ਯੋਗੀ ਆਦਿੱਤਿਆਨਾਥ ਨੇ ਧੂਮ-ਧਾਮ ਨਾਲ ਖੇਡੀ ਹੋਲੀ, ਵੀਡੀਓ ਸਾਂਝੀ ਕਰ ਦਿੱਤੀਆਂ ਸ਼ੁੱਭਕਾਮਨਾਵਾਂ

03/19/2022 4:54:00 PM

ਲਖਨਊ– ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਯਾਨੀ ਕਿ ਸ਼ਨੀਵਾਰ ਨੂੰ ਗੋਰਖਪੁਰ ’ਚ ਧੂਮਧਾਮ ਨਾਲ ਹੋਲੀ ਮਨਾਈ। ਸੋਸ਼ਲ ਮੀਡੀਆ ’ਤੇ ਯੋਗੀ ਆਦਿੱਤਿਆਨਾਥ ਦੇ ‘ਕੂ ਅਕਾਊਂਟ’ ’ਤੇ ਵੀਡੀਓ ਸਾਂਝੀ ਕੀਤੀ ਹੈ। ਇਸ  ਵੀਡੀਓ ’ਚ ਮੁੱਖ ਮੰਤਰੀ ਯੋਗੀ ਭੀੜ ’ਤੇ ਰੰਗ ਸੁੱਟਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਮੁੱਖ ਮੰਤਰੀ ਦੇ ਰੰਗ ਲਾਉਣ ਲਈ ਉਨ੍ਹਾਂ ਦੇ ਸਮਰਥਕ ਵੀ ਮੰਚ ’ਤੇ ਆ ਗਏ। 

 

ਯੋਗੀ ਆਦਿੱਤਿਆਨਾਥ ਨੇ ‘ਕੂ ਐਪ’ ’ਤੇ ਪੋਸਟ ਕੀਤਾ, ‘‘ਖੁਸ਼ੀ ਅਤੇ ਸਮਾਜਿਕ ਸਦਭਾਵਨਾ ਦਾ ਪ੍ਰਤੀਕ ਹੋਲੀ ਦੇ ਸ਼ੁੱਭ ਮੌਕੇ ’ਤੇ ਸਾਰਿਆਂ ਨੂੰ ਵਧਾਈ। ਇਹ ਤਿਉਹਾਰ ਸਾਰਿਆਂ ਦੀ ਜ਼ਿੰਦਗੀ ’ਚ ਸੁੱਖ ਅਤੇ ਖੁਸ਼ਹਾਲੀ ਦੇ ਰੰਗ ਲਿਆਵੇ। 
ਦੱਸ ਦੇਈਏ ਕਿ ਕੋਵਿਡ-19 ਦੀ ਵਜ੍ਹਾ ਨਾਲ ਪਿਛਲੇ ਦੋ ਸਾਲਾਂ ’ਚ ਹੋਲੀ ਦਾ ਜਸ਼ਨ ਥੋੜ੍ਹਾ ਫਿੱਕਾ ਹੋ ਗਿਆ ਸੀ। ਇਸ ਵਾਰ ਲੋਕਾਂ ਨੇ ਬਹੁਤ ਖੁਸ਼ੀ ਨਾਲ ਹੋਲੀ ਮਨਾਈ। ਲੋਕ ਵੱਡੀ ਗਿਣਤੀ ’ਚ ਇਕੱਠੇ ਹੋਏ ਅਤੇ ਪਾਣੀ ਤੇ ਰੰਗ ਨਾਲ ਹੋਲੀ ਖੇਡੀ। 


Tanu

Content Editor

Related News