ਉਤਰਾਖੰਡ: ਭਾਰਤ-ਚੀਨ ਸਰਹੱਦ ''ਤੇ ਜੋਸ਼ੀਮੱਠ ਕੋਲ ਟੁੱਟਿਆ ਗਲੇਸ਼ੀਅਰ
Friday, Apr 23, 2021 - 09:53 PM (IST)
ਦੇਰਾਦੂਨ - ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਅਤੇ ਬਰਫਬਾਰੀ ਨਾਲ ਚਮੋਲੀ ਜ਼ਿਲ੍ਹੇ ਵਿੱਚ ਕੜਾਕੇ ਦੀ ਠੰਡ ਪੈਣ ਲੱਗੀ ਹੈ। ਬਦਰੀਨਾਥ ਧਾਮ ਵਿੱਚ ਚਾਰ ਫੁੱਟ ਅਤੇ ਹੇਮਕੁੰਡ ਸਾਹਿਬ ਵਿੱਚ ਲੱਗਭੱਗ ਪੰਜ ਫੁੱਟ ਤਾਜ਼ੀ ਬਰਫ ਜਮ ਗਈ ਹੈ।
ਇਹ ਵੀ ਪੜ੍ਹੋ- ਕੋਰੋਨਾ: ਮੋਦੀ ਸਰਕਾਰ ਦਾ ਫੈਸਲਾ, ਗਰੀਬਾਂ ਨੂੰ ਮਿਲੇਗਾ ਦੋ ਮਹੀਨੇ ਮੁਫਤ ਰਾਸ਼ਨ
ਉਤਰਾਖੰਡ ਦੇ ਚਮੋਲੀ ਜਨਪਦ ਨਾਲ ਲੱਗਦੇ ਭਾਰਤ-ਚੀਨ (ਤਿੱਬਤ) ਸਰਹੱਦ ਖੇਤਰ ਸੁਮਨਾ ਵਿੱਚ ਸੀਮਾ ਸੜਕ ਸੰਗਠਨ (ਬੀ.ਆਰ.ਓ.) ਦੇ ਕੈਂਪ ਨੇੜੇ ਗਲੇਸ਼ੀਅਰ ਟੁੱਟ ਕੇ ਮਲਾਰੀ-ਸੁਮਨਾ ਸੜਕ 'ਤੇ ਆ ਗਿਆ ਹੈ। ਸਰਹੱਦ ਸੜਕ ਸੰਗਠਨ (ਬੀ.ਆਰ.ਓ.) ਦੇ ਕਮਾਂਡਰ ਕਰਨਲ ਮਨੀਸ਼ ਕਪਿਲ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ- ਸੋਸ਼ਲ ਮੀਡੀਆ 'ਤੇ ਉੱਠੀ ਅਜੀਤ ਡੋਭਾਲ ਨੂੰ ਭਾਰਤ ਰਤਨ ਦੇਣ ਦੀ ਮੰਗ
ਕਮਾਂਡਰ ਕਪਿਲ ਨੇ ਕਿਹਾ ਕਿ ਮਜ਼ਦੂਰਾਂ ਦਾ ਕੋਈ ਨੁਕਸਾਨ ਹੋਇਆ ਹੈ ਜਾਂ ਨਹੀਂ ਇਸ ਦੇ ਲਈ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਚਮੋਲੀ ਦੇ ਪੁਲਸ ਪ੍ਰਧਾਨ ਯਸ਼ਵੰਤ ਸਿੰਘ ਚੌਹਾਨ ਨੇ ਅਜਿਹੀ ਕਿਸੇ ਘਟਨਾ ਦੀ ਜਾਣਕਾਰੀ ਤੋਂ ਇਨਕਾਰ ਕੀਤਾ ਹੈ।
ਇੱਥੇ ਬੀ.ਆਰ.ਓ. ਦੇ ਮਜ਼ਦੂਰ ਸੜਕ ਨਿਰਮਾਣ ਕੰਮ ਵਿੱਚ ਲੱਗੇ ਹੋਏ ਸਨ। ਬਹੁਤ ਜ਼ਿਆਦਾ ਬਰਫਬਾਰੀ ਹੋਣ ਨਾਲ ਸਰਹੱਦ ਖੇਤਰ ਵਿੱਚ ਵਾਇਰਲੈਸ ਟੇਸ ਵੀ ਕੰਮ ਨਹੀਂ ਕਰ ਰਹੇ ਹਨ। ਪਿਛਲੇ ਤਿੰਨ ਦਿਨਾਂ ਤੋਂ ਨੀਤੀ ਘਾਟੀ ਵਿੱਚ ਬਹੁਤ ਜ਼ਿਆਦਾ ਬਰਫਬਾਰੀ ਹੋ ਰਹੀ ਹੈ। ਮਲਾਰੀ ਤੋਂ ਅੱਗੇ ਜੋਸ਼ੀਮੱਠ-ਮਲਾਰੀ ਹਾਈਵੇਅ ਵੀ ਬਰਫ ਨਾਲ ਢੱਕ ਗਿਆ ਹੈ, ਜਿਸ ਨਾਲ ਫੌਜ ਅਤੇ ਆਈ.ਟੀ.ਬੀ.ਪੀ. ਦੇ ਵਾਹਨਾਂ ਦੀ ਆਵਾਜਾਈ ਵੀ ਬੰਦ ਹੋ ਗਈ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।