ਡੇਢ ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ, ਇਲਾਜ ਦੌਰਾਨ ਮੌਤ, ਪੁਲਸ ਨੇ ‘ਹੈਵਾਨ’ ਦੇ ਮਾਰੀ ਗੋਲੀ

Tuesday, Jun 22, 2021 - 04:17 PM (IST)

ਬਹਿਰਾਈਚ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲ੍ਹੇ ਦੇ ਨਾਨਪਾਰਾ ਖੇਤਰ ਵਿਚ ਡੇਢ ਸਾਲਾ ਬੱਚੀ ਦੀ ਜਬਰ-ਜ਼ਿਨਾਹ ਕਾਰਨ ਮੌਤ ਹੋ ਗਈ। ਪੁਲਸ ਵਲੋਂ ਮੰਗਲਵਾਰ ਯਾਨੀ ਕਿ ਅੱਜ ਗਿ੍ਰਫ਼ਤਾਰ ਕੀਤੇ ਗਏ ਦੋਸ਼ੀ ਨੇ ਰਿਮਾਂਡ ਲਈ ਅਦਾਲਤ ਲੈ ਜਾਂਦੇ ਸਮੇਂ ਦੌੜਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਪੁਲਸ ਨੇ ਉਸ ਦੇ ਪੈਰ ’ਤੇ ਗੋਲੀ ਮਾਰ ਕੇ ਉਸ ਨੂੰ ਫੜਿਆ। ਵਧੀਕ ਐੱਸ. ਪੀ. ਅਸ਼ੋਕ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੋਮਵਾਰ ਦੀ ਰਾਤ ਨਾਨਪਾਰਾ ਕੋਤਵਾਲੀ ਖੇਤਰ ਦੇ ਪਤਰਹੀਆ ਪਿੰਡ ਵਿਚ ਪਰਸ਼ੂਰਾਮ (30) ਆਪਣੇ ਘਰ ਦੇ ਵਿਹੜੇ ਵਿਚ ਮਾਂ ਨਾਲ ਸੁੱਤੀ ਹੋਈ ਡੇਢ ਸਾਲਾ ਬੱਚੀ ਨੂੰ ਚੁੱਕ ਕੇ ਲੈ ਗਿਆ ਅਤੇ ਇਕ ਸਕੂਲ ’ਚ ਲੈ ਜਾ ਕੇ ਉਸ ਨਾਲ ਜਬਰ ਜ਼ਿਨਾਹ ਕੀਤਾ।

ਅਸ਼ੋਕ ਕੁਮਾਰ ਨੇ ਦੱਸਿਆ ਕਿ ਬੱਚੀ ਦੇ ਬਿਸਤਰ ’ਤੇ ਨਾ ਮਿਲਣ ਮਗਰੋਂ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕੀਤੀ ਪਰ ਬੱਚੀ, ਮੰਗਲਵਾਰ ਦੀ ਸਵੇਰ ਨੂੰ ਖੂਨ ਨਾਲ ਲਹੂ-ਲੁਹਾਣ ਹਾਲਤ ’ਚ ਇਕ ਸਕੂਲ ਵਿਚ ਮਿਲੀ। ਦੋਸ਼ੀ ਪਰਸ਼ੂਰਾਮ ਬੱਚੀ ਨਾਲ ਸੀ। ਨਾਰਾਜ਼ ਪਿੰਡ ਵਾਸੀਆਂ ਨੇ ਦੋਸ਼ੀ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। 

ਪੀੜਤ ਬੱਚੀ ਨੂੰ ਗੰਭੀਰ ਹਾਲਤ ਵਿਚ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਕੁਮਾਰ ਨੇ ਦੱਸਿਆ ਕਿ ਪਰਸ਼ੂਰਾਮ ਖ਼ਿਲਾਫ਼ ਬੱਚੀ ਨਾਲ ਜਬਰ-ਜ਼ਿਨਾਹ, ਕਤਲ ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਨਾਨਪਾਰਾ ਕੋਤਵਾਲੀ ਦੇ ਇੰਸਪੈਕਟਰ ਸੰਜੇ ਸਿੰਘ ਮੁਤਾਬਕ ਮੰਗਲਵਾਰ ਦੀ ਦੁਪਹਿਰ ਜਦੋਂ ਪੁਲਸ ਦੋਸ਼ੀ ਨੂੰ ਰਿਮਾਂਡ ਲਈ ਅਦਾਲਤ ਲੈ ਜਾ ਰਹੀ ਸੀ ਤਾਂ ਉਸ ਨੇ ਪੁਲਸ ਦਲ ’ਤੇ ਹਮਲਾ ਕਰ ਕੇ ਦੌੜਨ ਦੀ ਕੋਸ਼ਿਸ਼ ਕੀਤੀ। ਪੁਲਸ ਮੁਲਾਜ਼ਮਾਂ ਨੇ ਪਹਿਲਾਂ ਹਵਾ ਵਿਚ ਗੋਲੀ ਚਲਾਈ ਪਰ ਉਸ ਦੇ ਨਾ ਰੁਕਣ ’ਤੇ ਦੋਸ਼ੀ ਦੇ ਪੈਰ ’ਤੇ ਗੋਲੀ ਮਾਰ ਕੇ ਉਸ ਨੂੰ ਫੜਿਆ ਗਿਆ। 


Tanu

Content Editor

Related News