30 ਰੁਪਏ ਨਹੀਂ ਦੇਣ 'ਤੇ ਮਾਸੂਮ ਤੋਂ ਖਿੱਚਵਾਇਆ ਸਟ੍ਰੈਚਰ, ਦਿਲ ਝੰਜੋੜ ਰਿਹਾ ਵਾਇਰਲ ਵੀਡੀਓ

Monday, Jul 20, 2020 - 04:14 PM (IST)

30 ਰੁਪਏ ਨਹੀਂ ਦੇਣ 'ਤੇ ਮਾਸੂਮ ਤੋਂ ਖਿੱਚਵਾਇਆ ਸਟ੍ਰੈਚਰ, ਦਿਲ ਝੰਜੋੜ ਰਿਹਾ ਵਾਇਰਲ ਵੀਡੀਓ

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲ੍ਹੇ 'ਚ ਦਿਲ ਨੂੰ ਝੰਜੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਹਸਪਤਾਲ 'ਚ ਛੋਟੇ ਜਿਹੇ ਬੱਚੇ ਤੋਂ ਸਟ੍ਰੇਚਰ ਖਿੱਚਵਾਇਆ ਗਿਆ। ਇਸ ਮਾਮਲੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ 'ਚ 6 ਸਾਲ ਦਾ ਇਕ ਮਾਸੂਮ ਸਟ੍ਰੇਚਰ ਨੂੰ ਧੱਕਾ ਦੇ ਕੇ ਮਰੀਜ਼ ਨੂੰ ਲਿਜਾਂਦੇ ਹੋਏ ਨਜ਼ਰ ਆ ਰਿਹਾ ਹੈ। ਸਟ੍ਰੇਚਰ 'ਤੇ ਮਾਸੂਮ ਦੇ ਨਾਨਾ ਲੇਟੇ ਹੋਏ ਹਨ। ਦੇਵਰੀਆ ਦੇ ਬਰਹਜ ਖੇਤਰ ਦੇ ਗੌਰਾ ਪਿੰਡ ਵਾਸੀ ਛੇਦੀ ਯਾਦਵ ਪਿਛਲੇ ਦਿਨੀਂ ਕੁੱਟਮਾਰ ਦੀ ਘਟਨਾ 'ਚ ਜ਼ਖਮੀ ਹੋ ਗਏ ਸਨ। ਉਨ੍ਹਾਂ ਨੂੰ ਦੇਵਰੀਆ ਦੇ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।

ਛੇਦੀ ਯਾਦਵ ਦੀ ਧੀ ਬਿੰਦੂ ਨੇ ਦੱਸਿਆ ਕਿ 3-4 ਦਿਨ ਤੋਂ ਉਹ ਆਪਣੇ ਪਿਤਾ ਨਾਲ ਜ਼ਿਲ੍ਹਾ ਹਸਪਤਾਲ 'ਚ ਹੈ। ਪਿਤਾ ਨੂੰ ਡ੍ਰੈਸਿੰਗ ਲਈ ਵਿਚ-ਵਿਚ ਡ੍ਰੈਸਿੰਗ ਰੂਮ 'ਚ ਲਿਜਾਉਣਾ ਹੁੰਦਾ ਹੈ। ਬਿੰਦੂ ਨੇ ਦੱਸਿਆ ਕਿ ਹਸਪਤਾਲ ਦੇ ਕਰਮੀ ਹਰ ਵਾਰ ਸਟ੍ਰੇਚਰ ਲਿਜਾਉਣ ਲਈ 30 ਰੁਪਏ ਦੀ ਮੰਗ ਕਰਦੇ ਸਨ। ਪਰਿਵਾਰ ਦੀ ਸਥਿਤੀ ਇੰਨੀ ਚੰਗੀ ਨਹੀਂ ਹੈ ਵਾਰ-ਵਾਰ ਇੰਨੇ ਰੁਪਏ ਦੇ ਸਕਣ। ਬਿੰਦੂ ਨੇ ਕਿਹਾ ਕਿ ਜਦੋਂ 30 ਰੁਪਏ ਦੇਣ ਤੋਂ ਮਨ੍ਹਾ ਕੀਤਾ ਤਾਂ ਹਸਪਤਾਲ ਕਰਮੀਆਂ ਨੇ ਉਨ੍ਹਾਂ ਦੇ ਪਿਤਾ ਨੂੰ ਡ੍ਰੈਸਿੰਗ ਲਈ ਲਿਜਾਉਣ ਤੋਂ ਇਨਕਾਰ ਕਰ ਦਿੱਤਾ।

ਬਿੰਦੂ ਨੇ ਦੱਸਿਆ ਕਿ ਹਸਪਤਾਲ ਕਰਮੀਆਂ ਨੇ ਉਸ ਨੂੰ ਕਿਹਾ ਕਿ ਜੇਕਰ 30 ਰੁਪਏ ਨਹੀਂ ਦੇਣੇ ਹਨ ਤਾਂ ਮਰੀਜ਼ ਨੂੰ ਖੁਦ ਹੀ ਡ੍ਰੈਸਿੰਗ ਰੂਪ 'ਚ ਲਿਜਾਉਣਾ ਹੋਵੇਗਾ। ਇਸ 'ਤੇ ਬਿੰਦੂ ਆਪਣੇ 6 ਸਾਲ ਦੇ ਬੇਟੇ ਦੀ ਮਦਦ ਨਾਲ ਪਿਤਾ ਨੂੰ ਡ੍ਰੈਸਿੰਗ ਰੂਮ ਨਾਲ ਤੱਕ ਲੈ ਗਈ, ਉਦੋਂ ਇਹ ਵੀਡੀਓ ਵਾਇਰਲ ਹੋ ਗਿਆ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਡੀ.ਐੱਮ. ਜ਼ਿਲ੍ਹਾ ਹਸਪਤਾਲ ਪਹੁੰਚੇ ਅਤੇ ਉਨ੍ਹਾਂ ਨੇ ਸੰਬੰਧਤ ਕਰਮੀ ਵਿਰੁੱਧ ਕਾਰਵਾਈ ਦਾ ਆਦੇਸ਼ ਦਿੱਤਾ।


author

DIsha

Content Editor

Related News