ਮੋਹਲੇਧਾਰ ਮੀਂਹ ਦਾ ਕਹਿਰ; ਮਿੱਟੀ ਦੀ ਕੰਧ ਢਹਿਣ ਨਾਲ ਦੋ ਲੋਕਾਂ ਦੇ ਦੱਬ ਕੇ ਮੌਤ

Wednesday, Sep 11, 2024 - 05:34 PM (IST)

ਮੋਹਲੇਧਾਰ ਮੀਂਹ ਦਾ ਕਹਿਰ; ਮਿੱਟੀ ਦੀ ਕੰਧ ਢਹਿਣ ਨਾਲ ਦੋ ਲੋਕਾਂ ਦੇ ਦੱਬ ਕੇ ਮੌਤ

ਉਨਾਓ- ਉੱਤਰ ਪ੍ਰਦੇਸ਼ ਦੇ ਉਨਾਓ ਜ਼ਿਲ੍ਹੇ 'ਚ ਬੁੱਧਵਾਰ ਸਵੇਰੇ ਮੀਂਹ ਕਾਰਨ ਮਿੱਟੀ ਦੀ ਕੰਧ ਡਿੱਗਣ ਨਾਲ ਇਕ ਬਜ਼ੁਰਗ ਵਿਅਕਤੀ ਅਤੇ ਉਸ ਦੇ ਪੋਤੇ ਦੀ ਦੱਬ ਕੇ ਮੌਤ ਹੋ ਗਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਪ ਜ਼ਿਲ੍ਹਾ ਮੈਜਿਸਟ੍ਰੇਟ ਰਾਮਦੇਵ ਨਿਸ਼ਾਦ ਨੇ ਦੱਸਿਆ ਕਿ ਅਜਗੈਨ ਕੋਤਵਾਲੀ ਖੇਤਰ ਦੇ ਬਕਤੌਰੀ ਖੇੜਾ ਪਿੰਡ ਵਿਚ ਬੁੱਧਵਾਰ ਸਵੇਰੇ ਮੋਹਲੇਧਾਰ ਮੀਂਹ ਕਾਰਨ ਇਕ ਮਿੱਟੀ ਦੀ ਕੰਧ ਅਚਾਨਕ ਡਿੱਗ ਗਈ।

ਨਿਸ਼ਾਦ ਨੇ ਅੱਗੇ ਦੱਸਿਆ ਕਿ ਇਸ ਦੌਰਾਨ ਪਸ਼ੂਆਂ ਨੂੰ ਖੋਲ੍ਹ ਰਹੇ ਬਦਰੀ ਪ੍ਰਸਾਦ (70) ਅਤੇ ਉਸ ਦਾ ਪੋਤਾ ਮਹਿੰਦਰ (30) ਕੰਧ ਦੇ ਮਲਬੇ ਹੇਠਾਂ ਦੱਬੇ ਗਏ। ਅਧਿਕਾਰੀ ਨੇ ਦੱਸਿਆ ਕਿ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਦੋਹਾਂ ਨੂੰ ਮਲਬੇ ਹੇਠੋਂ ਬਾਹਰ ਕੱਢ ਕੇ ਹਸਨਗੰਜ ਸਥਿਤ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਨਿਸ਼ਾਦ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।


author

Tanu

Content Editor

Related News