ਵੱਡਾ ਘਪਲਾ : ਸੁਹਾਗਣਾਂ ਹੋ ਕੇ ਵੀ ਵਿਧਵਾ ਬਣੀਆਂ 106 ਜਨਾਨੀਆਂ, ਲੈ ਰਹੀਆਂ ਹਨ ''ਵਿਧਵਾ ਪੈਨਸ਼ਨ''

10/14/2020 5:31:57 PM

ਬਦਾਊਂ- ਉੱਤਰ ਪ੍ਰਦੇਸ਼ ਦੇ ਬਦਾਊਂ ਜ਼ਿਲ੍ਹੇ 'ਚ ਵਿਧਵਾ ਪੈਨਸ਼ਨ ਮਾਮਲੇ 'ਚ ਇਕ ਵੱਡਾ ਘਪਲਾ ਸਾਹਮਣੇ ਆਇਆ ਹੈ। ਇੱਥੇ 106 ਸੁਹਾਗਣਾਂ ਆਪਣੇ ਪਤੀ ਨੂੰ ਮ੍ਰਿਤ ਦੱਸ ਕੇ ਵਿਧਾਨ ਪੈਨਸ਼ਨ ਦਾ ਲਾਭ ਚੁੱਕ ਰਹੀਆਂ ਹਨ। ਜ਼ਿਲ੍ਹਾ ਪ੍ਰੋਵੇਸ਼ਨ ਅਧਿਕਾਰੀ ਸੰਤੋਸ਼ ਕੁਮਾਰ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਜ਼ਿਲ੍ਹੇ 'ਚ 106 ਜਨਾਨੀਆਂ ਅਜਿਹੀਆਂ ਹਨ, ਜਿਨ੍ਹਾਂ ਨੇ ਪਤੀ ਨੂੰ ਮ੍ਰਿਤ ਦਿਖਾ ਕੇ ਪੈਨਸ਼ਨ ਦਾ ਲਾਭ ਚੁੱਕਿਆ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਜਨਾਨੀਆਂ ਹਨ, ਜਿਨ੍ਹਾਂ ਨੇ ਦੁਬਾਰਾ ਵਿਆਹ ਕਰ ਲਿਆ ਹੈ। 

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਪੈਨਸ਼ਨ ਰੋਕੀ ਜਾ ਰਹੀ ਹੈ ਅਤੇ ਵਸੂਲੀ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਸਾਹਮਣੇ ਆਉਣ 'ਤੇ ਜ਼ਿਲ੍ਹਾ ਅਧਿਕਾਰੀ ਕੁਮਾਰ ਪ੍ਰਸ਼ਾਂਤ ਦਾ ਕਹਿਣਾ ਹੈ ਕਿ ਕੁਝ ਸ਼ਿਕਾਇਤਾਂ ਮਿਲੀਆਂ ਸਨ। ਉਨ੍ਹਾਂ ਦੀ ਜਾਂਚ ਕਰਵਾਈ ਜਾ ਰਹੀ ਹੈ। ਕੁਝ ਜਨਾਨੀਆਂ ਆਪਣੇ ਪਤੀ ਨੂੰ ਮ੍ਰਿਤ ਦੱਸ ਕੇ ਪੈਨਸ਼ਨ ਲੈ ਰਹੀਆਂ ਹਨ। ਉਨ੍ਹਾਂ ਦੀ ਪੈਨਸ਼ਨ ਰੁਕਵਾਈ ਜਾਵੇਗੀ ਅਤੇ ਗਲਤ ਤਰੀਕੇ ਨਾਲ ਲਈ ਗਈ ਪੈਨਸ਼ਨ ਦੀ ਵਸੂਲੀ ਵੀ ਕਰਵਾਈ ਜਾਵੇਗੀ। ਇਸ ਸੰਬੰਧ 'ਚ ਨਿਰਦੇਸ਼ ਦਿੱਤੇ ਗਏ ਹਨ।


DIsha

Content Editor DIsha