈ ਬੁੱਧਵਾਰ ਨੂੰ 10 ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕੀਤੀ, ਜਿਸ ਵਿਚ ਸਭ ਤੋਂ ਪ੍ਰਮੁੱਖ ਨਾਮ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਦਾ ਹੈ, ਜਿਨ੍ਹਾਂ ਦਾ ਪਹਿਲਾਂ ਐਲਾਨ ਵਿਧਾਨ ਸਭਾ ਖੇਤਰ ਬਦਲਿਆ ਗਿਆ ਹੈ। ਪਹਿਲੇ ਉਨ੍ਹਾਂ ਨੂੰ ਨੈਨੀਤਾਲ ਜ਼ਿਲ੍ਹੇ ਦੀ ਰਾਮਨਗਰ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਸੀ। ਹੁਣ ਉਹ ਨੈਨੀਤਾਲ ਜ਼ਿਲ੍ਹੇ ਦੀ ਹੀ ਲਾਲ ਕੂੰਆਂ ਸੀਟ ਤੋਂ ਚੋਣ ਲੜਨਗੇ। ਪਹਿਲਾਂ ਇਸ ਸੀਟ 'ਤੇ ਸੰਧਿਆ ਡਾਲਾਕੋਟੀ ਨੂੰ ਟਿਕਟ ਮਿਲਿਆ ਸੀ।

ਇਹ ਖ਼ਬਰ ਪੜ੍ਹੋ- BPL : ਆਂਦ੍ਰੇ ਫਲੇਚਰ ਦੀ ਧੌਣ 'ਤੇ ਲੱਗਿਆ ਬਾਊਂਸਰ

PunjabKesari
ਸੂਤਰਾਂ ਨੇ ਦੱਸਿਆ ਕਿ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਰੰਜੀਤ ਰਾਵਤ ਨੇ ਰਾਮਨਗਰ ਤੋਂ ਹਰੀਸ਼ ਰਾਵਤ ਦੀ ਉਮੀਦਵਾਰ ਦਾ ਵਿਰੋਧ ਕੀਤਾ ਸੀ। ਇਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਨੇ ਦੂਜੀ ਸੀਟ ਤੋਂ ਲੜਨ ਦਾ ਫੈਸਲਾ ਕੀਤਾ। ਸੂਤਰਾਂ ਦਾ ਕਹਿਣਾ ਹੈ ਕਿ ਰੰਜੀਤ ਰਾਵਤ ਰਾਮਨਗਰ ਸੀਟ 'ਤੇ ਲੰਬੇ ਸਮੇਂ ਤੋਂ ਤਿਆਰੀ ਕਰ ਰਹੇ ਸਨ ਤੇ ਆਪਣੀ ਦਾਅਵੇਦਾਰੀ ਕਰ ਰਹੇ ਸਨ।

ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ ਦੇ ਲਈ AUS ਟੀਮ ਦਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਮਿਲੀ ਜਗ੍ਹਾ


ਰੰਜੀਤ ਰਾਵਤ ਨੂੰ ਵੀ ਰਾਮਨਗਰ ਤੋਂ ਨਹੀਂ, ਬਲਕਿ ਸਲਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਰਾਮਨਗਰ ਵਿਧਾਨ ਸਭਾ ਖੇਤਰ ਤੋਂ ਮਹਿੰਦਰ ਪਾਲ ਸਿੰਘ ਨੂੰ ਟਿਕਟ ਦਿੱਤਾ ਗਿਆ ਹੈ। ਇਸੇ ਤਰ੍ਹਾਂ ਕੁਝ ਹੋਰ ਸੀਟਾਂ 'ਤੇ ਵੀ ਉਮੀਦਵਾਰ ਬਦਲੇ ਗਏ ਹਨ। ਡੋਈਵਾਲਾ ਵਿਧਾਨ ਸਭਾ ਖੇਤਰ ਤੋਂ ਮੋਹਿਤ ਉਨਿਆਲ ਦੀ ਜਗ੍ਹਾ ਗੌਰਵ ਚੌਧਰੀ, ਜਵਾਲਾਪੁਰ ਤੋਂ ਬਰਖਾ ਰਾਣੀ ਦੀ ਜਗ੍ਹਾ ਰਵੀ ਬਹਾਦੁਰ ਤੇ ਕਾਲਾਢੂੰਗੀ ਤੋਂ ਮਹਿੰਦਰ ਪਾਲ ਸਿੰਘ ਦੀ ਜਗ੍ਹਾ ਮਹੇਸ਼ ਸ਼ਰਮਾ ਨੂੰ ਉਮੀਦਵਾਰ ਬਣਾਇਆ ਗਿਆ ਹੈ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News