ਉੱਤਰ ਪ੍ਰਦੇਸ਼ : ਕੁੜੀ ਨਾਲ ਗੈਂਗਰੇਪ ਦੇ ਦੋਸ਼ ''ਚ 3 ਡਾਕਟਰਾਂ ''ਤੇ ਮਾਮਲਾ ਦਰਜ

Thursday, Sep 29, 2022 - 02:45 PM (IST)

ਉੱਤਰ ਪ੍ਰਦੇਸ਼ : ਕੁੜੀ ਨਾਲ ਗੈਂਗਰੇਪ ਦੇ ਦੋਸ਼ ''ਚ 3 ਡਾਕਟਰਾਂ ''ਤੇ ਮਾਮਲਾ ਦਰਜ

ਬਸਤੀ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬਸਤੀ ਸਦਰ ਕੋਤਵਾਲੀ ਖੇਤਰ 'ਚ ਸਥਿਤ ਇਕ ਹਸਪਤਾਲ ਦੇ ਤਿੰਨ ਡਾਕਟਰਾਂ ਖ਼ਿਲਾਫ਼ ਇਕ ਕੁੜੀ ਨਾਲ ਸਮੂਹਿਕ ਜਬਰ ਜ਼ਿਨਾਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਖੇਤਰ ਅਧਿਾਕਰੀ (ਨਗਰ) ਆਲੋਕ ਪ੍ਰਸਾਦ ਨੇ ਵੀਰਵਾਰ ਨੂੰ ਦੱਸਿਆ ਕਿ ਸਦਰ ਕੋਤਵਾਲੀ ਖੇਤਰ ਸਥਿਤ ਕੈਲੀ ਹਸਪਤਾਲ 'ਚ ਤਾਇਨਾਤ ਡਾਕਟਰ ਸਿਧਾਰਥ ਨੇ ਲਖਨਊ ਦੀ ਰਹਿਣ ਵਾਲੀ ਇਕ ਕੁੜੀ ਨਾਲ ਸੋਸ਼ਲ ਮੀਡੀਆ 'ਤੇ ਨੈੱਟਵਰਕਿੰਗ ਵੈੱਬਸਾਈਟ ਰਾਹੀਂ ਦੋਸਤੀ ਕੀਤੀ ਸੀ।

ਦੋਸ਼ ਹੈ ਕਿ ਸਿਧਾਰਥ ਨੇ ਹੌਲੀ-ਹੌਲੀ ਕੁੜੀ ਦਾ ਭਰੋਸਾ ਜਿੱਤਿਆ ਅਤੇ ਪਿਛਲੀ 10 ਅਗਸਤ ਨੂੰ ਉਸ ਨੂੰ ਆਪਣੇ ਹਸਪਤਾਲ 'ਚ ਮਿਲਣ ਲਈ ਬੁਲਾਇਆ ਸੀ। ਉਨ੍ਹਾਂ ਦੱਸਿਆ ਕਿ ਕੁੜੀ ਦਾ ਦੋਸ਼ ਹੈ ਕਿ ਸਿਧਾਰਥ ਉਸ ਨੂੰ ਹੋਸਟਲ ਲੈ ਗਿਆ, ਜਿੱਥੇ ਉਸ ਨੇ ਅਤੇ ਉਸ ਦੇ 2 ਸਾਥੀ ਡਾਕਟਰਾਂ ਕਮਲੇਸ਼ ਅਤੇ ਗੌਤਮ ਨੇ ਉਸ ਨਾਲ ਸਮੂਹਿਕ ਜਬਰ ਜ਼ਿਨਾਹ ਕੀਤਾ। ਪ੍ਰਸਾਦ ਨੇ ਦੱਸਿਆ ਕਿ ਇਸ ਮਾਮਲੇ 'ਚ ਪੁਲਸ ਸੁਪਰਡੈਂਟ ਆਸ਼ੀਸ਼ ਸ਼੍ਰੀਵਾਸਤਵ ਦੇ ਨਿਰਦੇਸ਼ 'ਤੇ ਮੰਗਲਵਾਰ ਨੂੰ ਸਦਰ ਕੋਤਵਾਲੀ 'ਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

DIsha

Content Editor

Related News