ਬੱਚੀ ਦੀ ਜਾਨ ਬਚਾਉਣ ਲਈ ਵਿਆਹ ਦੀਆਂ ਰਸਮਾਂ ਵਿੱਚੇ ਛੱਡ ਹਸਪਤਾਲ ਪੁੱਜੇ ਲਾੜਾ-ਲਾੜੀ

2/23/2021 1:20:18 PM

ਉੱਤਰ ਪ੍ਰਦੇਸ਼- ਉੱਤਰ ਪ੍ਰਦੇਸ਼ 'ਚ ਲਾੜਾ-ਲਾੜੀ ਨੇ ਆਪਣੇ ਵਿਆਹ ਵਾਲੇ ਦਿਨ ਕੁਝ ਅਜਿਹਾ ਕੀਤਾ, ਜਿਸ ਕਾਰਨ ਉਹ ਲੋਕਾਂ ਲਈ ਇਕ ਮਿਸਾਲ ਬਣ ਗਏ ਹਨ। ਇਹ ਜੋੜਾ ਇਕ ਬੱਚੀ ਦੀ ਜਾਨ ਬਚਾਉਣ ਲਈ ਵਿਆਹ ਦੀਆਂ ਰਸਮਾਂ ਵਿਚ ਹੀ ਛੱਡ ਕੇ ਹਸਪਤਾਲ ਪਹੁੰਚਿਆ ਅਤੇ ਖੂਨਦਾਨ ਕੀਤਾ। 

ਇਹ ਵੀ ਪੜ੍ਹੋ : 26 ਜਨਵਰੀ ਨੂੰ ਲਾਲ ਕਿਲ੍ਹੇ ਦੇ ਗੁੰਬਦ 'ਤੇ ਚੜ੍ਹਨ ਵਾਲਾ ਨੌਜਵਾਨ ਜਸਪ੍ਰੀਤ ਸਿੰਘ ਗ੍ਰਿਫ਼ਤਾਰ

ਇਸ ਘਟਨਾ ਦੀ ਜਾਣਕਾਰੀ ਟਵਿੱਟਰ 'ਤੇ ਉੱਤਰ ਪ੍ਰਦੇਸ਼ ਪੁਲਸ ਦੇ ਅਧਿਕਾਰੀ ਅਤੇ 'ਪੁਲਸ ਮਿੱਤਰ' ਆਸ਼ੀਸ਼ ਕੁਮਾਰ ਮਿਸ਼ਰਾ ਨੇ ਟਵਿੱਟਰ 'ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਲਿਖਿਆ,''ਮੇਰਾ ਭਾਰਤ ਮਹਾਨ। ਇਕ ਬੱਚੀ ਨੂੰ ਖੂਨ ਦੀ ਜ਼ਰੂਰਤ ਸੀ, ਕੋਈ ਵੀ ਖੂਨਦਾਨ ਕਰਨ ਲਈ ਸਾਹਮਣੇ ਨਹੀਂ ਆ ਰਿਹਾ ਸੀ, ਕਿਉਂਕਿ ਉਹ ਕਿਸੇ ਦੂਜੇ ਦੀ ਬੱਚੀ ਸੀ। ਆਪਣੀ ਹੁੰਦੀ ਤਾਂ ਸ਼ਾਇਦ ਕਰ ਵੀ ਦਿੰਦੇ। ਇਸ ਲਈ ਵਿਆਹ ਦੇ ਦਿਨ ਹੀ ਇਸ ਜੋੜੇ ਨੇ ਖੂਨਦਾਨ ਕਰ ਕੇ ਬੱਚੀ ਦੀ ਜਾਨ ਬਚਾਈ।

PunjabKesari

ਆਸ਼ੀਸ਼ ਮਿਸ਼ਰਾ ਨੇ ਖੂਨਦਾਨ ਕਰਦੇ ਹੋਏ ਜੋੜੇ ਦੀ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਦੋਵੇਂ ਵਿਆਹ ਦੇ ਜੋੜੇ 'ਚ ਨਜ਼ਰ ਆ ਰਹੇ ਹਨ। ਫੋਟੋ 'ਚ ਲਾੜਾ ਇਕ ਸਟਰੇਚਰ 'ਤੇ ਲੇਟਿਆ ਹੋਇਆ ਹੈ ਅਤੇ ਖੂਨ ਦਾਨ ਕਰ ਰਿਹਾ ਹੈ, ਜਦੋਂ ਕਿ ਵਿਆਹ ਦੇ ਜੋੜੇ 'ਚ ਲਾੜੀ ਕੋਲ ਹੀ ਖੜ੍ਹੀ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ 'ਤੇ ਫੋਟੋ ਵਾਇਰਲ ਹੋਣ ਤੋਂ ਬਾਅਦ ਜੋੜੇ ਦੀ ਬਹੁਤ ਤਾਰੀਫ਼ ਹੋ ਰਹੀ ਹੈ। ਫੋਟੋ 'ਤੇ ਇਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ,''ਇਹ ਲੋਕ ਮਿਸਾਲ ਹਨ।''


DIsha

Content Editor DIsha