ਚਚੇਰੇ ਦਿਓਰ ਨੇ ਕੀਤੀ ਰੇਪ ਦੀ ਕੋਸ਼ਿਸ਼, ਸ਼ਿਕਾਇਤ ਕੀਤੀ ਤਾਂ ਪਤੀ ਨੇ ਦਿੱਤਾ ਤਿੰਨ ਤਲਾਕ

03/02/2020 1:19:41 PM

ਬਰੇਲੀ— ਉੱਤਰ ਪ੍ਰਦੇਸ਼ ਦੇ ਬਰੇਲੀ 'ਚ ਨਿਕਾਹ ਦੇ 5 ਸਾਲਾਂ ਬਾਅਦ ਵੀ ਦਾਜ ਲਈ ਸ਼ੌਹਰ ਸਮੇਤ ਸਹੁਰੇ ਪਰਿਵਾਰ ਵਲੋਂ ਔਰਤ ਨੂੰ ਤੰਗ ਕਰਦੇ ਸਨ। ਚਚੇਰੇ ਦਿਓਰ ਨੇ ਉਸ ਨਾਲ ਰੇਪ ਦੀ ਕੋਸ਼ਿਸ਼ ਕੀਤੀ। ਸ਼ੌਹਰ ਨੂੰ ਸ਼ਿਕਾਇਤ ਕੀਤੀ ਤਾਂ ਉਸ ਨੇ ਫੋਨ 'ਤੇ ਤਿੰਨ ਤਲਾਕ ਦੇ ਦਿੱਤਾ। ਡੀ.ਆਈ.ਜੀ. ਨੂੰ ਸ਼ਿਕਾਇਤ ਕਰਨ 'ਤੇ ਸਹੁਰੇ ਪਰਿਵਾਰ ਵਾਲਿਆਂ 'ਤੇ ਮੁਕੱਦਮਾ ਦਰਜ ਹੋਇਆ ਹੈ। ਪੁਲਸ ਨੇ ਸੋਮਵਾਰ ਨੂੰ ਇੱਥੇ ਕਿਹਾ ਕਿ ਸ਼ਹਿਰ ਦੇ ਕਿਲਾ ਵਾਸੀ ਔਰਤ ਨੇ ਦੱਸਿਆ ਕਿ ਉਨ੍ਹਾਂ ਦਾ ਨਿਕਾਹ 9 ਮਈ 2014 ਨੂੰ ਸਵਾਲੇਨਗਰ ਵਾਸੀ ਨੌਜਵਾਨ ਤਸਲੀਮ ਨਾਲ ਹੋਇਆ ਸੀ। ਨਿਕਾਹ ਤੋਂ ਬਾਅਦ ਦਾਜ ਦੀ ਮੰਗ ਨੂੰ ਲੈ ਕੇ ਸਹੁਰੇ ਪਰਿਵਾਰ ਵਾਲੇ ਹਮੇਸ਼ਾ ਤੰਗ ਕਰਦੇ ਰਹਿੰਦੇ ਸਨ।

ਦੋਸ਼ ਹੈ ਕਿ ਹਮੇਸ਼ਾ ਛੇੜਛਾੜ ਕਰਨ ਵਾਲੇ ਚਚੇਰੇ ਦਿਓਰ ਅਲਤਾਫ (20) ਨੇ ਰੇਪ ਦੀ ਕੋਸ਼ਿਸ਼ ਕੀਤੀ। ਵਿਰੋਧ ਕੀਤਾ ਤਾਂ ਗਲੇ 'ਤੇ ਚਾਕੂ ਰੱਖ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਰੌਲਾ ਪਾਇਆ ਤਾਂ ਦੋਸ਼ੀ ਉੱਥੋਂ ਦੌੜ ਗਿਆ। ਪੁਲਸ ਨੇ ਕਿਹਾ ਕਿ ਸ਼ਿਕਾਇਤ ਅਨੁਸਾਰ 6 ਫਰਵਰੀ ਨੂੰ ਉਸ ਨੇ ਸ਼ੌਹਰ ਨੂੰ ਦਿਓਰ ਦੀ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੇ ਉਸ ਨੂੰ ਬਹੁਤ ਕੁੱਟਿਆ ਤੇ ਬੱਚੇ ਸਮੇਤ ਘਰੋਂ ਬਾਹਰ ਕੱਢ ਦਿੱਤਾ। ਅਗਲੇ ਦਿਨ 7 ਫਰਵਰੀ ਨੂੰ ਸ਼ੌਹਰ ਨੇ ਫੋਨ ਕਰ ਕੇ ਤਿੰਨ ਤਲਾਕ ਕਹਿ ਦਿੱਤਾ। ਪੀੜਤਾ ਨੇ ਡੀ.ਆਈ.ਜੀ. ਰਾਜੇਸ਼ ਪਾਂਡੇ ਦੇ ਸਾਹਮਣੇ ਪੇਸ਼ ਹੋ ਕੇ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਦੇ ਆਦੇਸ਼ 'ਤੇ ਕਿਲਾ ਥਾਣੇ 'ਚ ਸ਼ੌਹਰ ਤਸਲੀਮ, ਦਿਓਰ ਅਲਤਾਫ਼, ਸੱਸ ਰੇਸ਼ਮਾ ਅਤੇ ਨਨਾਣ ਹਬੀਬਨ ਖਾਤੂਨ 17 ਸਮੇਤ 7 'ਤੇ ਮੁਕੱਦਮਾ ਦਰਜ ਹੋਇਆ ਹੈ। ਜਾਂਚ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।


DIsha

Content Editor

Related News