UP 'ਚ ਹੁਣ ਹਰ ਐਤਵਾਰ ਤਾਲਾਬੰਦੀ, ਬਿਨਾਂ ਮਾਸਕ ਫੜੇ ਜਾਣ 'ਤੇ ਹੋਵੇਗਾ 10 ਹਜ਼ਾਰ ਤੱਕ ਜੁਰਮਾਨਾ

Friday, Apr 16, 2021 - 04:09 PM (IST)

UP 'ਚ ਹੁਣ ਹਰ ਐਤਵਾਰ ਤਾਲਾਬੰਦੀ, ਬਿਨਾਂ ਮਾਸਕ ਫੜੇ ਜਾਣ 'ਤੇ ਹੋਵੇਗਾ 10 ਹਜ਼ਾਰ ਤੱਕ ਜੁਰਮਾਨਾ

ਲਖਨਊ- ਉੱਤਰ ਪ੍ਰਦੇਸ਼ ਸਰਕਾਰ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਪੂਰੇ ਪ੍ਰਦੇਸ਼ 'ਚ ਹੁਣ ਹਰ ਐਤਵਾਰ ਨੂੰ ਤਾਲਾਬੰਦੀ ਰਹੇਗੀ ਅਤੇ ਮਾਸਕ ਨਹੀਂ ਪਹਿਨਣ 'ਤੇ ਪਹਿਲੀ ਵਾਰ ਇਕ ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਜਾਵੇਗਾ। ਸੂਬਾ ਸਰਕਾਰ ਨੇ ਸਾਰੇ ਪਿੰਡ ਅਤੇ ਸ਼ਹਿਰੀ ਇਲਾਕਿਆਂ 'ਚ ਹਰੇਕ ਐਤਵਾਰ ਨੂੰ ਹਫ਼ਤਾਵਾਰ ਤਾਲਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਹੈ। ਇਸ ਦੌਰਾਨ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਸਾਰੇ ਬਜ਼ਾਰ ਅਤੇ ਦਫ਼ਤਰ ਬੰਦ ਰਹਿਣਗੇ। ਸਿਰਫ਼ ਸਵੱਛਤਾ ਸੰਬੰਧੀ ਅਤੇ ਐਮਰਜੈਂਸੀ ਸੇਵਾਵਾਂ ਸੰਬੰਧੀ ਹੀ ਸੰਚਾਲਤ ਹੋਣਗੀਆਂ। ਇਕ ਸਰਕਾਰੀ ਬਿਆਨ ਅਨੁਸਾਰ, ਮੁੱਖ ਮੰਤਰੀ ਨੇ ਇਕ ਬੈਠਕ ਦੌਰਾਨ ਲੋਕਾਂ ਨੂੰ ਮਾਸਕ ਪਹਿਨਣ ਲਈ ਉਤਸ਼ਾਹਤ ਕਰਨ ਨੂੰ ਕਿਹਾ ਹੈ। ਉਨ੍ਹਾਂ ਨੇ ਨਿਰਦੇਸ਼ ਦਿੱਤਾ ਕਿ ਜੇਕਰ ਕਿਸੇ ਨੂੰ ਪਹਿਲੀ ਵਾਰ ਬਿਨਾਂ ਮਾਸਕ ਪਾਏ ਫੜਿਆ ਜਾਵੇ ਤਾਂ ਉਸ 'ਤੇ ਇਕ ਹਜ਼ਾਰ ਰੁਪਏ ਜੁਰਮਾਨਾ ਲਗਾਇਆ ਜਾਵੇ ਅਤੇ ਜੇਕਰ ਉਹ ਵਿਅਕਤੀ ਦੂਜੀ ਵਾਰ ਫੜਿਆ ਜਾਵੇ ਤਾਂ 10 ਗੁਣਾ ਵੱਧ ਜੁਰਮਾਨਾ ਲਗਾਇਆ ਜਾਵੇ।

ਇਹ ਵੀ ਪੜ੍ਹੋ : PM ਮੋਦੀ ਦੇ ਸੰਸਦੀ ਖੇਤਰ ਵਾਰਾਣਸੀ 'ਚ ਕੋਰੋਨਾ ਦਾ ਭਿਆਨਕ ਮੰਜ਼ਰ, ਇਕੱਠੇ ਬਲ਼ ਰਹੀਆਂ ਹਨ ਦਰਜਨਾਂ ਚਿਖ਼ਾਵਾਂ

ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਰੋਕਥਾਮ ਨਾਲ ਸੰਬੰਧਤ ਕੰਮਾਂ 'ਚ ਪਿਛਲੇ ਸਾਲ ਵਿਧਾਇਕ ਫੰਡ ਬਹੁਤ ਉਪਯੋਗੀ ਸਾਬਤ ਹੋਇਆ ਸੀ ਅਤੇ ਇਸ ਸਾਲ ਵੀ ਕੋਵਿਡ ਕੇਅਰ ਫੰਡ ਦੇ ਨਿਯਮ ਅਨੁਰੂਪ ਵਿਧਾਇਕਾਂ ਦੀ ਸਿਫ਼ਾਰਿਸ਼ 'ਤੇ ਉਨ੍ਹਾਂ ਦੇ ਫੰਡ ਦੀ ਵਰਤੋਂ ਕੋਵਿਡ ਪ੍ਰਬੰਧਨ 'ਚ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ਇਕ ਟੀਕੇ ਦੇ ਰੂਸ ਨੇ ਮੰਗੇ 750 ਰੁਪਏ, 250 ਰੁਪਏ ਤੋਂ ਵੱਧ ਦੇਣ ਨੂੰ ਤਿਆਰ ਨਹੀਂ ਮੋਦੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News