ਉੱਤਰ ਪ੍ਰਦੇਸ਼ ''ਚ ਸਖ਼ਤੀਆਂ ਰਹਿਣਗੀਆਂ ਜਾਰੀ, ਫਿਰ ਵਧਾਇਆ ਗਿਆ ਕੋਰੋਨਾ ਕਰਫਿਊ
Sunday, May 09, 2021 - 01:27 PM (IST)
ਲਖਨਊ- ਉੱਤਰ ਪ੍ਰਦੇਸ਼ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਨੂੰ ਕਾਬੂ ਕਰਨ ਲਈ 30 ਅਪ੍ਰੈਲ ਤੋਂ ਲਾਗੂ ਕਰਫਿਊ ਦੀ ਮਿਆਦ ਐਤਵਾਰ ਨੂੰ 17 ਮਈ ਤੱਕ ਵਧਾ ਦਿੱਤੀ ਗਈ। ਸੂਚਨਾ ਵਿਭਾਗ ਦੇ ਐਡੀਸ਼ਨਲ ਮੁੱਖ ਸਕੱਤਰ ਨਵਨੀਤ ਸਹਿਗਲ ਨੇ ਦੱਸਿਆ,''ਪ੍ਰਦੇਸ਼ 'ਚ ਲਾਗੂ ਕੋਰੋਨਾ ਕਰਫਿਊ ਹੁਣ ਆਉਣ ਵਾਲੀ 17 ਮਈ ਤੱਕ ਲਾਗੂ ਰਹੇਗਾ।'' ਉਨ੍ਹਾਂ ਨੇ ਦੱਸਿਆ ਕਿ ਰਾਜ ਸਰਕਾਰ ਨੇ ਇਹ ਫ਼ੈਸਲਾ ਕੋਰੋਨਾ ਦੇ ਵੱਧਦੇ ਮਾਮਲਿਆਂ 'ਤੇ ਪ੍ਰਭਾਵੀ ਰੋਕ ਲਗਾਉਣ ਦੇ ਮਕਸਦ ਨਾਲ ਕੀਤਾ ਹੈ। ਇਸ ਦੌਰਾਨ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ।
ਇਹ ਵੀ ਪੜ੍ਹੋ : ਦਿੱਲੀ ’ਚ 17 ਮਈ ਤੱਕ ਵਧਾਈ ਗਈ ‘ਤਾਲਾਬੰਦੀ’, ਇਸ ਵਾਰ ਜ਼ਿਆਦਾ ਸਖ਼ਤੀ
ਦੱਸਣਯੋਗ ਹੈ ਕਿ ਪ੍ਰਦੇਸ਼ 'ਚ ਪਿਛਲੀ 30 ਅਪ੍ਰੈਲ ਤੋਂ ਕਰਫਿਊ ਲਾਗੂ ਹੈ। ਸ਼ੁਰੂ 'ਚ ਇਸ ਨੂੰ 3 ਮਈ ਤੱਕ ਲਾਗੂ ਰਹਿਣਾ ਸੀ ਪਰ ਬਾਅਦ 'ਚ ਇਸ ਦੀ ਮਿਆਦ 6 ਮਈ ਤੱਕ ਵਧਾ ਦਿੱਤੀ ਗਈ ਸੀ। ਬਾਅਦ 'ਚ ਇਸ ਨੂੰ ਹੋਰ ਵਿਸਥਾਰ ਦਿੰਦੇ ਹੋਏ 10 ਮਈ ਤੱਕ ਕਰ ਦਿੱਤਾ ਗਿਆ ਸੀ, ਜਿਸ ਨੂੰ ਹੁਣ ਵਧਾ ਕੇ 17 ਮਈ ਕੀਤਾ ਗਿਆ ਹੈ। ਪਿਛਲੇ 24 ਘੰਟਿਆਂ 'ਚ ਯੂ.ਪੀ. 'ਚ ਕੋਰੋਨਾ ਦੇ 26,847 ਨਵੇਂ ਮਾਮਲੇ ਸਾਹਮਣੇ ਆਏ ਅਤੇ 298 ਮੌਤਾਂ ਦਰਜ ਹੋਈਆਂ। ਸਭ ਤੋਂ ਵੱਧ 2,179 ਮਾਮਲੇ ਰਾਜਧਾਨੀ ਲਖਨਊ 'ਚ ਸਾਹਮਣੇ ਆਏ। ਇਸ ਦੇ ਨਾਲ ਹੀ ਯੂ.ਪੀ. 'ਚ ਕੋਰੋਨਾ ਮਾਮਲਿਆਂ ਦੀ ਗਿਣਤੀ 15 ਲੱਖ ਦਾ ਅੰਕੜਾ ਪਾਰ ਵੀ ਕਰ ਗਈ ਹੈ, ਜਦੋਂ ਕਿ 15,170 ਮੌਤਾਂ ਹੋ ਚੁਕੀਆਂ ਹਨ।
ਇਹ ਵੀ ਪੜ੍ਹੋ : ਰਾਹੁਲ ਨੇ ਕੋਵਿਡ ਮਹਾਮਾਰੀ ਨੂੰ 'ਮੋਵਿਡ' ਮਹਾਮਾਰੀ ਕਹਿ ਕੇ ਉਡਾਇਆ PM ਮੋਦੀ ਦਾ ਮਜ਼ਾਕ