CAA ਹਿੰਸਾ : ਪਰਸ ਨੇ ਬਚਾਈ ਸਿਪਾਹੀ ਦੀ ਜਾਨ, ਤਸਵੀਰ ਵਾਇਰਲ

Sunday, Dec 22, 2019 - 04:49 PM (IST)

CAA ਹਿੰਸਾ : ਪਰਸ ਨੇ ਬਚਾਈ ਸਿਪਾਹੀ ਦੀ ਜਾਨ, ਤਸਵੀਰ ਵਾਇਰਲ

ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਦੇਸ਼ ਭਰ 'ਚ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ। ਕਈ ਸੂਬਿਆਂ 'ਚ ਤਾਂ ਪ੍ਰਦਰਸ਼ਨ ਨੇ ਹਿੰਸਕ ਰੂਪ ਲੈ ਲਿਆ ਹੈ। ਪ੍ਰਦਰਸ਼ਨਕਾਰੀਆਂ ਦੇ ਵਿਰੋਧ ਦਾ ਸਾਹਮਣਾ ਪੁਲਸ ਕਰਮਚਾਰੀਆਂ ਨੂੰ ਕਰਨਾ ਪੈ ਰਿਹਾ ਹੈ, ਜਿੱਥੇ ਪ੍ਰਦਰਸ਼ਨ ਦੇ ਲਈ ਇਕੱਠੀ ਹੋਈ ਭੀੜ ਪੁਲਸ 'ਤੇ ਪਥਰਾਂ ਅਤੇ ਬੋਤਲਾਂ ਆਦਿ ਨਾਲ ਹਮਲਾ ਕਰ ਰਹੀ ਹੈ, ਉੱਥੇ ਹੀ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਵਿਚ ਭੀੜ ਨੇ ਪੁਲਸ 'ਤੇ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ 'ਚ ਕਾਂਸਟੇਬਲ ਵਜਿੰਦਰ ਕੁਮਾਰ (24) ਦੀ ਛਾਤੀ ਵਿਚ ਗੋਲੀ ਲੱਗੀ । ਇਸ ਨੂੰ ਕੁਦਰਤ ਦਾ ਕ੍ਰਿਸ਼ਮਾ ਹੀ ਕਹਾਂਗੇ ਕਿ ਗੋਲੀ ਬੁਲੇਟ ਪਰੂਫ ਜੈਕੇਟ ਨੂੰ ਚੀਰਦੀ ਹੋਈ ਅੰਦਰ ਤਾਂ ਚਲੀ ਗਈ ਪਰ ਇਹ ਗੋਲੀ ਪੁਲਸਕਰਮੀ ਦੀ ਸ਼ਰਟ ਦੀ ਜੇਬ ਵਿਚ ਰੱਖੇ ਬਟੂਏ 'ਚ ਫਸ ਗਈ। ਤਸਵੀਰ ਵਿਚ ਪੁਲਸਕਰਮੀ ਦੇ ਪਰਸ ਵਿਚ ਫਸੀ ਗੋਲੀ ਦੇਖੀ ਜਾ ਸਕਦੀ ਹੈ। 

 

ਇਸ ਸਬੰਧੀ ਕਾਂਸਟੇਬਲ ਵਜਿੰਦਰ ਸਿੰਘ ਨੇ ਕਿਹਾ ਹੈ ਕਿ ਇਹ ਮੈਨੂੰ ਦੂਜਾ ਜਨਮ ਮਿਲਿਆ ਹੈ ਕਿਉਂਕਿ ਜਿਵੇਂ ਗੋਲੀ ਆ ਕੇ ਲੱਗੀ ਸੀ ਉਸ ਤੋਂ ਬਚਣ ਦੀ ਸੰਭਾਵਨਾ ਨਹੀਂ ਸੀ।ਦੱਸ ਦੇਈਏ ਕਿ ਫਿਰੋਜਾਬਾਦ 'ਚ ਕਾਂਸਟੇਬਲ ਵਜਿੰਦਰ ਕੁਮਾਰ ਸੀ.ਏ.ਏ ਖਿਲਾਫ ਪ੍ਰਦਰਸ਼ਨ ਦੌਰਾਨ ਡਿਊਟੀ 'ਤੇ ਤਾਇਨਾਤ ਸੀ। ਇਸ ਦੌਰਾਨ ਉਨ੍ਹਾਂ ਨੇ ਬੁਲੇਟ ਪਰੂਫ ਜੈਕੇਟ ਪਹਿਨੀ ਸੀ। ਇਸ ਦੌਰਾਨ ਉਨ੍ਹਾਂ ਨੇ ਆਪਣਾ ਪਰਸ ਸ਼ਰਟ ਦੀ ਪਾਕੇਟ 'ਚ ਰੱਖਿਆ ਸੀ ਤਾਂ ਉਨ੍ਹਾਂ ਛਾਤੀ 'ਤੇ ਗੋਲੀ ਲੱਗੀ। ਗੋਲੀ ਦੀ ਰਫਤਾਰ ਇੰਨੀ ਤੇਜ਼ ਸੀ ਕਿ ਉਨ੍ਹਾਂ ਦੀ ਬੁਲੇਟ ਪਰੂਫ ਜੈਕੇਟ ਫੱਟ ਗਈ। ਇਸ ਤੋਂ ਬਾਅਦ ਬੁਲੇਟ ਪਰੂਫ ਜੈਕੇਟ ਦੇ ਹੇਠਾਂ ਪਹਿਨੀ ਗਈ ਸ਼ਰਟ ਵੀ ਫਟ ਗਈ ਅਤੇ ਗੋਲੀ ਸ਼ਰਟ ਦੀ ਪਾਕੇਟ 'ਚ ਰੱਖੇ ਬਟੂਏ 'ਚ ਜਾ ਕੇ ਫਸ ਗਈ।ਜ਼ਿਲੇ ਦੇ ਸੀਨੀਅਰ ਅਧਿਕਆਰੀਆਂ ਦਾ ਕਹਿਣਾ ਹੈ ਕਿ ਕਈ ਹੋਰ ਪੁਲਸਕਰਮੀਆਂ ਨੂੰ ਵੀ ਗੋਲੀ ਲੱਗੀ ਹੈ ਜਿਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪੁਲਸ ਮੁਤਾਬਕ ਸਥਿਤੀ ਕੰਟਰੋਲ ਵਿਚ ਹੈ।


author

Vandana

Content Editor

Related News