ਬਾਂਦਾ ''ਚ ਕਬਾੜੀ ਦੀ ਦੁਕਾਨ ਤੋਂ ਮਿਲੀਆਂ ਸਰਕਾਰੀ ਸਕੂਲ ਦੀਆਂ ਕਿਤਾਬਾਂ
Thursday, Jan 16, 2020 - 04:49 PM (IST)

ਬਾਂਦਾ— ਉੱਤਰ ਪ੍ਰਦੇਸ਼ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਦੀ ਸਿੱਖਿਆ 'ਚ ਲਗਾਤਾਰ ਸੁਧਾਰ ਲਿਆਉਣ ਦਾ ਦਾਅਵਾ ਕਰਦੀ ਰਹਿੰਦੀ ਹੈ। ਇਸ ਲਈ ਸਰਕਾਰ ਪੂਰੇ ਪ੍ਰਦੇਸ਼ 'ਚ ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਦਰਮਿਆਨ ਮੁਫ਼ਤ ਕਿਤਾਬਾਂ ਤੱਕ ਵੰਡਦੀ ਹੈ ਪਰ ਬਾਂਦਾ ਤੋਂ ਹੈਰਾਨ ਕਰਨ ਵਾਲੀ ਤਸਵੀਰ ਸਾਹਮਣੇ ਆਈ ਹੈ। ਇੱਥੇ ਇਕ ਕਬਾੜੀ ਦੀ ਦੁਕਾਨ 'ਤੇ ਸਰਕਾਰੀ ਸਕੂਲਾਂ ਦੀਆਂ ਕਿਤਾਬਾਂ ਪਾਈਆਂ ਗਈਆਂ। ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਇਹ ਕਿਤਾਬਾਂ ਇੱਥੇ ਕਿਵੇਂ ਪਹੁੰਚੀਆਂ, ਇਸ ਨੂੰ ਲੈ ਕੇ ਸਿੱਖਿਆ ਵਿਭਾਗ ਨਾਲ ਜੁੜੇ ਲੋਕਾਂ 'ਤੇ ਸਵਾਲ ਉੱਠ ਰਹੇ ਹਨ।
ਇਸ ਮਾਮਲੇ ਨੂੰ ਲੈ ਕੇ ਜਦੋਂ ਬੁਨਿਆਦੀ ਸਿੱਖਿਆ ਅਧਿਕਾਰੀ ਤੋਂ ਸਵਾਲ ਕੀਤੇ ਗਏ ਤਾਂ ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਪੂਰੀ ਜਾਂਚ ਕਰਵਾਈ ਜਾਵੇਗੀ। 24 ਘੰਟਿਆਂ ਦੇ ਅੰਦਰ ਇਸ ਦੇ ਪਿੱਛੇ ਜੋ ਲੋਕ ਹਨ, ਉਨ੍ਹਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।