UP : ਅੰਧ ਵਿਸ਼ਵਾਸ ਦੇ ਚੱਕਰ ''ਚ ਖੁਦ ਫਸਿਆ ਤਾਂਤਰਿਕ, ਕਰ ਦਿੱਤਾ ਕਤਲ
Friday, Feb 21, 2020 - 05:36 PM (IST)
ਇਟਾਵਾ— ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲੇ 'ਚ ਅੰਧ ਵਿਸ਼ਵਾਸ ਦੇ ਨਾਂ 'ਤੇ ਇਕ 'ਖੇਡ' ਚੱਲ ਰਿਹਾ ਸੀ। ਇਸ ਵਿਚ ਭੂਤ ਉਤਾਰਨ ਦਾ ਦਾਅਵਾ ਕਰਨ ਵਾਲੇ ਸ਼ਖਸ ਦਾ ਕਤਲ ਕਰ ਦਿੱਤਾ ਗਿਆ। ਪੁਲਸ ਵਾਰਦਾਤ ਬਾਰੇ ਸੂਚਨਾ ਮਿਲਣ ਤੋਂ ਬਾਅਦ ਹਾਦਸੇ ਵਾਲੀ ਜਗ੍ਹਾ ਪਹੁੰਚ ਗਈ ਹੈ। ਇਸ ਦੇ ਨਾਲ ਹੀ ਮਾਮਲੇ ਦੇ ਹਰ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ।
ਇਕ ਪੁਲਸ ਸੁਪਰਡੈਂਟ ਓਮਵੀਰ ਸਿੰਘ ਨੇ ਦੱਸਿਆ ਕਿ ਲਵੇਦੀ ਖੇਤਰ ਦੇ ਪਿੰਡ ਮਲੇਪੁਰ ਵਾਸੀ 42 ਸਾਲਾ ਹਰਿਗੋਵਿੰਦ ਤੰਤਰ-ਮੰਤਰ ਕਰ ਕੇ ਭੂਤ ਉਤਾਰਨ ਦਾ ਕੰਮ ਕਰਦਾ ਸੀ। ਉਸੇ ਪਿੰਡ 'ਚ ਇਸ ਦਾ ਭਤੀਜਾ ਵਿਪਿਨ ਵੀ ਰਹਿੰਦਾ ਸੀ, ਜਿਸ ਦਾ ਸਹੁਰਾ ਘਰ ਕੁੰਡਰੀਆ ਪਿੰਡ 'ਚ ਹੈ। ਇਹ ਬਕੇਵਰ ਥਾਣਾ ਖੇਤਰ ਦੇ ਅਧੀਨ ਆਉਂਦਾ ਹੈ। ਉਹ ਆਪਣੇ ਸਾਲੇ ਦੀ ਘਰਵਾਲੀ ਦੇ ਉੱਪਰ ਭੂਤ ਹੋਣ ਦੇ ਚੱਕਰ ਕਾਰਨ ਉਸ ਨੂੰ (ਹਰਿਗੋਵਿੰਦ) ਨੂੰ ਇੱਥੇ ਲਿਆਇਆ ਸੀ। ਇਸ ਦੌਰਾਨ ਇਨ੍ਹਾਂ ਦਰਮਿਆਨ ਕੁਝ ਵਿਵਾਦ ਹੋਇਆ ਅਤੇ ਹਰਿਗੋਵਿੰਦ ਦਾ ਕਤਲ ਕਰ ਦਿੱਤਾ ਗਿਆ।
ਪੁਲਸ ਅਧਿਕਾਰੀ ਨੇ ਕਿਹਾ,''ਇਸ ਘਟਨਾ ਤੋਂ ਬਾਅਦ ਅਸੀਂ ਭਾਰਤੀ ਸਜ਼ਾ ਯਾਫ਼ਤਾ (ਆਈ.ਪੀ.ਸੀ.) ਦੀ ਧਾਰਾ 147, 302 ਅਤੇ 120 ਦੇ ਅਧੀਨ ਕੇਸ ਦਰਜ ਕੀਤਾ ਹੈ। ਅਸੀਂ ਮਾਮਲੇ ਦੀ ਜਾਂਚ 'ਚ ਜੁਟ ਗਏ ਹਾਂ।''