ਰਾਮਲੀਲਾ ਦੌਰਾਨ ‘ਸ਼੍ਰੀਰਾਮ’ ਦੇ ਵਿਛੋੜੇ ’ਚ ‘ਦਸ਼ਰਥ’ ਨੇ ਮੰਚ ’ਤੇ ਤਿਆਗੇ ਪ੍ਰਾਣ, ਲੋਕ ਸਮਝਦੇ ਰਹੇ ਐਕਟਿੰਗ

10/16/2021 6:04:25 PM

ਬਿਜਨੌਰ (ਭਾਸ਼ਾ)—ਇਨਸਾਨ ਨੂੰ ਮੌਤ ਕਦੋਂ ਅਤੇ ਕਿੱਥੇ ਆਉਣੀ ਇਸ ਦੀ ਕੰਨੋਂ-ਕੰਨ ਕਿਸੇ ਨੂੰ ਖ਼ਬਰ ਤੱਕ ਨਹੀਂ ਹੁੰਦੀ। ਕੁਝ ਅਜਿਹਾ ਵਾਕਿਆ ਵਾਪਰਿਆ ਉੱਤਰ ਪ੍ਰਦੇਸ਼ ’ਚ। ਉੱਤਰ ਪ੍ਰਦੇਸ਼ ਦੇ ਬਿਜਨੌਰ ਵਿਚ ਦੂਰ-ਦੁਰਾਡੇ ਦੇ ਇਲਾਕੇ ’ਚ ਰਾਮਲੀਲਾ ’ਚ ਰਾਜਾ ਦਸ਼ਰਥ ਬਣੇ 62 ਸਾਲ ਦੇ ਕਲਾਕਾਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਸ਼੍ਰੀ ਰਾਮ ਦੇ ਵਿਛੋੜੇ ਵਿਚ ਦਸ਼ਰਥ ਦੀ ਭੂਮਿਕਾ ਨਿਭਾਅ ਰਹੇ ਰਾਜਿੰਦਰ ਸਿੰਘ ਨੇ ਅਸਲ ’ਚ ਪ੍ਰਾਣ ਤਿਆਗ ਦਿੱਤੇ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। 

ਇਹ ਵੀ ਪੜ੍ਹੋ : ਸਿੰਘੂ ਬਾਰਡਰ ਕਤਲ ਮਾਮਲਾ: ਮਾਇਆਵਤੀ ਨੇ ਪੀੜਤ ਪਰਿਵਾਰ ਲਈ ਪੰਜਾਬ ਸਰਕਾਰ ਤੋਂ ਕੀਤੀ ਨੌਕਰੀ ਦੀ ਮੰਗ

PunjabKesari

ਅਧਿਕਾਰਤ ਜਾਣਕਾਰੀ ਮੁਤਾਬਕ ਜ਼ਿਲ੍ਹਾ ਹੈੱਡਕੁਆਰਟਰ ਤੋਂ ਲੱਗਭਗ 65 ਕਿਲੋਮੀਟਰ ਦੂਰ ਅਫਜ਼ਲਗੜ੍ਹ ਦੇ ਹਸਨਪੁਰ ਪਿੰਡ ਵਿਚ ਵੀਰਵਾਰ ਦੀ ਰਾਤ ਨੂੰ ਰਾਮਲੀਲਾ ਮੰਚਨ ਦੌਰਾਨ ਜਦੋਂ ਰਾਮ ਨੂੰ ਬਨਵਾਸ ਲਈ ਭੇਜੇ ਜਾਣ ਦੇ ਦ੍ਰਿਸ਼ ’ਚ ਰਾਜਾ ਦਸ਼ਰਥ ਬਣੇ 62 ਸਾਲ ਦੇ ਕਲਾਕਾਰ ਰਾਜਿੰਦਰ ਸਿੰਘ ਵਿਛੋੜੇ ’ਚ ਰਾਮ-ਰਾਮ ਕਹਿ ਕੇ ਵਿਰਲਾਪ ਕਰਨ ਲੱਗੇ ਤਾਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਅਚਾਨਕ ਮੰਚ ’ਤੇ ਡਿੱਗ ਗਏ।

ਇਹ ਵੀ ਪੜ੍ਹੋ : ਸਿੰਘੂ ਸਰਹੱਦ ਕਤਲ ਮਾਮਲਾ: ਪੇਸ਼ੀ ਮਗਰੋਂ ਮੁਲਜ਼ਮ ਸਰਬਜੀਤ ਸਿੰਘ ਮੀਡੀਆ ਨਾਲ ਉਲਝਿਆ, ਲੱਥੀ ਪੱਗ

ਹਾਲਾਂਕਿ ਦਰਸ਼ਕਾਂ ਨੂੰ ਇਹ ਸਭ ਰਾਜਿੰਦਰ ਦੇ ਅਭਿਨੈ ਦਾ ਹਿੱਸਾ ਲੱਗਾ ਅਤੇ ਉਹ ਤਾੜੀਆਂ ਵਜਾਉਂਦੇ ਲੱਗੇ। ਦ੍ਰਿਸ਼ ਦੀ ਸਮਾਪਤੀ ’ਤੇ ਪਰਦਾ ਡਿੱਗ ਗਿਆ। ਰਾਜਿੰਦਰ ਨੂੰ ਮੰਚ ਤੋਂ ਉਠ ਕੇ ਚਲੇ ਜਾਣਾ ਚਾਹੀਦਾ ਸੀ ਪਰ ਅਜਿਹਾ ਨਹੀਂ ਹੋਇਆ। ਜਦੋਂ ਸਾਥੀ ਕਲਾਕਾਰਾਂ ਨੇ ਉਨ੍ਹਾਂ ਨੂੰ ਚੁੱਕਣਾ ਚਾਹਿਆ ਤਾਂ ਰਾਜਿੰਦਰ ਪ੍ਰਾਣ ਤਿਆਗ ਚੁੱਕੇ ਸਨ। ਇਸ ਘਟਨਾ ਤੋਂ ਬਾਅਦ ਰਾਮਲੀਲਾ ’ਚ ਸੋਗ ਛਾ ਗਿਆ। ਰਾਮਲੀਲਾ ਵੇਖਣ ਪਹੁੰਚੇ ਦਰਸ਼ਕਾਂ ਦੀਆਂ ਅੱਖਾਂ ’ਚ ਹੰਝੂ ਆ ਗਏ। ਦੱਸ ਦੇਈਏ ਕਿ ਰਾਜਿੰਰ ਪਿਛਲੇ 20 ਸਾਲਾਂ ਤੋਂ ਦਸ਼ਰਥ ਦਾ ਕਿਰਦਾਰ ਨਿਭਾਉਂਦੇ ਆ ਰਹੇ ਸਨ। 

ਇਹ ਵੀ ਪੜ੍ਹੋ : CWC ਬੈਠਕ ’ਚ ਕਾਂਗਰਸ ਦੇ ਅਸੰਤੁਸ਼ਟ ਨੇਤਾਵਾਂ ਨੂੰ ਸੋਨੀਆ ਦੀ ਦੋ-ਟੁੱਕ, ਕਿਹਾ- ਮੈਂ ਹਾਂ ਫੁੱਲ ਟਾਈਮ ਪ੍ਰਧਾਨ


Tanu

Content Editor

Related News