ਗੰਗਾ ਇਸ਼ਨਾਨ ਤੋਂ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, 10 ਦੀ ਮੌਤ

Thursday, Jun 23, 2022 - 11:40 AM (IST)

ਪੀਲੀਭੀਤ- ਉੱਤਰ ਪ੍ਰਦੇਸ਼ ਦੇ ਪੀਲੀਭੀਤ ’ਚ ਵੀਰਵਾਰ ਯਾਨੀ ਕਿ ਅੱਜ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ, ਜਿਸ ’ਚ 10 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 7 ਦੇ ਕਰੀਬ ਲੋਕ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ’ਚੋਂ 2 ਦੀ ਹਾਲਤ ਗੰਭੀਰ ਹੈ। ਦੋਹਾਂ ਨੂੰ ਬਰੇਲੀ ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ ’ਚ ਜਾਨ ਗੁਆਉਣ ਵਾਲੇ ਅਤੇ ਜ਼ਖਮੀ ਲਖੀਮਪੁਰ ਜ਼ਿਲ੍ਹੇ ਦੇ ਗੋਲਾ ਕਸਬੇ ਦੇ ਰਹਿਣ ਵਾਲੇ ਹਨ।

ਇਹ ਵੀ ਪੜ੍ਹੋ- ਜ਼ਿਮਨੀ ਚੋਣਾਂ: 3 ਲੋਕ ਸਭਾ ਅਤੇ 7 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਜਾਰੀ, ਇਸ ਦਿਨ ਆਉਣਗੇ ਨਤੀਜੇ

ਜਾਣਕਾਰੀ ਮੁਤਾਬਕ ਹਰਿਦੁਆਰ ਤੋਂ ਪੀਲੀਭੀਤ ਆ ਰਹੀ ਇਕ ਤੇਜ਼ ਰਫ਼ਤਾਰ ਪਿਕਅੱਪ ਦਰੱਖ਼ਤ ਨਾਲ ਟਕਰਾਉਣ ਮਗਰੋਂ ਹਾਈਵੇਅ ’ਤੇ ਪਲਟ ਗਈ। ਇਸ ਹਾਦਸੇ ’ਚ 10 ਲੋਕਾਂ ਦੀ ਮੌਤ ਹੋ ਗਈ। ਸਵੇਰੇ ਕਰੀਬ 4 ਵਜੇ ਇਹ ਭਿਆਨਕ ਹਾਦਸਾ ਵਾਪਰਿਆ। ਸਾਰੇ ਲੋਕ ਹਰਿਦੁਆਰ ਤੋਂ ਗੰਗਾ ਇਸ਼ਨਾਨ ਕਰਨ ਮਗਰੋਂ ਵਾਪਸ ਪਰਤ ਰਹੇ ਸਨ ਕਿ ਸ਼ਰਧਾਲੂਆਂ ਨਾਲ ਭਰੀ ਪਿਕਅੱਪ ਦਰੱਖ਼ਤ ਨਾਲ ਟਕਰਾ ਗਈ। ਜ਼ਖਮੀਆਂ ਨੇ ਦੱਸਿਆ ਕਿ ਡਰਾਈਵਰ ਨੂੰ ਨੀਂਦ ਦੀ ਝਪਕੀ ਆਉਣ ਕਾਰਨ ਇਹ ਹਾਦਸਾ ਵਾਪਰਿਆ। ਇਹ ਹਾਦਸਾ ਸਵੇਰੇ 4 ਵਜੇ ਆਸਾਮ ਹਾਈਵੇਅ ’ਤੇ ਗਜਰੌਲਾ ਕਸਬੇ ਕੋਲ ਵਾਪਰਿਆ। 

ਇਹ ਵੀ ਪੜ੍ਹੋ- ਦੇਸ਼ ’ਚ ਕੋਰੋਨਾ ਦੇ ਸਰਗਰਮ ਮਾਮਲੇ 83 ਹਜ਼ਾਰ ਦੇ ਪਾਰ, 24 ਘੰਟਿਆਂ ’ਚ 38 ਲੋਕਾਂ ਦੀ ਮੌਤ

ਮ੍ਰਿਤਕਾਂ ਦੀ ਪਛਾਣ-
ਲਕਸ਼ਮੀ (28) ਪਤਨੀ ਸੰਜੀਵ ਵਾਸੀ ਗੋਲਾ
ਰਚਨਾ (28) ਪਤਨੀ ਕ੍ਰਿਸ਼ਨਪਾਲ ਵਾਸੀ ਗੋਲਾ
ਸਰਲਾ ਦੇਵੀ (60) ਪਤਨੀ ਲਲਮਨ ਸ਼ੁਕਲਾ ਵਾਸੀ ਗੋਲਾ
ਹਰਸ਼ (16) ਪੁੱਤਰ ਸੰਜੀਵ ਵਾਸੀ ਗੋਲਾ
ਖੁਸ਼ੀ (2) ਪੁੱਤਰੀ ਸੰਜੀਵ ਵਾਸੀ ਗੋਲਾ
ਸ਼ੁਸ਼ਾਂਕ (14) ਪੁੱਤਰ ਸ਼ਿਆਮਸੁੰਦਰ ਵਾਸੀ ਗੋਲਾ
ਆਨੰਦ (3) ਪੁੱਤਰ ਕ੍ਰਿਸ਼ਨਪਾਲ ਵਾਸੀ ਗੋਲਾ
ਲਲਮਨ (65) ਪੁੱਤਰ ਨੰਦਲਾਲ ਵਾਸੀ ਗੋਲਾ
ਸ਼ਿਆਮਸੁੰਦਰ (55) ਪੁੱਤਰ ਲਾਲਮਨ ਵਾਸੀ ਗੋਲਾ
ਡਰਾਈਵਰ ਦਿਲਸ਼ਾਦ (35) ਪੁੱਤਰ ਆਸ਼ਿਕ ਵਾਸੀ ਗੋਲਾ ਹੈ

ਇਹ ਵੀ ਪੜ੍ਹੋ- ਤਾਜ ਮਹਿਲ ਦੀ ਸੁੰਦਰਤਾ ਨੂੰ 'ਦਾਗ' ਲਗਾ ਰਿਹੈ ਪਲਾਸਟਿਕ ਪ੍ਰਦੂਸ਼ਣ, ਸੈਲਾਨੀ ਨੇ ਦਿਖਾਈ ਅਸਲੀਅਤ

ਜ਼ਖਮੀ ਹੋਏ
ਸ਼ੀਲਮ ਸ਼ੁਕਲਾ (35) ਪਤਨੀ ਸ਼ਿਆਮਸੁੰਦਰ ਵਾਸੀ ਗੋਲਾ
ਸੰਜੀਵ ਸ਼ੁਕਲਾ (35) ਪੁੱਤਰ ਲਾਲਮਨ ਸ਼ੁਕਲਾ ਵਾਸੀ ਗੋਲਾ
ਪ੍ਰਸ਼ਾਂਤ (17) ਪੁੱਤਰ ਸ਼ਿਆਮਸੁੰਦਰ ਵਾਸੀ ਗੋਲਾ
ਕ੍ਰਿਸ਼ਨਪਾਲ ਸ਼ੁਕਲਾ (33) ਪੁੱਤਰ ਲਾਲਮਨ ਸ਼ੁਕਲਾ ਵਾਸੀ ਗੋਲਾ
ਪੂਨਮ ਦੇਵੀ (42) ਪਤਨੀ ਕ੍ਰਿਪਾਸ਼ੰਕਰ ਵਾਸੀ ਅਗੌਣਾ ਖੁਰਦ ਪੁਆਵਾਂ (ਸ਼ਾਹਜਹਾਨਪੁਰ)।
ਰਿਸ਼ੂ ਉਰਫ਼ ਯਸ਼ ਤ੍ਰਿਵੇਦੀ (16) ਪੁੱਤਰ ਕ੍ਰਿਪਾਸ਼ੰਕਰ ਵਾਸੀ ਅਗੌਨਾ ਖੁਰਦ ਪੁਆਵਾਂ (ਸ਼ਾਹਜਹਾਨਪੁਰ)।
ਪ੍ਰਵੀਨ (17) ਪੁੱਤਰ ਕ੍ਰਿਪਾਸ਼ੰਕਰ ਵਾਸੀ ਅਗੌਣਾ ਖੁਰਦ ਪੁਆਵਾਂ (ਸ਼ਾਹਜਹਾਨਪੁਰ)।


Tanu

Content Editor

Related News