ਅਮਰੀਕਾ : ਭਾਰਤੀ ਮੂਲ ਦੇ ਪਾਦਰੀ ਨੇ ਕੀਤਾ ਨਾਬਾਲਗ ਕੁੜੀ ਦਾ ਜਿਨਸੀ ਸ਼ੋਸ਼ਣ, ਹੋਈ ਜੇਲ

04/04/2019 12:42:54 PM

ਨਿਊਯਾਰਕ, (ਰਾਜ ਗੋਗਨਾ)— ਅਮਰੀਕਾ ਦੇ ਸੂਬੇ ਸਾਊਥ ਡਕੋਟਾ ਦੀ ਰੋਮਨ ਕੈਥੋਲਿਕ ਚਰਚ ਦੇ ਇਕ ਸਾਬਕਾ ਪਾਦਰੀ ਨੂੰ ਸਜ਼ਾ ਸੁਣਾਈ ਗਈ ਹੈ। ਉਸ ਦਾ ਪਿਛੋਕੜ ਭਾਰਤ ਦੇ ਸੂਬੇ ਆਂਧਰਾ ਪ੍ਰਦੇਸ਼ ਦੇ ਸ਼ਹਿਰ ਹੈਦਰਾਬਾਦ ਨਾਲ ਹੈ, ਜਿਸ ਨੇ ਪਿਛਲੇ ਸਾਲ ਅਮਰੀਕਾ ਦੇ ਸੂਬੇ ਸਾਊਥ ਡਕੋਟਾ ਦੇ ਰੈਪਿਡ ਸਿਟੀ 'ਚ ਇਕ ਨਬਾਲਿਗ ਲੜਕੀ ਦਾ ਸਰੀਰਕ ਸੋਸ਼ਣ ਕੀਤਾ ਸੀ।


ਡਕੋਟਾ ਸੂਬੇ ਦੀ ਅਦਾਲਤ ਨੇ ਇਨ੍ਹਾਂ ਦੋਸ਼ਾਂ ਤਹਿਤ ਉਸ ਨੂੰ 6 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। 38 ਸਾਲਾ ਜੋਹਨ ਪਰਵੀਨ ਨਾਂ ਦੇ ਇਸ ਪਾਦਰੀ ਨੇ 13 ਸਾਲਾਂ ਦੀ ਉਮਰ ਦੀ ਲੜਕੀ ਨਾਲ ਸਾਊਥ  ਡਕੋਟਾ ਦੀ ਰੈਪਿਡ ਸਿਟੀ ਦੀ ਚਰਚ 'ਚ ਉਸ ਦਾ ਸੋਸ਼ਣ ਕੀਤਾ ਸੀ। ਜੱਜ ਨੇ ਸਜ਼ਾ ਸੁਣਾਉਂਦਿਆਂ ਕਿਹਾ ਕਿ ਦੋਸ਼ੀ ਪਰਵੀਨ ਨੂੰ ਸਜ਼ਾ ਦੇ ਤਿੰਨ ਸਾਲਾਂ ਬਾਅਦ ਪੈਰੋਲ ਮਿਲ ਸਕਦੀ ਹੈ।
ਜ਼ਿਕਰਯੋਗ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਦਾ ਸਰੀਰਕ ਸੋਸ਼ਣ ਕਰਨ ਦੇ ਦੋਸ਼ੀ ਨੂੰ ਵੱਧ ਤੋਂ ਵੱਧ 15 ਸਾਲ ਦੀ ਜੇਲ ਦੀ ਸਜ਼ਾ ਹੋ ਸਕਦੀ ਹੈ। ਸਜ਼ਾ ਪੂਰੀ ਹੋਣ ਤੋਂ ਬਾਅਦ ਉਸ ਨੂੰ ਹੋਮਲੈਂਡ ਸਕਿਓਰਿਟੀ ਵੱਲੋਂ ਉਸ ਨੂੰ ਅਮਰੀਕਾ ਤੋਂ ਭਾਰਤ ਲਈ ਡਿਪੋਰਟ ਕਰ ਦਿੱਤਾ ਜਾਵੇਗਾ।


Related News