ਸਕੇ ਮਾਮੇ ਨੇ 9 ਸਾਲਾ ਭਾਣਜੀ ਨਾਲ ਕੀਤਾ ਰੇਪ, ਬੱਚੀ ਦੀ ਹਾਲਤ ਨਾਜ਼ੁਕ

06/29/2020 11:44:11 AM

ਬਾਂਦਾ- ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ 'ਚ ਤਿੰਦਵਾਰੀ ਥਾਣਾ ਖੇਤਰ ਦੇ ਇਕ ਪਿੰਡ 'ਚ 9 ਸਾਲਾ ਬੱਚੀ ਨਾਲ ਉਸ ਦੇ ਮਾਮਾ ਵਲੋਂ ਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਦੋਸ਼ੀ ਮਾਮਾ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਸੋਮਾਵਰ ਨੂੰ ਇਹ ਜਾਣਕਾਰੀ ਦਿੱਤੀ। ਤਿੰਦਵਾਰੀ ਥਾਣੇ ਦੇ ਇੰਚਾਰਜ ਇੰਸਪੈਕਟਰ ਰਾਮ ਦਿਨੇਸ਼ ਤਿਵਾੜੀ ਨੇ ਦੱਸਿਆ ਕਿ ਸ਼ਨੀਵਾਰ ਦੀ ਰਾਤ ਖੇਤਰ ਦੇ ਇਕ ਪਿੰਡ 'ਚ ਆਪਣੇ ਨਾਨਕੇ ਰਹਿ ਰਹੀ ਤੀਜੀ ਜਮਾਤ ਦੀ ਪੜ੍ਹਾਈ ਕਰ ਰਹੀ 9 ਸਾਲ ਦੀ ਬੱਚੀ ਰੋਜ਼ਾਨਾ ਦੀ ਤਰ੍ਹਾਂ ਆਪਣੀ ਨਾਨੀ ਨਾਲ ਸੌਂ ਰਹੀ ਸੀ। ਉਦੋਂ ਸੁੱਤੇ ਸਮੇਂ ਉਸ ਦਾ ਸਕਾ ਮਾਮਾ ਚੰਦੂ ਉਸ ਨੂੰ ਚੁੱਕ ਕੇ ਜੰਗਲ 'ਚ ਲੈ ਗਿਆ ਅਤੇ ਉੱਥੇ ਉਸ ਦੇ ਮੂੰਹ 'ਚ ਕੱਪੜਾ ਪਾ ਕੇ ਉਸ ਨਾਲ ਰੇਪ ਕੀਤਾ। ਉਨ੍ਹਾਂ ਨੇ ਦੱਸਿਆ ਕਿ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਬੱਚੀ ਨੂੰ ਬੇਹੋਸ਼ੀ ਦੀ ਹਾਲਤ 'ਚ ਘਰ ਤੋਂ ਕਰੀਬ ਡੇਢ ਕਿਲੋਮੀਟਰ ਦੂਰ ਤਿੰਦਵਾਰੀ-ਬਬੇਰੂ ਮਾਰਗ 'ਤੇ ਕਓਟਰਾ ਪਿੰਡ ਕੋਲ ਜੰਗਲ 'ਚ ਛੱਡ ਕੇ ਫਰਾਰ ਹੋ ਗਿਆ।

ਤਿਵਾੜੀ ਨੇ ਦੱਸਿਆ ਕਿ ਪਿੰਡ ਵਾਸੀਆਂ ਦੀ ਸੂਚਨਾ 'ਤੇ ਐਤਵਾਰ ਨੂੰ ਪਹੁੰਚੀ ਪੁਲਸ ਨੇ ਬੱਚੀ ਨੂੰ ਜੰਗਲ ਤੋਂ ਬੇਹੋਸ਼ੀ ਦੀ ਹਾਲਤ 'ਚ ਬਰਾਮਦ ਕਰ ਕੇ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਐੱਸ.ਐੱਚ.ਓ. ਨੇ ਦੱਸਿਆ ਕਿ ਇਸ ਸਿਲਸਿਲੇ 'ਚ ਬੱਚੀ ਦੇ ਪਿਤਾ ਦੀ ਸ਼ਿਕਾਇਤ 'ਤੇ ਮੁਕੱਦਮਾ ਦਰਜ ਕਰ ਕੇ ਦੋਸ਼ੀ ਮਾਮਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਵਲੋਂ ਕੀਤੀ ਗਈ ਪੁੱਛ-ਗਿੱਛ 'ਚ ਦੋਸ਼ੀ ਨੇ ਬੱਚੀ ਨਾਲ ਰੇਪ ਕਰਨ ਦਾ ਅਪਰਾਧ ਸਵੀਕਾਰ ਕੀਤਾ ਹੈ।


DIsha

Content Editor

Related News