UP 'ਚ ਸ਼ਮਸ਼ਾਨ ਘਾਟ ਦੀ ਛੱਤ ਡਿੱਗਣ ਨਾਲ 12 ਦੀ ਮੌਤ, ਕਈ ਜ਼ਖਮੀ

Sunday, Jan 03, 2021 - 03:02 PM (IST)

UP 'ਚ ਸ਼ਮਸ਼ਾਨ ਘਾਟ ਦੀ ਛੱਤ ਡਿੱਗਣ ਨਾਲ 12 ਦੀ ਮੌਤ, ਕਈ ਜ਼ਖਮੀ

ਗਾਜ਼ੀਆਬਾਦ- ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਦੇ ਸਾਬਾਪੁਰ 'ਚ ਉਸ ਸਮੇਂ ਵੱਡਾ ਹਾਦਸਾ ਹੋ ਗਿਆ, ਜਦੋਂ ਨਵੇਂ ਬਣੇ ਸ਼ਮਸ਼ਾਨ ਘਾਟ ਦੀ ਛੱਤ ਅਚਾਨਕ ਡਿੱਗ ਗਈ। ਇਸ ਦੌਰਾਨ ਅੰਤਿਮ ਸੰਸਕਾਰ ਕਰਵਾਉਣ ਆਏ ਅੱਧਾ ਦਰਜਨ ਲੋਕ ਛੱਤ ਦੇ ਹੇਠਾਂ ਦੱਬ ਗਏ। ਛੱਤ ਦੇ ਡਿੱਗਦੇ ਹੀ ਉੱਥੇ ਭੱਜ-ਦੌੜ ਪੈ ਗਈ। ਜਲਦੀ 'ਚ ਲੋਕਾਂ ਨੇ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਬਚਾਅ ਮੁਹਿੰਮ ਸ਼ੁਰੂ ਕਰ ਕੇ ਲੋਕਾਂ ਨੂੰ ਹਸਪਤਾਲ ਪਹੁੰਚਾਇਆ। ਇਸ ਹਾਦਸੇ 'ਚ 12 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਬਾਕੀ ਦਾ ਇਲਾਜ ਚੱਲ ਰਿਹਾ ਹੈ।

PunjabKesariਦੱਸਣਯੋਗ ਹੈ ਕਿ ਮੀਂਹ ਪੈਣ ਕਾਰਨ ਅਚਾਨਕ ਸ਼ਮਸ਼ਾਨ ਘਾਟ ਦੀ ਛੱਤ ਡਿੱਗ ਗਈ। ਜਿਸ ਨਾਲ ਦਰਜਨ ਭਰ ਲੋਕ ਉਸ ਦੀ ਲਪੇਟ 'ਚ ਆ ਗਏ। ਪੁਲਸ ਨੇ ਬਚਾਅ ਮੁਹਿੰਮ ਚਲਾ ਕੇ ਜ਼ਖਮੀਆਂ ਨੂੰ ਕੱਢ ਕੇ ਹਸਪਤਾਲ ਭੇਜ ਦਿੱਤਾ ਹੈ। ਮੁੱਖ ਮੰਤਰੀ ਨੇ ਘਟਨਾ 'ਤੇ ਦੁਖ ਜ਼ਾਹਰ ਕਦੇ ਹੋਏ ਡੀ.ਐੱਸ.ਪੀ. ਨੂੰ ਪੀੜਤਾਂ ਨੂੰ ਤੁਰੰਤ ਹਰ ਸੰਭਵ ਮਦਦ ਪਹੁੰਚਾਉਣ ਦੇ ਨਿਰਦੇਸ਼ ਦਿੱਤੇ ਹਨ।

ਇਹ ਵੀ ਪੜ੍ਹੋ : ਗਾਜ਼ੀਪੁਰ ਸਰਹੱਦ 'ਤੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਲਿਖੀ ਇਹ ਗੱਲ
 


author

DIsha

Content Editor

Related News