ਉੱਤਰ ਪ੍ਰਦੇਸ਼ ''ਚ ਸਵਾ ਲੱਖ ਸ਼ਿਵਲਿੰਗ ਦੀ ਪੂਜਾ ਨਾਲ ਮਨਾਈ ਜਾਵੇਗੀ ਸ਼ਿਵਰਾਤਰੀ

Tuesday, Feb 18, 2020 - 01:32 PM (IST)

ਉੱਤਰ ਪ੍ਰਦੇਸ਼ ''ਚ ਸਵਾ ਲੱਖ ਸ਼ਿਵਲਿੰਗ ਦੀ ਪੂਜਾ ਨਾਲ ਮਨਾਈ ਜਾਵੇਗੀ ਸ਼ਿਵਰਾਤਰੀ

ਗਾਜੀਪੁਰ— ਉੱਤਰ ਪ੍ਰਦੇਸ਼ 'ਚ ਗਾਜੀਪੁਰ ਦੇ ਸਿੱਧਪੀਠ ਹਥੀਆਰਾਮ ਮਠ 'ਤੇ ਮਹਾਸ਼ਿਵਰਾਤਰੀ ਦੇ ਦਿਨ ਸਵਾ ਲੱਖ ਸ਼ਿਵਲਿੰਗ ਬਣਾ ਕੇ ਉਸ ਦੀ ਪੂਜਾ ਕੀਤੀ ਜਾਵੇਗੀ। ਮਹਾਸ਼ਿਵਰਾਤਰੀ ਦੀ ਪੂਜਾ ਦੀ ਪੂਰੀ ਜਾਣਕਾਰੀ ਦਿੰਦੇ ਹੋਏ ਮਹਾਮੰਡਲੇਸ਼ਵਰ ਸਵਾਮੀ ਭਵਾਨੀਨੰਦਨ ਯਤੀ ਜੀ ਮਹਾਰਾਸ਼ਟਰ ਨੇ ਮੰਗਲਵਾਰ ਨੂੰ ਕਿਹਾ ਕਿ ਫੱਗਨ ਮਹੀਨੇ ਦੀ ਕ੍ਰਿਸ਼ਨ ਪਕਸ਼ ਦੀ ਚਤੁਦਰਸ਼ੀ ਦਰਅਸਲ ਸ਼ਿਵ ਅਤੇ ਸ਼ਕਤੀ ਦੇ ਮਿਲਨ ਦੀ ਰਾਤ ਦਾ ਤਿਉਹਾਰ ਹੈ। ਸ਼ਿਵਰਾਤਰੀ ਦੀ ਰਾਤ ਰੂਹਾਨੀ ਸ਼ਕਤੀਆਂ ਜਾਗ੍ਰਿਤ ਹੁੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸ਼ਾਸਤਰਾਂ 'ਚ ਦੱਸਿਆ ਗਿਆ ਹੈ ਕਿ ਇਸ ਦਿਨ ਜੋਤਿਸ਼ ਉਪਾਅ ਕਰਨ ਨਾਲ ਸਾਰੀਆਂ ਪਰੇਸ਼ਾਨੀਆਂ ਖਤਮ ਹੋ ਸਕਦੀਆਂ ਹਨ।

ਮਹਾਸ਼ਿਵਰਾਤਰੀ ਦੇ ਦਿਨ ਸ਼ੁੱਭ ਕਾਲ ਦੌਰਾਨ ਹੀ ਮਹਾਦੇਵ ਅਤੇ ਪਾਰਬਤੀ ਮਾਤਾ ਦੀ ਪੂਜਾ ਕੀਤੀ ਜਾਣੀ ਚਾਹੀਦੀ ਹੈ, ਉਦੋਂ ਇਸ ਦਾ ਫਲ ਮਿਲਦਾ ਹੈ। ਸ਼ਿਵਰਾਤਰੀ ਦਾ ਦਿਨ ਬੇਹੱਦ ਖਾਸ ਮੰਨਿਆ ਜਾਂਦਾ ਹੈ। ਇਸ ਦਿਨ ਭਗਤ ਭੋਲੇਨਾਥ ਦੀ ਪੂਜਾ ਅਤੇ ਵਰਤ ਕਰਨ ਤਾਂ ਯਕੀਨੀ ਰੂਪ ਨਾਲ ਮਨ ਇੱਛਤ ਫਲ ਦੀ ਪ੍ਰਾਪਤੀ ਕਰ ਸਕਦੇ ਹਨ। ਮਹਾਸ਼ਿਵਰਾਤਰੀ 'ਚੇ ਗੋਣ ਲਾਸਾ ਮਹਾਰੂਦਰ ਸਵਾਹਾਕਰ (ਹਰਿਹਰਾਤਮਕ) ਦਾ ਸ਼ੁੱਭ ਆਰੰਭ 20 ਫਰਵਰੀ ਵੀਰਵਾਰ ਸਵੇਰੇ 7 ਵਜੇ ਤੋਂ ਪੂਜਾ ਨਾਲ ਹੋਵੇਗਾ। 21 ਫਰਵਰੀ ਸ਼ੁੱਕਰਵਾਰ ਦੁਪਹਿਰ ਅਣਗਿਣਤ ਸ਼ਿਵਲਿੰਗ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਰਾਤ ਨੂੰ ਪੂਜਾ ਹੋਵੇਗੀ। ਅਗਲੇ ਦਿਨ ਸ਼ਨੀਵਾਰ ਨੂੰ ਸਾਰੇ ਸ਼ਿਵਲਿੰਗ ਦਾ ਵਿਸਰਜਨ ਹੋਵੇਗਾ।


author

DIsha

Content Editor

Related News