ਮਤਰੇਈ ਮਾਂ ਦਾ ਸ਼ਰਮਨਾਕ ਕਾਰਾ, ਬੱਚੀ ਨੂੰ ਮਾਰਨ ਦੇ ਇਰਾਦੇ ਨਾਲ ਬਕਸੇ ’ਚ ਕੀਤਾ ਬੰਦ
Tuesday, Nov 29, 2022 - 04:40 PM (IST)
ਮੁਜ਼ੱਫਰਨਗਰ- ਉੱਤਰ ਪ੍ਰਦੇਸ਼ ਵਿਚ ਮੁਜ਼ੱਫਰਨਗਰ ਦੇ ਕੋਤਵਾਲੀ ਥਾਣਾ ਖੇਤਰ ਦੇ ਕ੍ਰਿਸ਼ਨਾਪੁਰੀ ਦੱਖਣੀ ਇਲਾਕੇ ਵਿਚ 9 ਸਾਲ ਦੀ ਬੱਚੀ ਨੂੰ ਉਸ ਦੀ ਮਤਰੇਈ ਮਾਂ ਨੇ ਕਤਲ ਦੇ ਇਰਾਦੇ ਨਾਲ ਇਕ ਬਕਸੇ ’ਚ ਬੰਦ ਕਰ ਦਿੱਤਾ। ਪੁਲਸ ਨੇ ਮੰਗਲਵਾਰ ਯਾਨੀ ਕਿ ਅੱਜ ਦੱਸਿਆ ਕਿ ਦੋਸ਼ੀ ਮਾਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਭੈਣ ਦੇ ਪ੍ਰੇਮੀ ਨੂੰ ਕੁਹਾੜੀ ਨਾਲ ਵੱਢ ਸੜਕ ਕਿਨਾਰੇ ਸੁੱਟੀ ਲਾਸ਼, ਕੁੜੀ ਬੋਲੀ- ਮੇਰੀਆਂ ਅੱਖਾਂ ਸਾਹਮਣੇ ਹੋਇਆ ਕਤਲ
ਡੀ. ਐੱਸ. ਪੀ. ਆਯੂਸ਼ ਵਿਕ੍ਰਮ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੋਨੂੰ ਸ਼ਰਮਾ ਦੀ ਧੀ ਰਾਧਿਕਾ ਸੋਮਵਾਰ ਸ਼ਾਮ ਨੂੰ ਲਾਪਤਾ ਹੋ ਗਈ ਅਤੇ ਉਨ੍ਹਾਂ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਪੁਲਸ ਨੇ ਉਨ੍ਹਾਂ ਦੇ ਘਰ ਪਹੁੰਚ ਕੇ ਬੱਚੀ ਨੂੰ ਇਕ ਬਕਸੇ ’ਚੋਂ ਬਰਾਮਦ ਕੀਤਾ। ਉਨ੍ਹਾਂ ਕਿਹਾ ਕਿ ਬੱਚੀ ਬੇਹੋਸ਼ੀ ਦੀ ਹਾਲਤ ’ਚ ਸੀ ਅਤੇ ਹੋਸ਼ ਵਿਚ ਆਉਣ ਮਗਰੋਂ ਉਸ ਨੇ ਦੱਸਿਆ ਕਿ ਉਸ ਦੀ ਮਤਰੇਈ ਮਾਂ ਨੇ ਉਸ ਨੂੰ ਬਕਸੇ ’ਚ ਬੰਦ ਕਰ ਦਿੱਤਾ ਸੀ।
ਇਹ ਵੀ ਪੜ੍ਹੋ- ਦੋ ਹਫ਼ਤੇ ਪਹਿਲਾਂ ਕਰਵਾਈ ਸੀ ਲਵ ਮੈਰਿਜ, ਕਮਰੇ ’ਚ ਨੂੰਹ-ਪੁੱਤ ਦੀਆਂ ਲਾਸ਼ਾਂ ਵੇਖ ਭੁੱਬਾਂ ਮਾਰ ਰੋਈ ਮਾਂ
ਪੁਲਸ ਨੇ ਇਸ ਸਿਲਸਿਲੇ ਵਿਚ ਮਤਰੇਈ ਮਾਂ ਸ਼ਿਲਪੀ ਖ਼ਿਲਾਫ਼ IPC ਦੀ ਧਾਰਾ 307 (ਕਤਲ ਦੀ ਕੋਸ਼ਿਸ਼) ਤਹਿਤ ਮਾਮਲਾ ਦਰਜ ਕੀਤਾ ਹੈ। ਦੋਸ਼ੀ ਮਤਰੇਈ ਮਾਂ ਨੂੰ ਹੁਣ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਪੁਲਸ ਮੁਤਾਬਕ ਸੋਨੂੰ ਸ਼ਰਮਾ ਨੇ ਪਹਿਲੀ ਪਤਨੀ ਤੋਂ ਤਲਾਕ ਲੈ ਕੇ ਸ਼ਿਲਪੀ ਨਾਲ ਵਿਆਹ ਕੀਤਾ ਸੀ ਅਤੇ ਪਹਿਲੇ ਵਿਆਹ ਤੋਂ ਉਨ੍ਹਾਂ ਦੀ 9 ਸਾਲ ਦੀ ਧੀ ਰਾਧਿਕਾ ਉਨ੍ਹਾਂ ਨਾਲ ਰਹਿ ਰਹੀ ਹੈ।
ਇਹ ਵੀ ਪੜ੍ਹੋ- ਇਕੱਠਿਆਂ ਕਿਹਾ ਦੁਨੀਆ ਨੂੰ ਅਲਵਿਦਾ, ਪਤਨੀ ਦੀ ਮੌਤ ਦੇ 5 ਮਿੰਟ ਬਾਅਦ ਪਤੀ ਨੇ ਵੀ ਤਿਆਗੇ ਪ੍ਰਾਣ