UP ''ਚ ਮੁਸਲਿਮ ਮੁੰਡੇ ਦੀ ਕੁੱਟਮਾਰ ''ਤੇ ਰਾਊਤ ਨੇ ਪੁੱਛਿਆ, ''ਇਹ ਕਿਸ ਤਰ੍ਹਾਂ ਦਾ ਰਾਮ ਰਾਜ ਹੈ''
Sunday, Mar 21, 2021 - 05:14 PM (IST)
ਮੁੰਬਈ- ਉੱਤਰ ਪ੍ਰਦੇਸ਼ ਦੇ ਇਕ ਮੰਦਰ 'ਚ ਪਾਣੀ ਪੀਣ 'ਤੇ ਮੁਸਲਿਮ ਮੁੰਡੇ ਨੂੰ ਬੁਰੀ ਤਰ੍ਹਾਂ ਕੁੱਟੇ ਜਾਣ ਦੀ ਘਟਨਾ 'ਤੇ ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੇ ਨਿਰਾਸ਼ਾ ਜਤਾਈ ਹੈ। ਰਾਊਤ ਨੇ ਐਤਵਾਰ ਨੂੰ ਕਿਹਾ ਕਿ ਇਹ ਕਿਸ ਤਰ੍ਹਾਂ ਦਾ 'ਰਾਮ ਰਾਜ' ਹੈ। ਰਾਊਤ ਨੇ ਕਿਹਾ ਕਿ ਇਹ ਘਟਨਾ ਦੱਸਦੀ ਹੈ ਕਿ ਫਿਰਕੂ ਧਰੁਵੀਕਰਨ 'ਚ ਸ਼ਾਮਲ ਹੋ ਕੇ ਕੁਝ ਲੋਕ ਭਾਰਤ ਦੀ ਅਕਸ ਨੂੰ ਨੁਕਸਾਨ ਪਹੁੰਚਾ ਰਹੇ ਹਨ।
ਸ਼ਿਵ ਸੈਨਾ ਅਖਬਾਰ 'ਸਾਮਨਾ' 'ਚ ਰਾਊਤ ਨੇ ਕਿਹਾ,''ਇਹ ਘਟਨਾ ਅਜਿਹੀ ਜ਼ਮੀਨ 'ਤੇ ਹੋਈ, ਜਿੱਥੇ ਰਾਮ ਮੰਦਰ ਬਣਨ ਜਾ ਰਿਹਾ ਹੈ। ਇਹ ਕਿਸ ਤਰ੍ਹਾਂ ਦਾ ਰਾਮ ਰਾਜ ਹੈ?'' ਉਨ੍ਹਾਂ ਕਿਹਾ,''ਅਸੀਂ ਕਿਸ ਤਰ੍ਹਾਂ ਦੇ ਹਿੰਦੂ ਧਰਮ ਦਾ ਪ੍ਰਤੀਨਿਧੀਤੱਵ ਕਰ ਰਹੇ ਹਾਂ?'' ਰਾਊਤ ਨੇ ਕਿਹਾ ਕਿ ਪੱਛਮੀ ਬੰਗਾਲ 'ਚ ਮਮਤਾ ਬੈਨਰਜੀ ਨੂੰ ਹਿੰਦੂ ਵਿਰੋਧੀ ਕਰਾਰ ਦੇ ਦਿੱਤਾ ਜਾਂਦਾ ਹੈ, ਕਿਉਂਕਿ ਉਹ 'ਜੈ ਸ਼੍ਰੀ ਰਾਮ' ਦਾ ਨਾਅਰਾ ਲਗਾਉਣ ਤੋਂ ਇਨਕਾਰ ਕਰ ਦਿੰਦੀ ਹੈ ਪਰ ਇਕ ਮੁੰਡੇ ਨੂੰ ਪਾਣੀ ਦੇਣ ਤੋਂ ਇਨਕਾਰ ਕਰਨਾ ਅਤੇ ਉਸ ਨੂੰ ਬੇਦਰਦੀ ਨਾਲ ਕੁੱਟਣਾ ਵੀ ਹਿੰਦੂ ਵਿਰੋਧੀ ਹੈ। ਉਨ੍ਹਾਂ ਕਿਹਾ,''ਅਸੀਂ ਪਾਕਿਸਤਾਨ ਦੇ ਵਿਰੋਧ 'ਚ ਹਾਂ, ਮੁਸਲਮਾਨਾਂ ਦੇ ਵਿਰੋਧ 'ਚ ਨਹੀਂ। ਉੱਤਰ ਪ੍ਰਦੇਸ਼, ਬਿਹਾਰ, ਆਸਾਮ ਅਤੇ ਪੱਛਮੀ ਬੰਗਾਲ 'ਚ ਚੋਣ ਜਿੱਤਣ ਲਈ ਫਿਰਕੂ ਧਰੁਵੀਕਰਨ ਕੀਤਾ ਗਿਆ।''