ਪ੍ਰੇਮ ਵਿਆਹ ਦਾ ਖ਼ੌਫਨਾਕ ਅੰਤ, ਧਰਮ ਬਦਲਣ ਤੋਂ ਮਨ੍ਹਾ ਕਰਨ ''ਤੇ ਪਤਨੀ ਦਾ ਬੇਰਹਿਮੀ ਨਾਲ ਕਤਲ

Thursday, Sep 24, 2020 - 06:54 PM (IST)

ਸੋਨਭੱਦਰ- ਉੱਤਰ ਪ੍ਰਦੇਸ਼ ਦੇ ਸੋਨਭੱਦਰ ਜ਼ਿਲ੍ਹੇ ਦੇ ਚੋਪਨ ਖੇਤਰ 'ਚ ਵਿਆਹ ਤੋਂ ਬਾਅਦ ਕਥਿਤ ਤੌਰ 'ਤੇ ਧਰਮ ਨਹੀਂ ਬਦਲਣ ਤੋਂ ਨਾਰਾਜ਼ ਇਕ ਨੌਜਵਾਨ ਵਲੋਂ ਪਤਨੀ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਕਾਤਲ ਪਤੀ ਅਤੇ ਉਸ ਦੇ ਦੋਸਤ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਸੁਪਰਡੈਂਟ ਆਸ਼ੀਸ਼ ਸ਼੍ਰੀਵਾਸਤਵ ਨੇ ਵੀਰਵਾਰ ਨੂੰ ਦੱਸਿਆ ਕਿ 21 ਸਤੰਬਰ ਨੂੰ ਚੋਪਨ ਥਾਣਾ ਖੇਤਰ ਦੇ ਪ੍ਰੀਤ ਨਗਰ ਕੋਲ ਜੰਗਲ 'ਚ ਇਕ ਕੁੜੀ ਦੀ ਸਿਰ ਕੱਟੀ ਲਾਸ਼ ਮਿਲੀ ਸੀ। ਅਗਲੇ ਦਿਨ ਲਕਸ਼ਮੀ ਨਾਰਾਇਣ ਸੋਨੀ ਨੇ ਲਾਸ਼ ਦੇ ਕੱਪੜਿਆਂ ਅਤੇ ਚੱਪਲਾਂ ਦੇ ਆਧਾਰ 'ਤੇ ਉਸ ਦੀ ਪਛਾਣ ਆਪਣੀ ਧੀ ਪ੍ਰਿਯਾ ਸੋਨੀ ਦੇ ਰੂਪ 'ਚ ਕੀਤੀ। ਪਿਤਾ ਲਕਸ਼ਮੀ ਨਾਰਾਇਣ ਨੇ ਪੁਲਸ ਨੂੰ ਦੱਸਿਆ ਕਿ ਲਗਭਗ ਡੇਢ ਮਹੀਨੇ ਪਹਿਲਾਂ ਪ੍ਰਿਯਾ ਨੇ ਪਰਿਵਾਰ ਦੀ ਮਰਜ਼ੀ ਦੇ ਬਿਨਾਂ ਆਪਣੇ ਘਰ ਕੋਲ ਰਹਿਣ ਵਾਲੇ ਏਜਾਜ਼ ਅਹਿਮਦ ਨਾਲ ਵਿਆਹ ਕਰ ਲਿਆ ਸੀ। ਵਿਆਹ ਤੋਂ ਬਾਅਦ ਏਜਾਜ਼ ਪ੍ਰਿਯਾ 'ਤੇ ਧਰਮ ਬਦਲਣ ਲਈ ਦਬਾਅ ਬਣਾਉਣ ਲੱਗਾ। ਉਹ ਕਹਿੰਦਾ ਸੀ ਕਿ ਧਰਮ ਬਦਲਣ ਤੋਂ ਬਾਅਦ ਹੀ ਉਹ ਉਸ ਨੂੰ ਘਰ 'ਚ ਰੱਖੇਗਾ ਪਰ ਪ੍ਰਿਯਾ ਇਸ ਲਈ ਤਿਆਰ ਨਹੀਂ ਹੋ ਰਹੀ ਸੀ। ਲਕਸ਼ਮੀ ਨਾਰਾਇਣ ਦਾ ਦੋਸ਼ ਹੈ ਕਿ ਏਜਾਜ਼ ਨੇ ਪ੍ਰਿਯਾ ਨੂੰ ਆਪਣੇ ਘਰ 'ਚ ਰੱਖਣ ਦੀ ਬਜਾਏ ਓਬਰਾ ਸਥਿਤ ਇਕ ਲਾਜ 'ਚ ਉਸ ਦੀ ਰਹਿਣ ਦੀ ਵਿਵਸਥਾ ਕਰ ਦਿੱਤੀ ਸੀ। ਇਸ ਵਿਚ ਧਰਮ ਬਦਲਣ ਦੀ ਗੱਲ ਨੂੰ ਲੈ ਕੇ ਦੋਹਾਂ ਦਰਮਿਆਨ ਹਮੇਸ਼ਾ ਵਿਵਾਦ ਹੁੰਦਾ ਰਹਿੰਦਾ ਸੀ।

ਧਰਮ ਨਾ ਬਦਲਣ ਦੀ ਗੱਲ ਤੋਂ ਨਾਰਾਜ਼ ਹੋ ਕੇ ਏਜਾਜ਼ ਨੇ ਆਪਣੇ ਦੋਸਤ ਸ਼ੋਇਬ ਨਾਲ ਮਿਲ ਕੇ ਕਾਰ 'ਤੇ ਪ੍ਰਿਯਾ ਨੂੰ ਪ੍ਰੀਤ ਨਗਰ ਸਥਿਤ ਜੰਗਲ 'ਚ ਲੈ ਕੇ ਗਿਆ ਅਤੇ ਗਲਾ ਕੱਟ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਮੌਕੇ 'ਤੇ ਦੋਵੇਂ ਫਰਾਰ ਹੋ ਗਏ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਦੋਹਾਂ ਦੀ ਗ੍ਰਿਫ਼ਤਾਰੀ ਲਈ ਅਪਰਾਧ ਸ਼ਾਖਾ ਦੀ ਸਵਾਟ ਟੀਮ, ਐੱਸ.ਓ.ਜੀ., ਸਰਵਿਸਲਾਂਸ ਟੀਮ ਅਤੇ ਥਾਣਾ ਪੁਲਸ ਦੀ ਸੰਯੁਕਤ ਟੀਮ ਦਾ ਗਠਨ ਕੀਤਾ ਗਿਆ। ਪੁਲਸ ਟੀਮ ਵਲੋਂ ਮੁਖਬਿਰ ਦੀ ਸੂਚਨਾ 'ਤੇ ਵੀਰਵਾਰ ਸਵੇਰੇ 5.30 ਵਜੇ ਬਘਾਨਾਲਾ ਪੁਲ ਕੋਲ ਏਜਾਜ਼ ਅਤੇ ਸ਼ੋਇਬ ਨੂੰ ਗ੍ਰਿਫ਼ਤਾਰ ਕਰ ਲਿਆ। ਦੋਸ਼ੀਆਂ ਦੀ ਨਿਸ਼ਾਨਦੇਹੀ 'ਤੇ ਪ੍ਰਿਯਾ ਦਾ ਮੋਬਾਇਲ ਫੋਨ, ਕਤਲ 'ਚ ਇਸਤੇਮਾਲ ਕੀਤਾ ਗਿਆ ਚਾਕੂ, ਲੋਹੇ ਦੀ ਛੜ ਅਤੇ ਇਕ ਕਾਰ ਬਰਾਮਦ ਕਰ ਲਈ ਗਈ ਹੈ।


DIsha

Content Editor

Related News