ਜਲੰਧਰ ਤੋਂ ਬਾਅਦ ਯੂ. ਪੀ. ''ਚ ਖ਼ੌਫ਼ਨਾਕ ਵਾਰਦਾਤ, ਮਾਂ ਨੇ ਕਹੀ ਨਾਲ ਪੁੱਤਰ ਦਾ ਕੀਤਾ ਕਤਲ

Wednesday, Jun 10, 2020 - 06:13 PM (IST)

ਜਲੰਧਰ ਤੋਂ ਬਾਅਦ ਯੂ. ਪੀ. ''ਚ ਖ਼ੌਫ਼ਨਾਕ ਵਾਰਦਾਤ, ਮਾਂ ਨੇ ਕਹੀ ਨਾਲ ਪੁੱਤਰ ਦਾ ਕੀਤਾ ਕਤਲ

ਪ੍ਰਯਾਗਰਾਜ (ਵਾਰਤਾ)- ਤਾਲਾਬੰਦੀ-5 'ਚ ਜਿੱਥੇ ਲੋਕਾਂ ਨੂੰ ਢਿੱਲ ਮਿਲੀ ਹੈ, ਉੱਥੇ ਹੀ ਅਪਰਾਧ ਦੀਆਂ ਘਟਨਾਵਾਂ ਵੀ ਦਿਨੋਂ-ਦਿਨ ਵੱਧ ਰਹੀਆਂ ਹਨ। ਉੱਤਰ ਪ੍ਰਦੇਸ਼ 'ਚ ਪ੍ਰਯਾਗਰਾਜ ਦੇ ਫੂਲਪੁਰ ਕੋਤਵਾਲੀ ਖੇਤਰ ਵਿਚ ਬੁੱਧਵਾਰ ਨੂੰ ਇਕ ਕਲਯੁੱਗੀ ਮਾਂ ਨੇ ਕਹੀ ਨਾਲ ਆਪਣੇ ਪੁੱਤਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਸ ਸੂਤਰਾਂ ਨੇ ਦੱਸਿਆ ਕਿ ਫੂਲਪੁਰ ਕੋਤਵਾਲੀ ਖੇਤਰ ਵਿਚ ਕਨੌਜਾ ਪਿੰਡ ਵਾਸੀ ਜਗਨਨਾਥ ਪਟੇਲ ਦੀ ਧੀ ਰੇਨੂੰ ਪਟੇਲ ਪੇਕੇ ਵਿਚ ਆਪਣੇ ਦੋ ਪੁੱਤਰਾਂ ਰਿਤੇਸ਼ (10) ਅਤੇ ਰਿਸ਼ੀ (5) ਨਾਲ ਕਈ ਸਾਲਾਂ ਤੋਂ ਰਹਿ ਰਹੀ ਸੀ। ਉਸ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ, ਜਿਸ ਦਾ ਪਰਿਵਾਰ ਇਲਾਜ ਕਰਵਾ ਰਿਹਾ ਹੈ।

ਮਾਂ ਰੇਨੂੰ ਨੇ ਸੁੱਤੇ ਹੋਏ ਆਪਣੇ 5 ਸਾਲਾ ਪੁੱਤਰ ਦਾ ਕਹੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਮੁਤਾਬਕ ਕਤਲ ਤੋਂ ਬਾਅਦ ਮਾਂ ਆਪਣੇ ਪੁੱਤਰ ਦਾ ਸਿਰ ਘਰ ਦੇ ਸਾਹਮਣੇ ਖੂਹ 'ਚ ਸੁੱਟਣ ਜਾ ਰਹੀ ਸੀ ਤਾਂ ਗੁਆਂਢ ਦੀ ਇਕ ਬੀਬੀ ਨੇ ਰੌਲਾ ਪਾ ਦਿੱਤਾ ਅਤੇ ਦੌੜ ਕੇ ਉਸ ਨੂੰ ਫੜ ਲਿਆ। ਪੁੱਛ-ਗਿੱਛ ਵਿਚ ਰੇਨੂੰ ਦੇ ਭਰਾ ਨਿਰਭਯ ਪਟੇਲ ਨੇ ਦੱਸਿਆ ਕਿ ਉਹ ਪਿਛਲੇ 4 ਸਾਲਾਂ ਤੋਂ ਪਾਗਲਾਂ ਵਾਂਗ ਕਰਦੀ ਹੈ, ਉਸ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ। ਉਸ ਦਾ ਪਤੀ ਆਟੋ ਡਰਾਈਵਰ ਹੈ ਅਤੇ ਉਹ ਸਾਡੇ ਕੋਲ ਰਹਿ ਰਹੀ ਹੈ। ਉਸ ਦਾ ਇਲਾਜ ਚੱਲ ਰਿਹਾ ਹੈ। ਓਧਰ ਪੁਲਸ ਨੇ ਦੋਸ਼ੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਐੱਫ. ਆਈ. ਆਰ. ਦਰਜ ਕਰ ਲਈ ਗਈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਹੈ। ਦੱਸਣਯੋਗ ਹੈ ਕਿ ਪੰਜਾਬ ਦੇ ਸ਼ਹਿਰ ਜਲੰਧਰ 'ਚ ਵੀ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਮਾਂ ਨੇ ਆਪਣੇ 6 ਸਾਲ ਦੇ ਪੁੱਤਰ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ।
ਇਹ ਪੜ੍ਹੋ : ਕਲਯੁਗੀ ਮਾਂ ਨੇ ਮਾਸੂਮ ਪੁੱਤ ਦਾ ਕੀਤਾ ਕਤਲ (ਵੀਡੀਓ)


author

Tanu

Content Editor

Related News