ਅਗਵਾ ਕਰ ਕੇ ਮਾਸੂਮ ਦਾ ਕੀਤਾ ਕਤਲ, ਕਾਤਲ ਨੇ ਦੰਦ ਕੱਢ ਸਰੀਰ 'ਤੇ ਚੁਬੋਈਆਂ ਸੂਈਆਂ

Monday, Feb 20, 2023 - 02:18 PM (IST)

ਅਗਵਾ ਕਰ ਕੇ ਮਾਸੂਮ ਦਾ ਕੀਤਾ ਕਤਲ, ਕਾਤਲ ਨੇ ਦੰਦ ਕੱਢ ਸਰੀਰ 'ਤੇ ਚੁਬੋਈਆਂ ਸੂਈਆਂ

ਸ਼ਾਹਜਹਾਂਪੁਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ 'ਚ ਲਾਪਤਾ ਹੋਏ 8 ਸਾਲਾ ਬੱਚੇ ਦਾ ਤੰਤਰ-ਮੰਤਰ ਕਾਰਨ ਕਤਲ ਕਰ ਦਿੱਤਾ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਸੁਪਰਡੈਂਟ ਐੱਸ. ਆਨੰਦ ਨੇ ਸੋਮਵਾਰ ਨੂੰ ਦੱਸਿਆ ਕਿ ਕਾਂਟ ਥਾਣਾ ਖੇਤਰ ਦੇ ਮੀਰਵੈਸ਼ਯਪੁਰ 'ਚ ਰਹਿਣ ਵਾਲਾ 8 ਸਾਲਾ ਉੱਤਮ ਸ਼ਨੀਵਾਰ ਨੂੰ ਲਾਪਤਾ ਹੋ ਗਿਆ ਸੀ। ਉਸ ਸਮੇਂ ਉੱਤਮ ਦੇ ਪਰਿਵਾਰ ਵਾਲੇ ਕਿਸੇ ਰਿਸ਼ਤੇਦਾਰ ਦੇ ਘਰ ਗਏ ਸਨ। ਪਿੰਡ ਵਾਸੀਆਂ ਅਤੇ ਪਰਿਵਾਰ ਨੇ ਰਾਤ ਭਰ ਬੱਚੇ ਨੂੰ ਲੱਭਿਆ ਪਰ ਉਸ ਦਾ ਕੁਝ ਪਤਾ ਨਹੀਂ ਲੱਗਾ।

ਇਹ ਵੀ ਪੜ੍ਹੋ : ਬੱਚੇ ਨੂੰ ਜਨਮ ਦੇਣ ਦੇ 3 ਘੰਟਿਆਂ ਬਾਅਦ ਪ੍ਰੀਖਿਆ ਦੇਣ ਪਹੁੰਚੀ ਮਾਂ, ਬਣਿਆ ਚਰਚਾ ਦਾ ਵਿਸ਼ਾ

ਉਨ੍ਹਾਂ ਦੱਸਿਆ ਕਿ ਜਦੋਂ ਬੱਚਾ ਨਹੀਂ ਮਿਲਿਆ ਤਾਂ ਐਤਵਾਰ ਨੂੰ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਸੂਚਨਾ ਦਿੱਤੀ। ਐਤਵਾਰ ਸ਼ਾਮ ਬੱਚੇ ਦੀ ਲਾਸ਼ ਪਿੰਡ ਤੋਂ ਕਾਫ਼ੀ ਦੂਰ ਖੇਤਾਂ 'ਚ ਪਈ ਮਿਲੀ। ਬੱਚੇ ਦੇ ਦੰਦ ਟੁੱਟੇ ਹੋਏ ਸਨ ਅਤੇ ਉਸ ਦੇ ਸਰੀਰ 'ਚ ਸੂਈ ਵਰਗੀਆਂ ਚੀਜ਼ਾਂ ਚੁਬੋਈਆਂ ਗਈਆਂ ਸਨ। ਉਸ ਦੀ ਇਕ ਚੱਪਲ ਸ਼ਮਸ਼ਾਨਘਾਟ 'ਚ ਅਤੇ ਇਕ ਮੰਦਰ 'ਚ ਪਈ ਮਿਲੀ। ਆਨੰਦ ਨੇ ਦੱਸਿਆ ਕਿ ਹਾਦਸੇ ਵਾਲੀ ਜਗ੍ਹਾ ਦਾ ਉਨ੍ਹਾਂ ਨੇ ਬਾਰੀਕੀ ਨਾਲ ਨਿਰੀਖਣ ਕੀਤਾ। ਬੱਚੇ ਦਾ ਕਤਲ ਤੰਤਰ-ਮੰਤਰ ਕਾਰਨ ਹੋਣ ਦਾ ਖ਼ਦਸ਼ਾ ਹੈ। ਫਿਲਹਾਲ ਕਾਂਟ ਥਾਣਾ ਇੰਚਾਰਜ ਜੈਸ਼ੰਕਰ ਸਿੰਘ ਨੂੰ ਮਾਮਲੇ ਦੀ ਜਾਂਚ ਸੌਂਪੀ ਗਈ ਹੈ। ਪੁਲਸ ਨੇ ਅਣਜਾਣ ਦੋਸ਼ੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News