10ਵੀਂ ਪਾਸ ਲਈ ਇਸ ਮਹਿਕਮੇ 'ਚ ਨਿਕਲੀਆਂ ਬੰਪਰ ਭਰਤੀਆਂ, ਮਿਲੇਗੀ 27,200 ਰੁਪਏ ਤਨਖ਼ਾਹ

Friday, Jun 19, 2020 - 12:04 PM (IST)

10ਵੀਂ ਪਾਸ ਲਈ ਇਸ ਮਹਿਕਮੇ 'ਚ ਨਿਕਲੀਆਂ ਬੰਪਰ ਭਰਤੀਆਂ, ਮਿਲੇਗੀ 27,200 ਰੁਪਏ ਤਨਖ਼ਾਹ

ਨਵੀਂ ਦਿੱਲੀ : ਉੱਤਰ ਪ੍ਰਦੇਸ਼ ਪਾਵਰ ਕਾਰਪੋਰੇਸ਼ਨ ਲਿਮਿਟਡ ਵੱਲੋਂ ਟੈਕਨੀਸ਼ੀਅਨ ਦੇ 608 ਅਹੁਦਿਆਂ 'ਤੇ ਨੋਟੀਫਿਕੇਸ਼ਨ ਜਾਰੀ ਕਰਕੇ ਅਰਜ਼ੀਆਂ ਮੰਗੀਆਂ ਗਈਆਂ ਹਨ ਹੈ। ਚਾਹਵਾਨ ਅਤੇ ਯੋਗ ਉਮੀਦਵਾਰ ਵਿਭਾਗ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।  

ਅਹੁਦੇ ਦਾ ਵੇਰਵਾ
ਅਹੁਦਿਆਂ ਦੀ ਗਿਣਤੀ - 608 ਅਹੁਦੇ

ਅਹੁਦੇ ਦਾ ਨਾਮ
ਟੈਕਨੀਸ਼ੀਅਨ

ਸਿੱਖਿਅਕ ਯੋਗਤਾ
ਉਮੀਦਵਾਰ ਕੋਲ ਮਾਨਤਾ ਪ੍ਰਾਪਤ ਸੰਸਥਾ/ਯੂਨੀਵਰਸਿਟੀ ਤੋਂ 10ਵੀ ਪਾਸ ਦਾ ਸਰਟੀਫਿਕੇਟ ਹੋਣਾ ਲਾਜ਼ਮੀ ਹੈ। ਉਮੀਦਵਾਰ ਨੇ 10ਵੀ ਕਲਾਸ ਵਿਚ ਵਿਗਿਆਨ ਅਤੇ ਹਿਸਾਬ ਦੀ ਪੜ੍ਹਾਈ ਵੀ ਕੀਤੀ ਹੋਵੇ। ਇਸ ਦੇ ਇਲਾਵਾ ਇਲੈਕਟ੍ਰੀਕਲ ਟ੍ਰੇਡ ਵਿਚ ਆਈ.ਟੀ.ਆਈ. ਦਾ ਸਰਟੀਫਿਕੇਟ ਹੋਣਾ ਵੀ ਜ਼ਰੂਰੀ ਹੈ।  

ਉਮਰ ਹੱਦ
ਇਸ ਭਰਤੀ ਪ੍ਰਕਿਰਿਆ ਲਈ 18 ਸਾਲ ਤੋਂ 40 ਸਾਲ ਤੱਕ ਦੀ ਉਮਰ ਵਾਲੇ ਉਮੀਦਵਾਰ ਅਪਲਾਈ ਕਰ ਸਕਦੇ ਹਨ।  

ਇਹ ਹਨ ਜ਼ਰੂਰੀ ਤਰੀਕਾਂ
17 ਜੂਨ ਨੂੰ ਨੋਟਫੀਕੇਸ਼ਨ ਜਾਰੀ ਹੋਇਆ।
ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ 1 ਜੁਲਾਈ 2020 ਤੋਂ ਹੋਵੇਗੀ ਸ਼ੁਰੂ।
ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਰੀਕ 22 ਜੁਲਾਈ 2020 ਤੱਕ ਹੈ।
ਚਾਲਾਨ ਦੇ ਭੁਗਤਾਨ ਦੀ ਆਖ਼ਰੀ ਤਰੀਕ 24 ਜੁਲਾਈ 2020 ਹੈ।
ਅਗਸਤ ਦੇ ਦੂਜੇ ਹਫਤੇ ਵਿਚ ਇਸ ਭਰਤੀ ਲਈ ਆਨਲਾਈਨ ਟੇਸਟ ਹੋ ਸਕਦਾ ਹੈ।  

ਤਨਖ਼ਾਹ
ਚੁਣੇ ਗਏ ਉਮੀਦਵਾਰਾਂ ਨੂੰ 27,200 ਰੁਪਏ ਪ੍ਰਤੀ ਮਹੀਨਾ ਦਾ ਤਨਖ਼ਾਹ ਦਿੱਤੀ ਜਾਵੇਗੀ।  

ਫੀਸ
ਉੱਤਰ ਪ੍ਰਦੇਸ਼ ਪਾਵਰ ਕਾਰਪੋਰੇਸ਼ਨ ਲਿਮਿਟਡ  ( UPPCL ) ਵੱਲੋਂ ਕੱਢੀ ਗਈ ਭਰਤੀ ਲਈ ਅਪਲਾਈ ਕਰ ਰਹੇ ਨੌਜਵਾਨਾਂ ਵਿਚੋਂ Gen/OBC/EWS ਵਰਗ ਦੇ ਉਮੀਦਵਾਰਾਂ ਨੂੰ ਅਰਜ਼ੀ ਫੀਸ ਦੇ ਰੂਪ ਵਿਚ 1000 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਉਥੇ ਹੀ SC/ST ਵਰਗ ਦੇ ਉਮੀਦਵਾਰਾਂ ਨੂੰ 700 ਰੁਪਏ ਦੇਣੇ ਹੋਣਗੇ ।  

ਇੰਝ ਕਰੋ ਅਪਲਾਈ
ਉਪਰੋਕਤ ਅਹੁਦਿਆਂ ਲਈ ਅਪਲਾਈ ਕਰਨ ਲਈ ਉਮੀਦਵਾਰ ਵਿਭਾਗ ਦੀ ਵੈੱਬਸਾਈਟ https://upenergy.in/ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।


author

cherry

Content Editor

Related News