ਉੱਤਰਾਖੰਡ ''ਚ ਅਮਰੀਕੀ ਸੇਬਾਂ ਦੀ ਫ਼ਸਲ ਦੀ ਚੜ੍ਹਤ, ਇਸ ਨੌਜਵਾਨ ਨੇ 20 ਲੱਖ ਰੁਪਏ ਤੱਕ ਕੀਤੀ ਕਮਾਈ

Monday, Sep 14, 2020 - 05:56 PM (IST)

ਉੱਤਰਾਖੰਡ ''ਚ ਅਮਰੀਕੀ ਸੇਬਾਂ ਦੀ ਫ਼ਸਲ ਦੀ ਚੜ੍ਹਤ, ਇਸ ਨੌਜਵਾਨ ਨੇ 20 ਲੱਖ ਰੁਪਏ ਤੱਕ ਕੀਤੀ ਕਮਾਈ

ਨੈਨੀਤਾਲ- ਕਰੀਬ 10 ਸਾਲ ਪਹਿਲਾਂ ਤੱਕ ਮੁਕਤੇਸ਼ਵਰ ਦੇ ਪੇਂਡੂ ਖੇਤਰਾਂ 'ਚ ਪਿੰਡ ਵੀਰਾਨ ਅਤੇ ਖੇਤ ਬੰਜਰ ਸਨ। ਇੱਥੋਂ ਦੇ ਨੌਜਵਾਨ ਘਰ ਛੱਡ ਮਹਾਨਗਰਾਂ 'ਚ ਬੈਠੇ ਸਨ। ਪਰ ਹੁਣ ਇੱਥੇ ਅਮਰੀਕੀ ਵਿਧੀ ਅਤੇ ਵਿਦੇਸ਼ੀ ਪ੍ਰਜਾਤੀ ਦੇ ਲਾਲ ਸੇਬਾਂ ਨਾਲ ਬਗੀਚਿਆਂ ਦੀ ਰੰਗਤ ਦਾ ਨਿਖਾਰ ਆਇਆ। ਇਕ ਏਕੜ 'ਚ ਪਹਿਲਾਂ ਜਿੱਥੇ 2 ਤੋਂ 3 ਲੱਖ ਦੀ ਬਹੁਤ ਮੁਸ਼ਕਲ ਨਾਲ ਆਮਦਨ ਹੁੰਦੀ ਸੀ, ਉੱਥੇ ਹੁਣ 20 ਲੱਖ ਤੱਕ ਦੀ ਕਮਾਈ ਹੋ ਰਹੀ ਹੈ। ਇੱਥੋਂ ਦਾ ਸਮਾਂ 2015 'ਚ ਬਦਲਣਾ ਸ਼ੁਰੂ ਹੋਇਆ। ਸਰਗਾਖੇਤ ਵਾਸੀ ਗੌਰਵ ਸ਼ਰਮਾ ਉਦੋਂ ਮਲਟੀਨੈਸ਼ਨਲ ਕੰਪਨੀ ਛੱਡ ਕੇ ਸੁਕੂਨ ਦੀ ਤਲਾਸ਼ 'ਚ ਪਿੰਡ ਆਏ। ਪਹਿਲਾਂ ਰਵਾਇਤੀ ਖੇਤੀ 'ਚ ਹੱਥ ਅਜਮਾਇਆ ਪਰ ਗੱਲ ਨਹੀਂ ਬਣੀ। ਫਿਰ 2017 'ਚ ਬਗੀਚਿਆਂ ਦਾ ਰੁਖ ਕੀਤਾ। ਅਮਰੀਕਨ ਤਕਨੀਕ ਰੂਟ ਸਟਾਕ ਵਿਧੀ ਨਾਲ ਤਿਆਰ ਅਮਰੀਕੀ ਰੈੱਡ ਫਿਊਜ਼ੀ, ਰੈੱਡ ਚੀਫ, ਡੇਅ ਬਰਨ ਵਰਗੀਆਂ ਪ੍ਰਜਾਤੀਆਂ ਦੇ ਇਕ ਹਜ਼ਾਰ ਪੌਦੇ ਉੱਚ ਘਣਤੱਵ (ਹਾਈ ਡੈਂਸਿਟੀ ਫਾਰਮਿੰਗ) ਵਿਧੀ ਨਾਲ ਇਕ ਏਕੜ 'ਚ ਲਗਾਏ। 3 ਸਾਲ ਬਾਅਦ ਅੱਜ ਉਹ 20 ਲੱਖ ਤੱਕ ਦੀ ਕਮਾਈ ਕਰ ਰਹੇ ਹਨ।

ਜ਼ਿਲ੍ਹਾ ਅਧਿਕਾਰੀ ਨੈਨੀਤਾਲ ਭਾਵਨਾ ਜੋਸ਼ੀ ਨੇ ਦੱਸਿਆ ਕਿ ਮੁਕਤੇਸ਼ਵਰ ਦੇ ਧਾਰੀ 'ਚ ਉਤਸ਼ਾਹੀ ਨੌਜਵਾਨ ਉੱਚ ਘਣਤੱਵ ਵਾਲੀ ਤਕਨੀਲ ਨਾਲ ਸੇਬ ਦੀ ਖੇਤੀ ਕਰ ਰਹੇ ਹਨ। ਇਹ ਸ਼ਲਾਘਾਯੋਗ ਕੋਸ਼ਿਸ਼ ਹੈ। ਵਿਭਾਗ ਵੀ ਉਨ੍ਹਾਂ ਨੂੰ ਉਤਸ਼ਾਹਤ ਕਰ ਰਿਹਾ ਹੈ। ਇਸ ਨਾਲ ਪਲਾਇਨ ਰੁਕੇਗਾ ਅਤੇ ਖਾਲੀ ਪਈ ਜ਼ਮੀਨ ਵੀ ਆਬਾਦ ਹੋਵੇਗੀ। ਗੌਰਵ ਨੇ ਸ਼ੁਰੂਆਤ 'ਚ ਅਮਰੀਕਨ ਸੇਬ ਦੀਆਂ 12 ਪ੍ਰਜਾਤੀਆਂ ਦੇ ਪੌਦੇ ਲਗਾਏ। ਇਨ੍ਹਾਂ 'ਚੋਂ ਸਿਰਫ਼ 3 ਰੈੱਡ ਫਿਊਜ਼ੀ, ਰੈੱਡ ਚੀਫ, ਡੇਅ ਬਰਨ ਨੂੰ ਇੱਥੋਂ ਦੀ ਆਬੋ ਹਵਾ ਸਹੀ ਲੱਗੀ। ਅਜਿਹੇ 'ਚ ਉਨ੍ਹਾਂ ਨੇ ਮੁੜ ਪੌਦੇ ਮੰਗਵਾ ਕੇ ਲਗਾਏ। ਦੂਜੇ ਸਾਲ ਹੀ ਫਲ ਲੱਗ ਗਿਆ। ਹਾਲਾਂਕਿ ਦੇਸੀ ਸੇਬ ਦੇ ਤਿਆਰ ਹੋਣ 'ਚ 5 ਤੋਂ 6 ਸਾਲ ਲੱਗਦੇ ਹਨ। ਗੌਰਵ ਦੱਸਦੇ ਹਨ ਕਿ ਤੀਜੇ ਸਾਲ ਤੋਂ ਪ੍ਰਤੀ ਦਰੱਖਤ 15 ਤੋਂ 20 ਕਿਲੋ ਫਲ ਮਿਲਣ ਲੱਗਦਾ ਹੈ। ਇਸ ਵਾਰ 100 ਪੇਟੀ ਸੇਬ ਦਿੱਲੀ, ਐੱਨ.ਸੀ.ਆਰ., ਮੁੰਬਈ ਸਮੇਤ ਹੋਰ ਸ਼ਹਿਰਾਂ 'ਚ ਭੇਜਿਆ ਹੈ।


author

DIsha

Content Editor

Related News