''ਪਬਜੀ'' ਖੇਡਣ ਲਈ ਨਹੀਂ ਮਿਲਿਆ ਨਵਾਂ ਮੋਬਾਇਲ ਤਾਂ ਵਿਦਿਆਰਥੀ ਨੇ ਖਾ ਲਿਆ ਜ਼ਹਿਰ

Monday, Nov 04, 2019 - 11:55 AM (IST)

ਬੁੰਦੇਲਖੰਡ— ਉੱਤਰ ਪ੍ਰਦੇਸ਼ ਦੇ ਬੁੰਦੇਲਖੰਡ 'ਚ 'ਪਬਜੀ' ਖੇਡਣ ਲਈ ਨਵਾਂ ਮੋਬਾਇਲ ਨਾ ਮਿਲਣ 'ਤੇ ਇਕ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਮਹੋਬਾ ਜ਼ਿਲਾ ਹਸਪਤਾਲ ਦੇ ਐਮਰਜੈਂਸੀ ਵਾਰਡ 'ਤੇ ਜ਼ਿੰਦਗੀ ਅਤੇ ਮੌਤ ਦਰਮਿਆਨ ਕੜਾ 11ਵੀਂ ਜਮਾਤ 'ਚ ਪੜ੍ਹਨ ਵਾਲਾ ਵਿਦਿਆਰਥੀ 'ਪਬਜੀ' ਖੇਡਣ ਦਾ ਸ਼ੌਂਕੀ ਹੈ। ਵਿਦਿਆਰਥੀ ਦੀ ਮਾਂ ਨੇ ਦੱਸਿਆ ਕਿ ਬੇਟੇ ਨੇ ਗੇਮ ਖੇਡਣ ਲਈ ਨਵੇਂ ਮੋਬਾਇਲ ਦੀ ਮੰਗ ਕੀਤੀ ਸੀ ਪਰ ਮਾਂ ਨੇ ਉਸ ਨੂੰ ਮਨ੍ਹਾ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੇ ਜ਼ਹਿਰੀਲਾ ਪਦਾਰਥ ਖਾ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ।

ਵਿਦਿਆਰਥੀ ਦੀ ਮਾਂ ਨੇ ਦੱਸਿਆ ਕਿ ਉਸ ਕੋਲ 2 ਮੋਬਾਇਲ ਪਹਿਲਾਂ ਤੋਂ ਹਨ ਅਤੇ ਉਹ ਤੀਜੇ ਮੋਬਾਇਲ ਦੀ ਮੰਗ ਕਰ ਰਿਹਾ ਸੀ। ਜਿਸ ਤੋਂ ਬਾਅਦ ਉਸ ਨੂੰ ਮੋਬਾਇਲ ਖਰੀਦਣ ਲਈ ਮਨ੍ਹਾ ਕਰ ਦਿੱਤਾ ਗਿਆ। ਇਸ ਗੱਲ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਅਤੇ ਫਿਰ ਉਸ ਨੇ ਆਪਣੇ ਕਮਰੇ 'ਚ ਜਾ ਕੇ ਜ਼ਹਿਰੀਲਾ ਪਦਾਰਥ ਖਾ ਲਿਆ। ਵਾਰਡ 'ਚ ਭਰਤੀ ਕਰਵਾਇਆ ਗਿਆ ਹੈ। ਡਾਕਟਰਾਂ ਅਨੁਸਾਰ ਇਸ ਤਰ੍ਹਾਂ ਦੇ ਗੇਮ ਕਾਰਨ ਵਿਦਿਆਰਥੀ ਮਾਨਸਿਕ ਤਣਾਅ 'ਚ ਚੱਲਾ ਗਿਆ ਹੈ। ਅਜਿਹੇ ਗੇਮ ਬੱਚਿਆਂ ਦੇ ਦਿਮਾਗ 'ਤੇ ਉਲਟ ਅਸਰ ਪਾ ਰਹੇ ਹਨ।


DIsha

Content Editor

Related News