ਟਰੰਪ ਬਾਰੇ ‘ਸੱਚ ਬੋਲਣਾ’ ਬੰਦ ਨਹੀਂ ਕਰਾਂਗਾ : ਬਾਈਡੇਨ

Wednesday, Jul 17, 2024 - 11:34 PM (IST)

ਲਾਸ ਵੇਗਾਸ, (ਭਾਸ਼ਾ)- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਇਕ ਵਾਰ ਫਿਰ ਸਿਆਸੀ ਬਿਆਨਬਾਜ਼ੀ ’ਚ ਕੁੜੱਤਣ ਘਟਾਉਣ ਦਾ ਸੱਦਾ ਦਿੱਤਾ ਹੈ। ਹਾਲਾਂਕਿ ਉਨ੍ਹਾਂ ਨੇ ਰਾਸ਼ਟਰਪਤੀ ਚੋਣ ’ਚ ਆਪਣੇ ਰਿਪਬਲਿਕਨ ਵਿਰੋਧੀ ਡੋਨਾਲਡ ਟਰੰਪ ’ਤੇ ਵੀ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ, ‘ਅਜਿਹਾ ਕਰਨ ਦਾ ਮਤਲਬ ਇਹ ਨਹੀਂ ਕਿ ਅਸੀਂ ਸੱਚ ਬੋਲਣਾ ਬੰਦ ਕਰ ਦੇਈਏ।’

ਲਾਸ ਵੇਗਾਸ ’ਚ ਐੱਨ.ਏ.ਏ.ਸੀ.ਪੀ. ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਾਈਡੇਨ ਨੇ ਕਿਹਾ ਕਿ ਦੇਸ਼ ’ਚ ਸਿਆਸੀ ਹਿੰਸਾ ਨਾਲ ਨਜਿੱਠਣ ਦਾ ਮਤਲਬ ਹਰ ਤਰ੍ਹਾਂ ਦੇ ਖ਼ੂਨ-ਖ਼ਰਾਬੇ ਨੂੰ ਰੋਕਣਾ, ਪੁਲਸ ਦੀ ਬੇਰਹਿਮੀ ਦਾ ਬਿਹਤਰ ਢੰਗ ਨਾਲ ਮੁਕਾਬਲਾ ਕਰਨਾ ਅਤੇ ਟਰੰਪ ’ਤੇ ਪਿਛਲੇ ਹਫਤੇ ਦੇ ਹਮਲੇ ’ਚ ਵਰਤੀ ਗਈ ਏ.ਆਰ.-ਸਟਾਈਲ ਰਾਈਫ਼ਲ ਵਰਗੇ ਹਥਿਆਰਾਂ ’ਤੇ ਪਾਬੰਦੀ ਲਗਾਉਣੀ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ’ਚ ਮਹੱਤਵਪੂਰਨ ਚਰਚਾ ਦਾ ਸਮਾਂ ਆ ਗਿਆ ਹੈ। ਸਾਡਾ ਸਿਆਸੀ ਦ੍ਰਿਸ਼ ਬਹੁਤ ਗਰਮਾ ਗਿਆ ਹੈ।


Rakesh

Content Editor

Related News