ਮਮਤਾ ਤੇ ਮਨੁੱਖਤਾ ਹੋਈ ਸ਼ਰਮਸਾਰ, ਕੂੜੇ ਦੇ ਢੇਰ ''ਚੋਂ ਮਿਲੀ ਨਵਜਾਤ ਦੀ ਲਾਸ਼

Monday, Jun 01, 2020 - 02:12 PM (IST)

ਮਮਤਾ ਤੇ ਮਨੁੱਖਤਾ ਹੋਈ ਸ਼ਰਮਸਾਰ, ਕੂੜੇ ਦੇ ਢੇਰ ''ਚੋਂ ਮਿਲੀ ਨਵਜਾਤ ਦੀ ਲਾਸ਼

ਰਾਏਬਰੇਲੀ- ਉੱਤਰ ਪ੍ਰਦੇਸ਼ ਦੇ ਰਾਏਬਰੇਲੀ 'ਚ ਸੋਮਵਾਰ ਨੂੰ ਮਮਤਾ ਅਤੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਨਵਜਾਤ ਬੱਚੇ ਦੀ ਲਾਸ਼ ਕੂੜੇ ਦੇ ਢੇਰ 'ਚ ਮਿਲੀ। ਪੁਲਸ ਸੂਤਰਾਂ ਨੇ ਦੱਸਿਆ ਕਿ ਸ਼ਹਿਰ ਕੋਤਵਾਲੀ ਖੇਤਰ ਦੇ ਖਾਲੀਸਹਾਟ ਮੁਹੱਲੇ 'ਚ ਸਵੇਰੇ ਇਕ ਕੂੜੇਦਾਨ 'ਚ ਨਵਜਾਤ ਸ਼ਿਸ਼ੂ ਦੀ ਲਾਸ਼ ਮਿਲੀ।

ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਜਾਣਕਾਰੀ ਉਦੋਂ ਹੋਈ, ਜਦੋਂ ਮੌਕੇ 'ਤੇ ਕੂੜਾ ਚੁੱਕਣ ਵਾਲਾ ਆਇਆ। ਉਨ੍ਹਾਂ ਦੱਸਿਆ ਕਿ ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਹਾਲਾਂਕਿ ਮਾਮਲੇ 'ਚ ਹਾਲੇ ਤੱਕ ਅਪਰਾਧੀਆਂ ਦਾ ਕਈ ਸੁਰਾਗ ਹੱਥ ਨਹੀਂ ਲੱਗਾ ਹੈ। ਪੁਲਸ ਨੇ ਮ੍ਰਿਤਕ ਨਵਜਾਤ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ।


author

DIsha

Content Editor

Related News